ਪੱਤਰ ਪ੍ਰੇਰਕ : ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀ ਪਿੰਡ ਬਲ੍ਹੇਰਖਾਨਪੁਰ ਵਿਖੇ ਸਿੱਖਾਂ ਦੇ ਛੇਵੇ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜੋੜ ਮੇਲਾ ਸੰਤ ਬਾਬਾ ਦਾਇਆ ਸਿੰਘ ਜੀ ਦੀ ਅਗਵਾਈ 'ਚ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜੋੜ ਮੇਲੇ ਦੌਰਾਨ ਦੋ ਦਿਨ ਭਾਰੀ ਧਾਰਮਿਕ ਦੀਵਾਨ ਸਜਾਏ ਗਏ। ਸ਼ੁਕਰਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਭੋਗ ਤੋਂ ਉਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਨ੍ਹਾਂ 'ਚ ਕਥਾ ਵਾਚਕ ਗੁਲਾਮ ਹੈਦਰ ਅਲੀ ਕਾਦਰੀ, ਭਾਈ ਵਜਿੰਦਰ ਸਿੰਘ, ਬੀਬੀ ਸਰਬਜੀਤ ਕੌਰ, ਗਿਆਨੀ ਤਰਲੋਕ ਸਿੰਘ, ਨਿਰਮਲ ਸਿੰਘ ਕਥਾਵਾਚਕ, ਸੁਰਜੀਤ ਸਿੰਘ, ਭਾਈ ਅਵਤਾਰ ਸਿੰਘ ਦੁਲੋਵਾਲ, ਭਾਈ ਕ੍ਰਿਪਾਲ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਸੁਰਜੀਤ ਸਿੰਘ ਕੋਮਲ, ਬੀਬੀ ਰੁਪਿੰਦਰ ਕੌਰ, ਭਾਈ ਲਖਵਿੰਦਰ ਸਿੰਘ, ਭਾਈ ਅੰਮ੍ਰਿੰਤ ਸਿੰਘ ਢਾਡੀ ਜੱਥਾ, ਪਰਮਜੀਤ ਸਿੰਘ ਪੰਛੀ ਢਾਡੀ ਜੱਥਾ, ਸੁਰਜੀਤ ਸਿੰਘ ਸੰਘਾ, ਬੀਬੀ ਬਲਵਿੰਦਰ ਕੌਰ ਖਹਿਰਾ ਢਾਡੀ ਜੱਥਾ, ਬਾਬਾ ਬਲਬੀਰ ਸਿੰਘ ਆਦਿ ਸੰਗਤ ਨੂੰ ਗੁਰਬਾਣੀ ਕਥਾ ਰਾਹੀ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ।ਸਿੰਘ ਸਹਿਬਾਨ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੁਦਰਤ ਨਾਲ ਛੇੜ ਛਾੜ ਮਨੁੱਖ ਲਈ ਬੜੀ ਘਾਤਕ ਸਿੱਧ ਹੋ ਰਹੀ ਹੈ। ਜਦਕਿ ਗੁਰਬਾਣੀ ਸਾਨੂੰ ਕੁਦਰਤ ਨਾਲ ਜੁੜੇ ਰਹਿਣ ਦਾ ਸੁਨੇਹਾ ਹਰ ਰੋਜ਼ ਦਿੰਦੀ ਹੈ।। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੇ ਹਵਾ ਪਾਣੀ ਸਾਫ ਸੁਥਰੇ ਹੋਣਗੇ ਤਦ ਹੀ ਸਾਡਾ ਸਮਾਜ ਤੰਦਰੁਸਤ ਤੇ ਨਰੋਆ ਰਹੇਗਾ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਪੰਥ ਨੂੰ ਕਮਜ਼ੋਰ ਕਰਨ 'ਚ ਲੱਗੀਆਂ ਹੋਈਆਂ ਹਨ।
