|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਟ੍ਰੇਨ ਅੱਗੇ ਆ ਕੀਤੀ ਖੁਦਕੁਸ਼ੀ, ਪੱਤਰ 'ਚ ਲਿਖਿਆ- ਮੇਰੀ ਲਾਸ਼ ਦੀ ਫੋਟੋ ਪ੍ਰੇਮਿਕਾ ਨੂੰ ਵ੍ਹਟਸਐਪ ਕਰ ਦੇਣਾ

ਗੁਰਦਾਸਪੁਰ: ਸੱਤ ਸਾਲ ਤੋਂ ਚਲੇ ਆ ਰਹੇ ਪ੍ਰੇਮ ਸਬੰਧਾਂ 'ਚ ਸਰਕਾਰੀ ਨੌਕਰੀ ਅੜਿੱਕਾ ਬਣ ਗਈ, ਜਿਸ ਤੋਂ ਪਰੇਸ਼ਾਨ ਪ੍ਰੇਮੀ ਨੇ ਰੇਲ ਗੱਡੀ ਹੇਠਾਂ ਆ ਕੇ ਜਾਨ ਦੇ ਦਿੱਤੀ। ਖ਼ੁਦਕੁਸ਼ੀ ਤੋਂ ਪਹਿਲਾਂ ਉਸ ਨੇ ਇਕ ਪੱਤਰ ਲਿਖ ਕੇ ਆਪਣੀ ਜੇਬ 'ਚ ਰੱਖਿਆ ਸੀ, ਜਿਸ 'ਚ ਉਸ ਨੇ ਲਿਖਿਆ ਸੀ ਕਿ ਜੋ ਕੋਈ ਵੀ ਉਸ ਦੀ ਲਾਸ਼ ਪਹਿਲਾਂ ਦੇਖੇ ਉਹ ਪੱਤਰ 'ਚ ਲਿਖੇ ਨੰਬਰਾਂ 'ਤੇ ਫੋਟੋ ਖਿੱਚ ਕੇ ਭੇਜ ਦੇ

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਗੁਰਦਾਸਪੁਰ: ਸੱਤ ਸਾਲ ਤੋਂ ਚਲੇ ਆ ਰਹੇ ਪ੍ਰੇਮ ਸਬੰਧਾਂ 'ਚ ਸਰਕਾਰੀ ਨੌਕਰੀ ਅੜਿੱਕਾ ਬਣ ਗਈ, ਜਿਸ ਤੋਂ ਪਰੇਸ਼ਾਨ ਪ੍ਰੇਮੀ ਨੇ ਰੇਲ ਗੱਡੀ ਹੇਠਾਂ ਆ ਕੇ ਜਾਨ ਦੇ ਦਿੱਤੀ। ਖ਼ੁਦਕੁਸ਼ੀ ਤੋਂ ਪਹਿਲਾਂ ਉਸ ਨੇ ਇਕ ਪੱਤਰ ਲਿਖ ਕੇ ਆਪਣੀ ਜੇਬ 'ਚ ਰੱਖਿਆ ਸੀ, ਜਿਸ 'ਚ ਉਸ ਨੇ ਲਿਖਿਆ ਸੀ ਕਿ ਜੋ ਕੋਈ ਵੀ ਉਸ ਦੀ ਲਾਸ਼ ਪਹਿਲਾਂ ਦੇਖੇ ਉਹ ਪੱਤਰ 'ਚ ਲਿਖੇ ਨੰਬਰਾਂ 'ਤੇ ਫੋਟੋ ਖਿੱਚ ਕੇ ਭੇਜ ਦੇਵੇ। ਉਕਤ ਵ੍ਹਟਸਐਪ ਨੰਬਰ ਉਸ ਦੀ ਪ੍ਰੇਮਿਕਾ ਦੇ ਸਨ। ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਕਤਲ ਕਰ ਕੇ ਲਾਸ਼ ਰੇਲਵੇ ਟਰੈਕ 'ਤੇ ਸੁੱਟ ਦਿੱਤੀ।

ਜਾਣਕਾਰੀ ਦਿੰਦੇ ਹੋਏ ਮਿ੍ਤਕ ਨਰੇਸ਼ ਕੁਮਾਰ ਪੁੱਤਰ ਗੁਰਬਚਨ ਲਾਲ ਵਾਸੀ ਮੁਹੱਲਾ ਪ੍ਰੇਮ ਨਗਰ ਦੇ ਭਰਾ ਸਰਜੀਵਨ ਨੇ ਦੱਸਿਆ ਕਿ ਉਸ ਦਾ ਭਰਾ ਛੋਟਾ ਹਾਥੀ ਚਲਾਉਂਦਾ ਸੀ। ਉਸ ਦੇ ਗੁਰਦਾਸਪੁਰ ਦੀ ਰਹਿਣ ਵਾਲੀ ਇਕ ਲੜਕੀ ਨਾਲ ਪਿਛਲੇ ਸੱਤ ਸਾਲ ਤੋਂ ਪ੍ਰੇਮ ਸਬੰਧ ਸਨ, ਜਿਸ ਕਾਰਨ ਉਕਤ ਲੜਕੀ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ। ਲੜਕੀ ਉਨ੍ਹਾਂ ਦੇ ਕਈ ਪਰਿਵਾਰਕ ਸਮਾਗਮਾਂ ਵਿਚ ਵੀ ਸ਼ਾਮਲ ਹੋਈ ਸੀ।

