|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਨਿਰਮਲਿਆਂ ਦੀ ਸਿੱਖ ਪੰਥ ਨੂੰ ਵੱਡੀ ਦੇਣ

ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ ਚਾਹਲ) : ਨਿਰਮਲਾ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ ਦੇ ਸ੍ਰੀਮਹੰਤ ਗਿਆਨੀ ਗਿਆਨ ਦੇਵ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਇਸ ਨਿਰਮਲ ਪੰਥ ਨੇ ਸਭ ਤੋਂ ਵੱਧ ਗੁਰਮਿਤ ਪ੍ਰਚਾਰ ਤੇ ਪ੍ਰਸਾਰ ਵਿੱਚ ਵੱਡੀ ਭੂਮਿਕਾ ਨਿਭਾਈ ਸੀ।ਉਨ੍ਹਾਂ ਨਿਰਮਲ ਕੁਟੀਆ ਪਵਿੱਤਰ ਕਾਲੀ ਵੇਈਂ ਵਿਖੇ ਕਥਾ ਕਰਦਿਆ ਨਿਰਮਲਾ ਪੰਥ ਦੀਆਂ ਪ੍ਰਾਪਤੀਆਂ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ ਚਾਹਲ) : ਨਿਰਮਲਾ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ ਦੇ ਸ੍ਰੀਮਹੰਤ ਗਿਆਨੀ ਗਿਆਨ ਦੇਵ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਇਸ ਨਿਰਮਲ ਪੰਥ ਨੇ ਸਭ ਤੋਂ ਵੱਧ ਗੁਰਮਿਤ ਪ੍ਰਚਾਰ ਤੇ ਪ੍ਰਸਾਰ ਵਿੱਚ ਵੱਡੀ ਭੂਮਿਕਾ ਨਿਭਾਈ ਸੀ।ਉਨ੍ਹਾਂ ਨਿਰਮਲ ਕੁਟੀਆ ਪਵਿੱਤਰ ਕਾਲੀ ਵੇਈਂ ਵਿਖੇ ਕਥਾ ਕਰਦਿਆ ਨਿਰਮਲਾ ਪੰਥ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆ ਕਿਹਾ ਕਿ ਨਿਰਮਲੇ ਸਾਧੂ ਹੀ ਪਿੰਡ-ਪਿੰਡ ਗੁਰਮਿਤ ਦਾ ਪ੍ਰਚਾਰ ਕਰਦੇ ਆ ਰਹੇ ਹਨ। ਦੁੱਖੀਆਂ ਲਈ ਦਵਾ ਦਾਰੂ ਕਰਨ ਦੀ ਸੇਵਾ ਵੀ ਨਿਰਮਲੇ ਹੀ ਨਿਭਾਂਉਂਦੇ ਆ ਰਹੇ ਹਨ।ਸਮਾਜ ਵਿੱਚ ਜਦੋਂ ਕੋਈ ਸੰਕਟ ਆਇਆ ਤਾਂ ਉਸ ਵਿੱਚ ਨਿਰਮਲਾ ਪੰਥ ਦੇ ਆਗੂਆਂ ਦੀ ਭੂਮਿਕਾ ਹਮੇਸ਼ਾ ਮੋਹਰੀ ਰਹੀ ਹੈ।