ਸੰਬੰਧਿਤ ਖ਼ਬਰਾਂ
ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਹ ਮੌਕਾ ਸਾਰੀਆਂ ਪੰਥਕ ਧਿਰਾਂ ਲਈ ਸਿਰ ਜੋੜ ਕੇ ਇਕੱਠੇ ਹੋਣ ਦਾ ਹੈ ਤਾਂ ਜੋ ਭਵਿੱਖ ਵਿਚ ਕੌਮ ਦਾ ਨੁਕਸਾਨ ਨਾ ਹੋ ਸਕੇ।। ਉਨ੍ਹਾਂ ਅਪੀਲ ਕੀਤੀ ਕਿ ਸੰਗਤਾਂ ਨਸ਼ਿਆਂ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਚੌਕਸ ਰਹਿਣ ਤੇ ਭੁੱਲ ਕੇ ਵੀ ਨਸ਼ੇ ਦੀ ਵਰਤੋਂ ਨਾ ਕਰਨ।ਉਨ੍ਹਾਂ ਸੰਗਤਾਂ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖ ਕੌਮ ਅੰਦਰ ਸਿਫਤੀ ਤਬਦੀਲੀ ਲਿਆਂਦੀ ਸੀ, ਜਿਥੇ ਉਨ੍ਹਾਂ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਕਾਇਮ ਕੀਤਾ ਉਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ ਸਿੱਖ ਕੌਮ ਨੂੰ ਨਵਾਂ ਰਾਹ ਦਿਖਾਇਆ ਹੈ।। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੰਜਾਂ ਪਿਆਰਿਆਂ ਵੱਲੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਇਛੁੱਕ ਪ੍ਰਾਣੀਆਂ ਨੂੰ ਛਕਾ ਕੇ ਗੁਰੂ ਦੇ ਲੜ ਲਾਇਆ।। ਸਮਾਗਮ ਦੌਰਾਨ ਆਏ ਹੋਏ ਸੰਤਾਂ ਮਹਾਂਪੁਰਸ਼ਾਂ, ਜੱਥੇਦਾਰਾਂ, ਰਾਜਨੀਤਿਕ ਤੇ ਧਾਰਮਿਕ ਸ਼ਖਸ਼ੀਅਤਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜੋੜ ਮੇਲੇ ਦੌਰਾਨ ਸੈਂਕੜੇ ਫਲਦਾਰ, ਛਾਂਦਾਰ ਬੂਟੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਂਰ ਵਲੋ ਪ੍ਰਸ਼ਾਦ ਦੇ ਰੂਪ ਵਿਚ ਵੰਡੇ ਗਏ।
ਇਨ੍ਹਾਂ ਵਿਚ ਟਾਹਲੀ, ਨਿੰਮ, ਜਾਮਣ, ਪਿੱਪਲ, ਬੋਹੜ ਤੇ ਹੋਰ ਆਯੁਰਵੈਦਿਕ ਨਾਲ ਸਬੰਧਤ ਬੂਟੇ ਸ਼ਾਮਲ ਸਨ।।