|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇੱਕੋ ਪਰਿਵਾਰ 'ਚ ਛਾਇਆ ਸੋਗ, ਜੈਪੁਰ 'ਚ SUV ਹਾਦਸੇ 'ਚ ਚਾਰ ਦੀ ਮੌਤ

ਨਵੀਂ ਦਿੱਲੀ (ਪਾਇਲ): ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਇਕ ਸੜਕ ਹਾਦਸੇ ਦੀ ਦੁਖਦ ਖਬਰ ਸਾਹਮਣੇ ਆਈ ਹੈ। ਬੁੱਧਵਾਰ ਸਵੇਰੇ ਜੈਪੁਰ ਦੇ ਚੋਮੂ ਇਲਾਕੇ 'ਚ ਹਾਈਵੇਅ 'ਤੇ ਇਕ ਤੇਜ਼ ਰਫਤਾਰ SUV ਕਾਰ ਨੇ ਤਿੰਨ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ।

NRI Post Desk · 403 ਦਿਨ ਪਹਿਲਾਂ · ਅੱਪਡੇਟ 403 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇੱਕੋ ਪਰਿਵਾਰ 'ਚ ਛਾਇਆ ਸੋਗ, ਜੈਪੁਰ 'ਚ SUV ਹਾਦਸੇ 'ਚ ਚਾਰ ਦੀ ਮੌਤ
📷 NRI Post Desk

ਨਵੀਂ ਦਿੱਲੀ (ਪਾਇਲ): ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਇਕ ਸੜਕ ਹਾਦਸੇ ਦੀ ਦੁਖਦ ਖਬਰ ਸਾਹਮਣੇ ਆਈ ਹੈ। ਬੁੱਧਵਾਰ ਸਵੇਰੇ ਜੈਪੁਰ ਦੇ ਚੋਮੂ ਇਲਾਕੇ 'ਚ ਹਾਈਵੇਅ 'ਤੇ ਇਕ ਤੇਜ਼ ਰਫਤਾਰ SUV ਕਾਰ ਨੇ ਤਿੰਨ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ।

ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਹਾਦਸੇ ਵਿੱਚ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਰਾਮਪੁਰਾ ਪੁਲ ਨੇੜੇ ਵਾਪਰਿਆ। ਦੱਸ ਦਇਏ ਕਿ ਪੀੜਤਾ ਖਾਟੂ ਸ਼ਿਆਮਜੀ ਮੰਦਰ ਦੇ ਦਰਸ਼ਨ ਕਰਕੇ ਘਰ ਪਰਤ ਰਹੀ ਸੀ।

ਸੰਬੰਧਿਤ ਖ਼ਬਰਾਂ

ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਛੇ ਹੋਰਾਂ ਨੂੰ ਚੋਮੂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਜੈਪੁਰ ਦੇ ਸਵਾਈ ਮਾਨ ਸਿੰਘ (ਐਸ.ਐਮ.ਐਸ) ਹਸਪਤਾਲ ਵਿੱਚ ਰੈਫਰ ਕੀਤਾ ਗਿਆ, ਜਿੱਥੇ ਤਿੰਨ ਹੋਰਾਂ ਦੀ ਮੌਤ ਹੋ ਗਈ।

ਇੱਥੇ ਦੱਸਣਯੋਗ ਹੈ ਕਿ ਮ੍ਰਿਤਕਾਂ ਵਿੱਚ ਵਰਿੰਦਰ ਸ੍ਰੀਵਾਸਤਵ (55), ਸੁਨੀਲ ਸ੍ਰੀਵਾਸਤਵ (50), ਸ਼ਵੇਤਾ ਸ੍ਰੀਵਾਸਤਵ (26) ਅਤੇ ਉਸ ਦਾ ਪਤੀ ਲੱਕੀ ਸ੍ਰੀਵਾਸਤਵ (30) ਸ਼ਾਮਲ ਹਨ। ਜਿਸ ਸੰਬੰਧ 'ਚ ਸਾਰੇ ਜ਼ਖਮੀਆਂ ਦਾ ਜੈਪੁਰ ਦੇ ਐਸ.ਐਮ.ਐਸ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ।

ਇਸ ਮੌਕੇ ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਐਸਯੂਵੀ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਇੱਕੋ ਪਰਿਵਾਰ 'ਚ ਛਾਇਆ ਸੋਗ, ਜੈਪੁਰ 'ਚ SUV ਹਾਦਸੇ 'ਚ ਚਾਰ ਦੀ ਮੌਤ — NRI Post