ਸੰਬੰਧਿਤ ਖ਼ਬਰਾਂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ 'ਤੇ ਸੰਗਤਾਂ ਨੂੰ ਵਧਾਈ ਦਿੰਦਿਆ ਉਨ੍ਹਾਂ ਕਿਹਾ ਕਿ ਨਿਰਮਲਾ ਪੰਥ ਦੀ ਨੀਂਹ ਰੱਖਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਾਨਵਤਾ ਦੀ ਗੱਲ ਕਰਕੇ ਹੱਦਾਂ ਸਰਹੱਦਾਂ ਤੋੜ ਦਿੱਤੀਆਂ ਸਨ। ਕਰਤਾਰਪੁਰ ਲਾਂਘਾ ਇਸੇ ਗੱਲ ਦਾ ਪ੍ਰਤੀਕ ਬਣੇਗਾ। ਉਨ੍ਹਾਂ ਕਿਹਾ ਕਿ ਹੁਣ ਨਿਰਮਲਾ ਪੰਥ ਨਾਲ ਨਵੀਂ ਪੀੜ੍ਹੀ ਨੂੰ ਜੋੜੀ ਰੱਖਣ ਲਈ ਜਿਹੜੀ ਭੂਮਿਕਾ ਸੰਤ ਬਲਬੀਰ ਸਿੰਘ ਸੀਚੇਵਾਲ ਹੋਰੀ ਨਿਭਾਈ ਹੈ ਉਸ ਦੀ ਦੇਸ਼ ਦੁਨੀਆਂ ਵਿੱਚ ਚਰਚਾ ਹੋ ਰਹੀ ਹੈ।ਜਦੋਂ ਸਾਰਾ ਸੰਸਾਰ ਆਲਮੀ ਤਪਸ਼ ਦੀ ਗ੍ਰਿਫਤ ਵਿੱਚ ਆਇਆ ਹੋਇਆ ਹੈ ਤਾਂ ਨਿਰਮਲਾ ਸੰਪ੍ਰਦਾ ਦਾ ਸਿਰ ਵੀ ਸੰਤ ਸੀਚੇਵਾਲ ਨੇ ਉਚਾ ਕੀਤਾ ਹੈ ਜਿੰਨ੍ਹਾਂ ਨੇ ਹਵਾ,ਪਾਣੀ ਤੇ ਧਰਤੀ ਦੇ ਪ੍ਰਦੂਸ਼ਣ ਦੀ ਚਰਚਾ ਹੀ ਨਹੀਂ ਕੀਤੀ ਸਗੋਂ ਇਸ ਦੇ ਖਾਤਮੇ ਲਈ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਹੈ।

ਸ੍ਰੀਮਹੰਤ ਨੇ ਨੌਜਵਾਨ ਪੀੜੀ ਵਿੱਚ ਵੱਧ ਰਹੇ ਪਤਿਤਪੁਣੇ 'ਤੇ ਚਿੰਤਾ ਪ੍ਰਗਟਾਉਂਦਿਆ ਕਿਹਾ ਕਿ ਦੁਨੀਆਵੀ ਵਿਦਿਆ ਦੇ ਨਾਲ-ਨਾਲ ਗੁਰਮਿਤ ਦੀ ਵਿਦਿਆ ਲੈਣੀ ਜਰੂਰੀ ਹੈ। ਗੁਰੂਆਂ ਵੱਲੋਂ ਦਿੱਤੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਸਮਾਜ ਲਈ ਅੱਜ ਵੀ ਵੱਡੀਆਂ ਪ੍ਰੇਰਨਾ ਸਰੋਤ ਹਨ। ਨਿਰਮਲਾ ਪੰਚਾਇਤੀ ਅਖਾੜਾ ਵੱਲੋਂ ੫੫੦ ਵੇਂ ਪ੍ਰਕਾਸ਼ ਪੁਰਬ ਮੌਕੇ ਨਿਰਮਲਾ ਪੰਥ ਦਾ ਮਾਣ ਵਧਾਉਣ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਨਮਾਨਿਤ ਕੀਤਾ।ਇਸ ਮੌਕੇ ਸੰਤ ਜਗਜੀਤ ਸਿੰਘ ਲੋਪੋ, ਸੰਤ ਸੁਖਵੰਤ ਸਿੰਘ ਨਾਹਲ, ਸੰਤ ਸੁਖਜੀਤ ਸਿੰਘ ਅਤੇ ਹੋਰ ਮਹਾਂਪੁਰਸ਼ ਹਾਜ਼ਰ ਸਨ।ਨਿਰਮਲੇ ਸਾਧੂ ਸੰਤਾਂ ਵੱਲੋਂ ਲਗਾਤਾਰ ਇੱਥੇ ਕਥਾ ਕੀਰਤਨ ਕੀਤਾ ਜਾ ਰਿਹਾ ਹੈ ਤੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਬਾਰੇ ਚਰਚਾ ਕੀਤੀ ਜਾ ਰਹੀ ਹੈ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!