|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਸ਼ੁਰੂ ਹੋਈ ਹੱਜ ਯਾਤਰਾ, ਦਿੱਲੀ ਹੱਜ ਕਮੇਟੀ ਨੇ ਸੁਰੱਖਿਆ ਦੇ ਕੀਤੇ ਇੰਤਜ਼ਾਮ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਹੱਜ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਇਸਲਾਮ ਵਿੱਚ ਹੱਜ ਯਾਤਰਾ ਦਾ ਬਹੁਤ ਮਹੱਤਵ ਹੈ। ਹਰ ਸਾਲ ਦੇਸ਼ ਭਰ 'ਚੋਂ ਲੱਖਾਂ ਮੁਸਲਿਮ ਹੱਜ ਯਾਤਰਾ ਲਈ ਮੱਕਾ ਜਾਂਦੇ ਹਨ। ਉੱਥੇ ਹੀ ਹਿੰਦੁਸਤਾਨੀ ਮੁਸਲਮਾਨ ਵੀ ਹੱਜ ਦੇ ਲਈ ਜਾ ਰਹੇ ਹਨ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਹੱਜ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਇਸਲਾਮ ਵਿੱਚ ਹੱਜ ਯਾਤਰਾ ਦਾ ਬਹੁਤ ਮਹੱਤਵ ਹੈ। ਹਰ ਸਾਲ ਦੇਸ਼ ਭਰ 'ਚੋਂ ਲੱਖਾਂ ਮੁਸਲਿਮ ਹੱਜ ਯਾਤਰਾ ਲਈ ਮੱਕਾ ਜਾਂਦੇ ਹਨ। ਉੱਥੇ ਹੀ ਹਿੰਦੁਸਤਾਨੀ ਮੁਸਲਮਾਨ ਵੀ ਹੱਜ ਦੇ ਲਈ ਜਾ ਰਹੇ ਹਨ।

ਇਸ ਵਾਰ ਲਗਭਗ 25 ਹਜ਼ਾਰ ਹਾਜੀ ਦਿੱਲੀ ਤੋਂ ਹੱਜ ਦੇ ਲਈ ਰਵਾਨਾ ਹੋਣਗੇ। ਇਨ੍ਹਾਂ ਹਾਜੀਆਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਦਿੱਲੀ ਹੱਜ ਕਮੇਟੀ ਦੀ ਹੈ ਤੇ ਜਿਸ ਵਿੱਚ ਲਗਭਗ ਢਾਈ ਹਜ਼ਾਰ ਲੋਕ ਦਿੱਲੀ ਦੇ ਹਨ ਤੇ ਬਾਕੀ ਹੱਜ ਯਾਤਰੀ ਹੋਰ 6 ਸੂਬਿਆਂ ਦੇ ਹਨ।

ਹੱਜ ਕਮੇਟੀ ਨੇ ਕੀਤਾ ਯਾਤਰੀਆਂ ਦੇ ਰੁਕਣ ਦਾ ਕੀਤਾ ਇੰਤਜ਼ਾਮ

ਸੰਬੰਧਿਤ ਖ਼ਬਰਾਂ

ਹੱਜ ਜਾਣ ਵਾਲੇ ਯਾਤਰੀ ਦਿੱਲੀ ਪਹੁੰਚਣ ਲੱਗ ਗਏ ਹਨ ਤੇ ਹੱਜ ਕਮੇਟੀ ਦੀ ਇਮਾਰਤ 'ਚੋਂ ਆਪਣਾ ਵੀਜ਼ਾ ਤੇ ਪਾਸਪੋਰਟ ਲੈਣਗੇ, ਕਿਉਂਕਿ 6 ਸੂਬਿਆਂ ਦੋ ਲੋਕ ਹੱਜ ਦੇ ਲਈ ਦਿੱਲੀ ਤੋਂ ਰਵਾਨਾ ਹੁੰਦੇ ਹਨ। ਇਸ ਦੇ ਲਈ ਦਿੱਲੀ ਵਿੱਚ ਯਾਤਰੀਆਂ ਦੇ ਰੁਕਣ ਤੇ ਨਮਾਜ਼ ਅਦਾ ਕਰਨ ਵਾਸਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਹਾਜੀਆਂ ਲਈ ਖ਼ਾਸ ਇੰਤਜ਼ਾਮ

ਦਿੱਲੀ ਰਾਜ ਹੱਜ ਕਮੇਟੀ ਦੇ ਦਫ਼ਤਰ ਦੀ ਹੱਜ ਇਮਾਰਤ ਵਿੱਚ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਇਸ ਤਹਿਤ ਦਿੱਲੀ ਪੁਲਿਸ ਦੇ ਨਾਲ ਸਿਵਿਲ ਡਿਫ਼ੈਂਸ ਤੇ ਭਾਰਤੀ ਸਕਾਉਟ ਗਾਇਡ ਮੌਜੂਦ ਹਨ। ਰਾਮਲੀਲਾ ਮੈਦਾਨ ਤੇ ਮਸਜ਼ਿਦ ਫ਼ੈਜ਼ ਇਲਾਹੀ ਵਿੱਚ ਹਾਜੀਆਂ ਦੇ ਰੁਕਣ ਲਈ ਕੈਂਪ ਲਾਏ ਗਏ ਹਨ। ਇਸ ਤੋਂ ਇਲਾਵਾ ਮਹਿਲਾਵਾਂ ਲਈ ਕੈਂਪ ਵਿੱਚ ਨਮਾਜ਼ ਅਦਾ ਕਰਨ ਦਾ ਇੰਤਜ਼ਾਮ ਕੀਤਾ ਗਿਆ ਹੈ। ਦਿੱਲੀ ਕਮੇਟੀ ਵੱਲੋਂ ਹਾਜੀਆਂ ਨੂੰ ਕੈਂਪ ਤੋਂ ਏਅਰਪੋਰਟ ਤੱਕ ਛੱਡਣ ਲਈ ਬੱਸਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!