ਵਾਤਾਵਰਣ ਪ੍ਰੇਮੀ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਕਿਹਾ ਕਿ ਗੁਰਬਾਣੀ ਸਾਨੂੰ ਕੁਦਰਤ ਨਾਲ ਜੋੜਦੀ ਹੈ। ਪੰਜਾਬ ਦੇ ਦਰਿਆ ਤੇ ਨਦੀਆਂ ਸਾਫ ਵੱਗਣ ਦੇ ਨਾਲ ਹੀ ਸਾਡੇ ਲੋਕ ਤੰਦਰੁਸਤ ਰਹਿ ਸਕਣਗੇ। ਉਨ੍ਹਾਂ ਗੁਰਦੁਆਰਾ ਟਾਹਲੀ ਸਾਹਿਬ ਦੇ ਨੇੜੇ ਵਗਦੀ ਕਾਲਾ ਸੰਘਿਆਂ ਡਰੇਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਡਰੇਨ ਵੀ ਜ਼ਹਿਰਾਂ ਨਾਲ ਭਰ ਕੇ ਵਗਦੀ ਸੀ ਪਰ ਸੰਤ ਦਇਆ ਸਿੰਘ ਤੇ ਸੰਗਤਾਂ ਦੇ ਸਹਿਯੋਗ ਨਾਲ ਦੋ ਵਾਰ ਇਸ ਨੂੰ ਬੰਨ੍ਹ ਲਾਇਆ ਗਿਆ ਸੀ ।ਇਸ ਮੌਕੇ ਸੰਤ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ, ਸੰਤ ਗੁਰਚਰਨ ਸਿੰਘ ਨਵਾਂ ਠੱਠਾ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਮਹਾਤਮਾ ਮੁਨੀ ਖੈੜਾ ਬੇਟ, ਸੰਤ ਸ਼ਮਸ਼ੇਰ ਸਿੰਘ ਜਾਤੀਕੇ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ 'ਤੇ ਵਿਧਾਇਕ ਨਕੋਦਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਜਗੀਰ ਸਿੰਘ ਵਡਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਇੰਦਰਜੀਤ ਸਿੰਘ ਮੰਨਣ ਸਾਬਕਾ ਬਲਾਕ ਸੰਮਤੀ ਮੈਂਬਰ, ਮਾਸਟਰ ਇੰਦਰਜੀਤ ਸਿੰਘ ਖਹਿਰਾ, ਐਡਵੋਕੇਟ ਮਨਜੀਤ ਸਿੰਘ ਰਾਜਾ, ਹਰਿੰਦਰ ਸਿੰਘ ਬਡਿਆਲ, ਦੇਬਾ ਭੰਡਾਲ, ਇੰਦਰਜੀਤ ਸਿੰਘ ਸਰਪੰਚ ਨੱਥੂਚਾਹਲ, ਬਲਜੀਤ ਸਿੰਘ ਬਾਜਵਾ ਪੀਏ ਵਿਧਾਇਕ ਰਾਣਾ ਗੁਰਜੀਤ ਸਿੰਘ, ਦਲਜੀਤ ਸਿੰਘ ਸਰਪੰਚ ਬਡਿਆਲ, ਜਸਵੀਰ ਸਿੰਘ ਟੌਹਰ, ਜੱਸਾ ਸਿੰਘ ਨਾਗਰਾ ਸਰਪੰਚ ਕੋਹਾਲਾ, ਮਨਜੀਤ ਸਿੰਘ ਸੋਹਲ ਅਠੌਲਾ, ਜੱਗਾ ਬਲੇਰ, ਹਰਜਿੰਦਰ ਸਿੰਘ ਖਾਨੋਵਾਲ, ਭਾਈ ਜਸਪ੍ਰੀਤ ਸਿੰਘ, ਬਾਬਾ ਬੋਤਾ ਸਿੰਘ,ਮੇਜਰ ਸਿੰਘ ਸ਼ਾਹੀ, ਅਮਰਵੀਰ ਸਿੰਘ ਲਾਲੀ, ਪਰਮਜੀਤ ਸਿੰਘ ਐਡਵੋਕੇਟ, ਕ੍ਰਿਸ਼ਨ ਲਾਲ ਟੰਡਨ, ਸੁਖਦੇਖ ਸਿੰਘ ਕਾਦੂਪੁਰ, ਅਮਰਜੀਤ ਸਿੰਘ ਸੈਦੋਵਾਲ ਆਦਿ ਮੌਜੂਦ ਸਨ। ਇਸ ਮੌਕੇ ਤੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ। ਜਿਸ ਵਿਚ 51 ਪ੍ਰਾਣੀ ਅੰਮ੍ਰਿੰਤ ਛੱਕ ਕੇ ਗੁਰੂ ਵਾਲੇ ਬਣੇ।






