|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਇਸ ਕਾਰਨ ਪਰਿਵਾਰ ਨੂੰ ਬਿਨਾ ਦੱਸੇ ਸੋਹੇਲ ਖਾਨ ਨੂੰ ਕਰਨਾ ਪਿਆ ਸੀ ਵਿਆਹ

ਮੁੰਬਈ — ਬਾਲੀਵੁੱਡ ਦੇ ਮਸ਼ਹੂਰ ਐਕਟਰ ਸਲਮਾਨ ਖਾਨ ਦਾ ਭਰਾ ਸੋਹੇਲ ਖਾਨ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਿਹਾ ਹੈ। ਖਾਨਦਾਨ ਦੇ ਛੋਟੇ ਖਾਨ ਸੋਹੇਲ ਦੀ ਪ੍ਰੋਫੈਸ਼ਨਲ ਜ਼ਿੰਦਗੀ ਕਾਫੀ ਔਖੀ ਰਹੀ। ਇਸ ਦੇ ਨਾਲ ਹੀ ਸੋਹੇਲ ਦੀ ਲਵ ਲਾਈਫ ਵੀ ਕਾਫੀ ਪ੍ਰੇਸ਼ਾਨੀਆ ਨਾਲ ਭਰੀ ਰਹੀ। ਖਬਰਾਂ ਮੁਤਾਬਕ ਸੋਹੇਲ ਨੂੰ ਸੀਮਾ ਸਚਦੇਵ ਨਾਮ ਦੀ ਲੜਕੀ ਨਾਲ ਪਿਆਰ ਹੋ ਗਿਆ ਸੀ ਪਰ ਸੀਮਾ ਦੇ ਘਰਵਾਲੇ ਉਸ ਦ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ — ਬਾਲੀਵੁੱਡ ਦੇ ਮਸ਼ਹੂਰ ਐਕਟਰ ਸਲਮਾਨ ਖਾਨ ਦਾ ਭਰਾ ਸੋਹੇਲ ਖਾਨ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਿਹਾ ਹੈ। ਖਾਨਦਾਨ ਦੇ ਛੋਟੇ ਖਾਨ ਸੋਹੇਲ ਦੀ ਪ੍ਰੋਫੈਸ਼ਨਲ ਜ਼ਿੰਦਗੀ ਕਾਫੀ ਔਖੀ ਰਹੀ। ਇਸ ਦੇ ਨਾਲ ਹੀ ਸੋਹੇਲ ਦੀ ਲਵ ਲਾਈਫ ਵੀ ਕਾਫੀ ਪ੍ਰੇਸ਼ਾਨੀਆ ਨਾਲ ਭਰੀ ਰਹੀ। ਖਬਰਾਂ ਮੁਤਾਬਕ ਸੋਹੇਲ ਨੂੰ ਸੀਮਾ ਸਚਦੇਵ ਨਾਮ ਦੀ ਲੜਕੀ ਨਾਲ ਪਿਆਰ ਹੋ ਗਿਆ ਸੀ ਪਰ ਸੀਮਾ ਦੇ ਘਰਵਾਲੇ ਉਸ ਦਾ ਵਿਆਹ ਸੋਹੇਲ ਨਾਲ ਕਰਨ ਨੂੰ ਬਿਲਕੁੱਲ ਤਿਆਰ ਨਹੀਂ ਸਨ।

ਸੀਮਾ ਸਚਦੇਵ ਮੁੰਬਈ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਨ ਗਈ ਸੀ ਤੇ ਉਥੇ ਹੀ ਉਸ ਦੀ ਮੁਲਾਕਾਤ ਸੋਹੇਲ ਨਾਲ ਹੋਈ ਸੀ। ਇਸ ਲਈ ਜਿਸ ਦਿਨ ਸੋਹੇਲ ਦੀ ਪਹਿਲੀ ਫਿਲਮ 'ਪਿਆਰ ਕਿਆ ਤੋਂ ਡਰਨਾ ਕਿਆ' ਰਿਲੀਜ਼ ਹੋਈ, ਉਸੇ ਦਿਨ ਦੋਵਾਂ ਨੇ ਆਰੀਆ ਸਮਾਜ ਮੰਦਰ 'ਚ ਜਾ ਕੇ ਵਿਆਹ ਕਰਵਾ ਲਿਆ, ਜਿਸ ਤੋਂ ਬਾਅਦ ਸੋਹੇਲ ਦੇ ਘਰਵਾਲੇ ਉਸ ਨਾਲ ਕਾਫੀ ਨਾਰਾਜ਼ ਹੋ ਗਏ ਸਨ।

ਸੰਬੰਧਿਤ ਖ਼ਬਰਾਂ

ਦੱਸ ਦੇਈਏ ਕਿ ਸੋਹੇਲ ਨੇ ਬਤੌਰ ਡੈਇਰੈਕਟਰ ਸਾਲ 1997 'ਚ ਆਪਣਾ ਫਿਲਮੀ ਕਰੀਅਰ ਸ਼ੁਰੂ ਕੀਤੀ ਸੀ। ਸੋਹੇਲ ਖਾਨ ਦੀ ਪਹਿਲੀ ਫਿਲਮ 'ਪਿਆਰ ਕਿਆ ਤੋ ਡਰਨਾ ਕਿਆ' ਸੀ। ਸੋਹੇਲ ਤੋ ਸੀਮਾ ਮਿਲ ਕੇ ਇਕ ਐਂਟਰਟਮੈਂਟ ਕੰਪਨੀ ਚਲਾਉਂਦੇ ਹਨ ਤੇ ਸੀਮਾ ਦੇ ਕਈ ਹੋਰ ਵੀ ਬਿਜ਼ਨੈੱਸ ਹਨ, ਜਿਸ 'ਚ ਉਸ ਦੇ ਫੈਸ਼ਨ ਬ੍ਰਾਂਡ ਤੇ ਸਪਾ ਸੈਂਟਰ ਵੀ ਹੈ।

ਸੀਮਾ ਤੇ ਸੋਹੇਲ ਦੇ ਦੋ ਬੇਟੇ ਹਨ। ਖਾਨ ਪਰਿਵਾਰ ਦੀਆਂ ਪਾਰਟੀਆਂ 'ਚ ਦੋਵੇਂ ਅਕਸਰ ਨਜ਼ਰ ਆਉਂਦੇ ਹਨ। ਸੋਹੇਲ ਤਿੰਨਾਂ ਭਰਾਵਾਂ 'ਚੋ ਸਭ ਤੋਂ ਛੋਟਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!