ਦੋਵੇਂ ਪਰਿਵਾਰ ਉਨ੍ਹਾਂ ਦਾ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਇਸੇ ਦੌਰਾਨ ਇਕ ਸਾਲ ਪਹਿਲਾ ਲੜਕੀ ਨੂੰ ਪੰਜਾਬ ਪੁਲਿਸ ਵਿਚ ਨੌਕਰੀ ਮਿਲ ਗਈ, ਜਿਸ ਤੋਂ ਬਾਅਦ ਲੜਕੀ ਦਾ ਮਨ ਬਦਲਣ ਲੱਗਾ ਤੇ ਉਸ ਨੇ ਨਰੇਸ਼ ਨੂੰ ਵਿਆਹ ਲਈ ਨਾਂਹ ਕਰ ਦਿੱਤੀ ਪਰ ਨਰੇਸ਼ ਇਸ ਰਿਸ਼ਤੇ ਨੂੰ ਲੈ ਕੇ ਕਾਫੀ ਗੰਭੀਰ ਸੀ। ਉਹ ਹਰ ਹਾਲਤ 'ਚ ਆਪਣੇ ਪਿਆਰ ਨੂੰ ਹਾਸਲ ਕਰਨਾ ਚਾਹੁੰਦਾ ਸੀ, ਜਿਸ 'ਤੇ ਲੜਕੀ ਵੱਲੋਂ ਉਸ ਨੂੰ ਕਥਿਤ ਧਮਕੀਆਂ ਵੀ ਦਿੱਤੀਆਂ ਗਈਆਂ।

ਇਸ ਗੱਲ ਨੂੰ ਲੈ ਕੇ ਨਰੇਸ਼ ਕਾਫੀ ਪਰੇਸ਼ਾਨ ਸੀ। ਬੀਤੇ ਦਿਨ ਉਹ ਘਰ ਤੋਂ ਲਾਪਤਾ ਸੀ ਅਤੇ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ। ਬੁੱਧਵਾਰ ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਔਜਲਾ ਨੇੜੇ ਰੇਲਵੇ ਟਰੈਕ 'ਤੇ ਉਸ ਦੀ ਲਾਸ਼ ਪਈ ਹੈ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਲੜਕੀ ਅਤੇ ਉਸ ਦੇ ਪਰਿਵਾਰ ਵੱਲੋਂ ਨਰੇਸ਼ ਦਾ ਕਤਲ ਕਰ ਕੇ ਉਸ ਦੀ ਲਾਸ਼ ਟਰੈਕ 'ਤੇ ਸੁੱਟੀ ਗਈ ਹੈ। ਪੀੜਤ ਪਰਿਵਾਰ ਵੱਲੋਂ ਉਕਤ ਮਾਮਲੇ ਸਬੰਧੀ ਐੱਸਐੱਸਪੀ ਗੁਰਦਾਸਪੁਰ ਸਵਰਨਦੀਪ ਸਿੰਘ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਸੰਬੰਧਿਤ ਖ਼ਬਰਾਂ

ਪ੍ਰੇਮਿਕਾ ਦੇ ਨੰਬਰ 'ਤੇ ਫੋਟੋ ਭੇਜਣ ਦੀ ਕੀਤੀ ਅਪੀਲ

ਮਿ੍ਤਕ ਨਰੇਸ਼ ਦੀ ਜੇਬ 'ਚੋਂ ਇਕ ਪੱਤਰ ਮਿਲਿਆ, ਜਿਸ ਵਿਚ ਸਭ ਤੋਂ ਉਪਰ ਦੋ ਫੋਨ ਨੰਬਰ ਲਿਖੇ ਹੋਏ ਹਨ। ਪੱਤਰ 'ਚ ਲਿਖਿਆ ਹੈ,''ਭਾਜੀ ਜੋ ਵੀ ਮੇਰੀ ਲਾਸ਼ ਨੂੰ ਵੇਖੇ ਇਸ ਨੰਬਰ 'ਤੇ ਫੋਟੋ ਵ੍ਹੱਟਸਐਪ ਕਰ ਕੇ ਫੋਨ ਕਰ ਦੇਵੇ। ਤੁਹਾਡਾ ਆਪਣਾ ਨਰੇਸ਼, ਬੜੀ ਮਿੰਨਤ ਵਾਲੀ ਗੱਲ ਹੈ ਕਿ ਫੋਟੋ ਜ਼ਰੂਰ ਵ੍ਹੱਟਸਐਪ ਕਰਨਾ ਪਲੀਜ਼।''

ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

ਰੇਲਵੇ ਪੁਲਿਸ ਦੇ ਚੌਕੀ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ 174 ਤਹਿਤ ਕਾਰਵਾਈ ਕੀਤੀ ਗਈ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਜੇਕਰ ਕੋਈ ਤੱਥ ਸਾਹਮਣੇ ਆਵੇਗਾ ਤਾਂ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!