|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਗੁਰੂ ਨਾਨਕ ਦੇਵ ਜੀ ਨੇ ਕਿਰਤ ਨੂੰ ਮਾਣ ਦਿੱਤਾ : ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ ਚਾਹਲ) : ਪੰਜਾਬ ਐਂਡ ਚੰਡੀਗੜ੍ਹ ਜਰਨਲਿਟਸ ਯੂਂੀਨੀਅਨ ਵੱਲੋਂ ਗੁਰੂ ਨਾਨਕ ਦੇਵ ਜੀ ਅਤੇ ਸਮਾਜਕ ਸਰੋਕਾਰ ਵਿਸ਼ੇ ‘ਤੇ ਕਰਵਾਏ ਗਏ ਸੈਮੀਨਾਰ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਨੇ ਸਭ ਤੋਂ ਵੱਧ ਹੱਥੀ ਕਿਰਤ ਕਰਨ ‘ਤੇ ਜ਼ੋਰ ਦਿੱਤਾ ਸੀ ਤੇ ਉਨ੍ਹਾਂ ਨੇ ਹੀ ਕਿਰਤੀਆਂ ਦਾ ਮਾਣ ਵਧਾਇਆ ਸੀ। ਹੁਣ ਕਿ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ ਚਾਹਲ) : ਪੰਜਾਬ ਐਂਡ ਚੰਡੀਗੜ੍ਹ ਜਰਨਲਿਟਸ ਯੂਂੀਨੀਅਨ ਵੱਲੋਂ ਗੁਰੂ ਨਾਨਕ ਦੇਵ ਜੀ ਅਤੇ ਸਮਾਜਕ ਸਰੋਕਾਰ ਵਿਸ਼ੇ ‘ਤੇ ਕਰਵਾਏ ਗਏ ਸੈਮੀਨਾਰ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਨੇ ਸਭ ਤੋਂ ਵੱਧ ਹੱਥੀ ਕਿਰਤ ਕਰਨ ‘ਤੇ ਜ਼ੋਰ ਦਿੱਤਾ ਸੀ ਤੇ ਉਨ੍ਹਾਂ ਨੇ ਹੀ ਕਿਰਤੀਆਂ ਦਾ ਮਾਣ ਵਧਾਇਆ ਸੀ। ਹੁਣ ਕਿਰਤ ਤੋਂ ਮੂੰਹ ਮੋੜਨ ਦਾ ਮਤਲਬ ਹੈ ਕਿ ਗੁਰੂ ਨਾਨਕ ਵੱਲ ਪਿੱਠ ਕਰਕੇ ਖੜਨਾ ਹੈ। ਉਨ੍ਹਾਂ ਕਿਹਾ ਕਿ 550 ਸਾਲਾਂ ਤੱਕ ਤਾਂ ਸੰਗਤਾਂ ਨੂੰ ਇਹ ਉਮੀਦ ਸੀ ਕਿ ਬਾਬੇ ਨਾਨਕ ਦੀ ਵੇਈਂ ਬਿਲਕੁਲ ਸਾਫ਼ ਵੱਗੇਗੀ ਪਰ ਬੜਾ ਦੁੱਖ ਲੱਗਦਾ ਹੈ ਕਿ ਉਹ ਜੱਥੇਬੰਦੀਆਂ ਇਸ ਨੂੰ ਪਲੀਤ ਕਰ ਰਹੀਆਂ ਹਨ ਜਿੰਨ੍ਹਾਂ ਦਾ ਜੁੰਮਾ ਇਸ ਨੂੰ ਸਾਫ਼ ਰੱਖਣ ਦਾ ਬਣਦਾ ਸੀ।

