|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਹੋਲੀ ’ਤੇ ਵਪਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ , 500 ਕਰੋੜ ਰੁਪਏ ਤੋਂ ਵੱਧ ਦਾ ਵਪਾਰ ਹੋਣ ਦੀ ਸੰਭਾਵਨਾ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ ’ਚ ਪਿਛਲੇ 2 ਸਾਲ ਤੋਂ ਹੋਲੀ ਦਾ ਰੰਗ ਨਹੀਂ ਚੜ੍ਹ ਰਿਹਾ ਸੀ ਪਰ ਇਸ ਸਾਲ ਨਾ ਸਿਰਫ ਖੂਬ ਹੋਲੀ ਮਿਲਨ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ ਸਗੋਂ ਲੋਕ ਵੀ ਬਾਜ਼ਾਰਾਂ ’ਚ ਖਰੀਦਦਾਰੀ ਲਈ ਨਿਕਲ ਰਹੇ ਹਨ। ਵਪਾਰੀਆਂ ਦੇ ਸੰਗਠਨ ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀ ਮੁਤਾਬਕ ਇਸ ਸਾਲ ਪੂਰੇ ਦੇਸ਼ ’ਚ ਹੋਲੀ ਮੌਕੇ ਲਗਭਗ 20,000 ਕਰੋੜ ਰੁਪਏ ਦੇ ਵਪਾਰ ਦਾ

NRI Post Desk · 1714 ਦਿਨ ਪਹਿਲਾਂ · ਅੱਪਡੇਟ 1714 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹੋਲੀ ’ਤੇ ਵਪਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ , 500 ਕਰੋੜ ਰੁਪਏ ਤੋਂ ਵੱਧ ਦਾ ਵਪਾਰ ਹੋਣ ਦੀ ਸੰਭਾਵਨਾ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ ’ਚ ਪਿਛਲੇ 2 ਸਾਲ ਤੋਂ ਹੋਲੀ ਦਾ ਰੰਗ ਨਹੀਂ ਚੜ੍ਹ ਰਿਹਾ ਸੀ ਪਰ ਇਸ ਸਾਲ ਨਾ ਸਿਰਫ ਖੂਬ ਹੋਲੀ ਮਿਲਨ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ ਸਗੋਂ ਲੋਕ ਵੀ ਬਾਜ਼ਾਰਾਂ ’ਚ ਖਰੀਦਦਾਰੀ ਲਈ ਨਿਕਲ ਰਹੇ ਹਨ। ਵਪਾਰੀਆਂ ਦੇ ਸੰਗਠਨ ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀ ਮੁਤਾਬਕ ਇਸ ਸਾਲ ਪੂਰੇ ਦੇਸ਼ ’ਚ ਹੋਲੀ ਮੌਕੇ ਲਗਭਗ 20,000 ਕਰੋੜ ਰੁਪਏ ਦੇ ਵਪਾਰ ਦਾ ਅਨੁਮਾਨ ਹੈ ਜਦ ਕਿ ਇਕੱਲੇ ਦਿੱਲੀ ’ਚ 500 ਕਰੋੜ ਰੁਪਏ ਤੋਂ ਵੱਧ ਦਾ ਵਪਾਰ ਹੋਣ ਦੀ ਸੰਭਾਵਨਾ ਹੈ।

ਸੰਬੰਧਿਤ ਖ਼ਬਰਾਂ

ਸੀ. ਟੀ. ਆਈ. ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਅਤੇ ਪ੍ਰਦਾਨ ਸੁਭਾਸ਼ ਖੰਡੇਲਵਾਲ ਮੁਤਾਬਕ ਦਿੱਲੀ ’ਚ ਵੱਡੇ ਪੈਮਾਨੇ ’ਤੇ ਹੋਲੀ ਮੰਗਲ ਮਿਲਨ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਬਾਜ਼ਾਰਾਂ ਦੀ ਐਸੋਸੀਏਸ਼ਨ, ਧਾਰਮਿਕ, ਸੰਸਕ੍ਰਿਤਿਕ ਅਤੇ ਰਾਜਨੀਤਿਕ ਪ੍ਰੋਗਰਾਮਾਂ ’ਚ ਹੋਲੀ ਛਾਈ ਹੋਈ ਹੈ। ਸੀ. ਟੀ. ਆਈ. ਦਾ ਅਨੁਮਾਨ ਹੈ ਕਿ ਇਸ ਹੋਲੀ ’ਤੇ ਦਿੱਲੀ ’ਚ 1000 ਤੋਂ ਵੱਧ ਹੋਲੀ ਮਿਲਨ ਸਮਾਰੋਹ ਹੋ ਰਹੇ ਹਨ।

ਇਕ ਪਾਸੇ ਕੋਰੋਨਾ ਲੋਕਾਂ ਦਰਮਿਆਨ ਦੂਰੀ ਪੈਦਾ ਕਰਦਾ ਹੈ। ਉੱਥੇ ਹੀ ਹੋਲੀ ਸਾਰਿਆਂ ਨੂੰ ਨੇੜੇ ਲੈ ਕੇ ਆਉਂਦੀ ਹੈ। ਇਸ ਨਾਲ ਵਪਾਰ ਜਗਤ ਕਾਫੀ ਉਤਸ਼ਾਹਿਤ ਹੈ। ਹੋਲੀ ਮੌਕੇ ਸਾਊਂਡ, ਡੀ. ਜੇ., ਟੈਂਟ, ਹਲਵਾਈ, ਕੈਟਰਿੰਗ, ਲਾਈਟਿੰਗ, ਬੈਂਕਵੇਟ, ਐਂਕਰ, ਕਲਾਕਾਰ, ਕਰਿਆਨਾ, ਰੰਗ-ਗੁਲਾਲ, ਪਿਚਕਾਰੀ ਅਤੇ ਈਵੈਂਟ ਆਰਗਨਾਈਜ਼ਰਸ ਨੂੰ ਕੰਮ ਮਿਲਿਆ ਹੈ। ਸਦਰਬਾਜ਼ਾਰ ਵਰਗੀ ਥੋਕ ਮਾਰਕੀਟ ’ਚ ਚੰਗੀ ਭੀੜ ਦੇਖੀ ਜਾ ਰਹੀ ਹੈ। ਹੋਲੀ ਤੋਂ ਪਹਿਲਾਂ ਹੀ ਥੋਕ ਮਾਰਕੀਟ ’ਚ ਰੰਗ, ਗੁਲਾਲ ਅਤੇ ਪਿਚਕਾਰੀਆਂ ਖਤਮ ਹੋ ਗਈਆਂ ਹਨ। ਮਿਠਾਈ ਦੀਆਂ ਦੁਕਾਨਾਂ ’ਤੇ ਕਾਫੀ ਰੌਣਕ ਪਰਤ ਰਹੀ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!