|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਯੂ.ਕੇ.

ਇੰਗਲੈਂਡ ਦੀ ਸ਼ਾਨਦਾਰ ਜਿੱਤ! ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ!

ਵਿਸ਼ਾਖਪਟਨਮ (ਪਾਇਲ): ਇੰਗਲੈਂਡ ਨੇ ਸਪਿੰਨ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਐਮੀ ਜੋਨਸ ਦੇ ਨੀਮ ਸੈਂਕੜੇ ਸਦਕਾ ਅੱਜ ਇੱਥੇ ICC Women's World Cup ਦੇ ਕ੍ਰਿਕਟ ਮੈਚ ’ਚ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ।

NRI Post Desk · 399 ਦਿਨ ਪਹਿਲਾਂ · ਅੱਪਡੇਟ 399 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇੰਗਲੈਂਡ ਦੀ ਸ਼ਾਨਦਾਰ ਜਿੱਤ! ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ!
📷 NRI Post Desk

ਵਿਸ਼ਾਖਪਟਨਮ (ਪਾਇਲ): ਇੰਗਲੈਂਡ ਨੇ ਸਪਿੰਨ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਐਮੀ ਜੋਨਸ ਦੇ ਨੀਮ ਸੈਂਕੜੇ ਸਦਕਾ ਅੱਜ ਇੱਥੇ ICC Women's World Cup ਦੇ ਕ੍ਰਿਕਟ ਮੈਚ ’ਚ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ।

ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਜਿੱਤ ਲਈ ਲੋੜੀਂਦਾ 169 ਦੌੜਾਂ ਦਾ ਟੀਚਾ ਜੋਨਸ ਦੀਆਂ ਨਾਬਾਦ 86 ਦੌੜਾਂ ਸਦਕਾ 29.2 ਓਵਰਾਂ ’ਚ ਹਾਸਲ ਕਰ ਲਿਆ।

ਟੀਮ ਦੀ ਜਿੱਤ ’ਚ ਟੈਮੀ ਬਿਊਮੌਂਟ ਨੇ40 ਦੌੜਾਂ ਤੇ ਹੀਥਰ ਨਾਈਟ ਨੇ 33 ਦੌੜਾਂ ਦਾ ਯੋਗਦਾਨ ਪਾਇਆ। Danielle Wyatt-Hodge ਦੋ ਦੌੜਾਂ ਬਣਾ ਕੇ ਨਾਬਾਦ ਰਹੀ।

ਸੰਬੰਧਿਤ ਖ਼ਬਰਾਂ

ਨਿਊਜ਼ੀਲੈਂਡ ਵੱਲੋਂ Lea Tahuhu ਤੇ Sophie Devine ਨੇ ਇੱਕ ਇੱਕ ਵਿਕਟ ਹਾਸਲ ਕੀਤੀ।

ਇਸ ਤੋਂ ਪਹਿਲਾਂ ਇੰਗਲੈਂਡ ਨੇ ਸਪਿੰਨ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਨਿਊਜ਼ੀਲੈਂਡ ਨੂੰ 38.2 ਓਵਰਾਂ ’ਚ ਸਿਰਫ 168 ਦੌੜਾਂ ’ਤੇ ਹੀ ਆਊਟ ਕਰ ਦਿੱਤਾ। ਨਿਊਜ਼ੀਲੈਂਡ ਵੱਲੋਂ ਸੂਜ਼ੀ ਬੇਟਸ ਨੇ 10 ਦੌੜਾਂ ਜੌਰਜੀਆ ਪਲਿੰਮਰ ਨੇ 43, ਅਮੈਲੀਆ ਕੇਰ ਨੇ 35, ਕਪਤਾਨ ਸੋਫੀ ਡਿਵਾਈਨ ਨੇ 23, ਮੈਡੀ ਗਰੀਨ ਨੇ 18, ਈਸਾਬੈੱਲ ਗੇਜ਼ 14 ਅਤੇ ਜੈੱਸ ਕੇਰ ਨੇ 10 ਦੌੜਾਂ ਬਣਾਈਆਂ।

ਇੰਗਲੈਂਡ ਵੱਲੋਂ ਲਿਨਸੇ ਸਮਿਥ ਨੇ 3 ਵਿਕਟਾਂ ਅਤੇ ਐੱਨ ਸੀ ਬਰੰਟ ਤੇ ਐਲਿਸ ਕੈਪਸੇ ਨੇ ਦੋ ਦੋ ਵਿਕਟਾਂ ਲਈਆਂ ਜਦਕਿ ਚਾਰਲੀ ਡੀਨ ਤੇ ਸੋਫ਼ੀ ਐਕਲੇਸਟੋਨ ਨੇ ਇੱਕ ਇੱਕ ਵਿਕਟ ਹਾਸਲ ਕੀਤੀ।

ਇਸ ਦੇ ਨਾਲ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਨੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਇਹ ਉਸ ਦੇ 15 ਸਾਲਾਂ ਤੇ ਵੱਧ ਲੰਮੇ ਕਰੀਅਰ ਦਾ ਆਖਰੀ ODI ਮੈਚ ਸੀ।

🔔 ਯੂ.ਕੇ.
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਇੰਗਲੈਂਡ ਦੀ ਸ਼ਾਨਦਾਰ ਜਿੱਤ! ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ! — NRI Post