ਸੰਬੰਧਿਤ ਖ਼ਬਰਾਂ

ਸੀਨੀਅਰ ਪੱਤਰਕਾਰ ਜਤਿੰਦਰ ਪੂਨੂੰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਜਾਤਾਂ ਪਾਤਾਂ ਤੇ ਸਿਸਟਮ ਵਿਰੁੱਧ ਆਵਾਜ਼ ਉਠਾਈ। ਸਮਾਜ ਨੂੰ ਜੋੜਨ ਲਈ ਜਾਤਾਂ ਪਾਤਾਂ ਨੂੰ ਖਤਮ ਕੀਤੇਆਂ ਅੱਗੇ ਨਹੀਂ ਵਧਿਆ ਜਾ ਸਕਦਾ।ਉਨ੍ਹਾਂ ਕਿਰਤ ਕਰਨ ਤੇ ਵੰਡਣ ਛੱਕਣ ਤੋਂ ਦੂਰ ਹੁੰਦੇ ਜਾ ਰਹੇ ਗੁਰੂ ਨਾਨਕ ਲੇਵਾ ਸੰਗਤ ਨੂੰ ਝਮਜੋੜਦਿਆ ਕਿਹਾ ਕਿ ਬਾਬੇ ਨਾਨਕ ਦੀਆਂ ਸਿੱਖਿਆਵਾਂ ਕੇਵਲ ਪੜ੍ਹਨ ਲਈ ਨਹੀ ਬਲਕਿ ਜੀਵਨ ਵਿਚ ਅਪਣਾਉਣ ਲਈ ਹਨ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੁਨੀਅਨ ਦੇ ਸੂਬਾ ਪ੍ਰਧਾਨ ਨੂੰ ਇਸ ਸੈਮੀਨਾਰ ਮੌਕੇ ਜੱੱਥੇਬੰਦੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਇੱਕ ਵਰਗ ਜਾਂ ਇੱਕ ਖਿੱਤੇ ਦੀ ਗੱਲ ਨਹੀਂ ਸੀ ਕੀਤੀ ਸਗੋਂ ਸਮੁੱਚੇ ਮਾਨਵ ਕਲਿਆਣ ਦੀ ਗੱਲ ਕੀਤੀ ਹੈ।

ਪੱਤਰਕਾਰ ਭਾਈਚਾਰੇ ਲਈ ਕੀਤੇ ਬੇਮਿਸਾਲ ਕੰਮਾਂ ਸਦਕਾ ਉਨ੍ਹਾਂ ਨੂੰ ਮੀਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜੱਥੇਬੰਦੀ ਦੇ ਯਤਨਾਂ ਸਦਕਾ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4500 ਦੇ ਕਰੀਬ ਪੱਤਰਕਾਰਾਂ ਨੂੰ ਸਰਬੱਤ ਬੀਮਾ ਯੋਜਨਾ ਵਿੱਚ ਸ਼ਾਮਿਲ ਕੀਤਾ ਗਿਆ ਹੈ। ਜੱਥੇਬੰਦੀ ਇਹ ਇੱਕ ਵੱਡੀ ਪ੍ਰਾਪਤੀ ਹੈ। ਸੈਮੀਨਾਰ ਦੌਰਾਨ ਸੂਫੀ ਬਲਬੀਰ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਹਾਂਪੱਖੀ ਪੱਤਰਕਾਰਤਾ ਵੱਲ ਜ਼ੋਰ ਦੇਣ। ਇਸ ਮੌਕੇ ਬਲਬੀਰ ਸਿੰਘ ਜੰਡੂ, ਬਿੰਦੂ ਸਿੰਘ, ਰਾਜਨ ਮਾਨ, ਜੈਸਿੰਘ ਛਿੱਬਰ, ਬਲਵਿੰਦਰ ਭੰਗੂ, ਦਲੇਰ ਸਿੰਘ ਚੀਮਾ, ਕੁਲਵੀਰ ਸਿੰਘ ਕਾਹਲੋ, ਅਮਰਜੀਤ ਸਿੰਘ ਨਿੱਝਰ, ਨਰਿੰਦਰ ਸਿੰਘ ਸੋਨੀਆ, ਰੋਸ਼ਨ ਖੇੜਾ, ਡਾ: ਸੁਨੀਲ ਧੀਰ, ਦੇਸ ਰਾਜ, ਲਕਸ਼ਮੀ ਨੰਦਨ, ਮਨੋਜ਼ ਸ਼ਰਮਾ, ਅਸਵਨੀ ਜੋਸ਼ੀ, ਜਗਜੀਤ ਸਿੰਘ ਧੰਜੂ, ਜਗਮੋਹਣ ਸਿੰਘ ਥਿੰਦ, ਜਤਿੰਦਰ ਸੇਠੀ, ਕਮਲਪ੍ਰੀਤ ਸਿੰਘ ਕੌੜਾ ਤੇ ਹੋਰ ਸ਼ਖਸ਼ੀਅਤਾਂ ਸ਼ਾਮਿਲ ਸਨ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਵੇਈਂ ਦਾ ਸਾਫ਼ ਪਾਣੀ ਵੀ ਦਿਖਾਇਆ ਤੇ ਅੱਜ ਵੀ ਪਾਣੀ ਦਾ ਟੀ.ਡੀ.ਐਸ ਵੀ ਚੈਕ ਕਰਵਾਇਆ ਗਿਆ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!