|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਕਮਲਾ ਹੈਰਿਸ: ਰੂਸ ਦੇ ਦਖਲ ਨਾਲ ਡੈਮੋਕ੍ਰੇਟਿਕ ਪਾਰਟੀ ਨੂੰ ਹੋ ਸਕਦਾ ਨੁਕਸਾਨ

ਅਮਰੀਕਾ 'ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਵੇਗੀ। ਡੈਮੋਕ੍ਰੇਟਿਕ ਪਾਰਟੀ ਵੱਲੋਂ ਜੋ ਬਿਡੇਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ। ਰਿਪਬਲਿਕਨ ਪਾਰਟੀ ਵੱਲੋਂ ਡੌਨਲਡ ਟਰੰਪ ਦੂਜੀ ਵਾਰ ਕਿਸਮਤ ਅਜਮਾ ਰਹੇ ਹਨ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅਮਰੀਕਾ 'ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਵੇਗੀ। ਡੈਮੋਕ੍ਰੇਟਿਕ ਪਾਰਟੀ ਵੱਲੋਂ ਜੋ ਬਿਡੇਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ। ਰਿਪਬਲਿਕਨ ਪਾਰਟੀ ਵੱਲੋਂ ਡੌਨਲਡ ਟਰੰਪ ਦੂਜੀ ਵਾਰ ਕਿਸਮਤ ਅਜਮਾ ਰਹੇ ਹਨ।

ਸੰਬੰਧਿਤ ਖ਼ਬਰਾਂ

ਅਮਰੀਕਾ 'ਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਚੋਣ 'ਚ ਰੂਸ ਦੀ ਦਖਲ ਅੰਦਾਜ਼ੀ ਨਾਲ ਉਨ੍ਹਾਂ ਦੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ।ਕਮਲਾ ਹੈਰਿਸ ਨੇ ਸੀਐਨਐਨ ਨੂੰ ਇਕ ਇੰਟਰਵਿਊ 'ਚ ਦੱਸਿਆ 'ਮੇਰੀ ਸਪਸ਼ਟ ਰਾਏ ਹੈ ਕਿ ਰੂਸ ਨੇ 2016 'ਚ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 'ਚ ਦਖਲ ਦਿੱਤਾ ਸੀ, ਮੈਂ ਸੈਨੇਟ ਦੀ ਖੁਫੀਆ ਮਾਮਲਿਆਂ ਦੀ ਕਮੇਟੀ 'ਚ ਰਹਿ ਚੁੱਕੀ ਹਾਂ। ਜੋ ਹੋਇਆ ਸੀ ਉਸ ਬਾਰੇ ਅਸੀਂ ਵਿਸਥਾਰ 'ਚ ਰਿਪੋਰਟ ਪ੍ਰਕਾਸ਼ਿਤ ਕਰ ਚੁੱਕੇ ਹਾਂ।'

ਰਾਸ਼ਟਰਪਤੀ ਚੋਣ 'ਚ ਰੂਸ ਦੇ ਦਖਲ ਨੂੰ ਲੈਕੇ ਇਲਜ਼ਾਮਾਂ ਬਾਰੇ ਇਕ ਸਵਾਲ 'ਤੇ ਉਨ੍ਹਾਂ ਕਿਹਾ, 'ਮੈਨੂੰ ਲੱਗਦਾ ਹੈ 2020 ਦੀ ਚੋਣ 'ਚ ਵੀ ਵਿਦੇਸ਼ੀ ਦਖਲ ਦੇਵੇਗਾ ਅਤੇ ਇਸ 'ਚ ਰੂਸ ਦੀ ਪਹਿਲੀ ਭੂਮਿਕਾ ਹੋਵੇਗੀ। ਜਦੋਂ ਸਵਾਲ ਕੀਤਾ ਗਿਆ ਕਿ ਕੀ ਇਸ ਨਾਲ ਰਾਸ਼ਟਰਪਤੀ ਚੋਣ 'ਚ ਖਮਿਆਜ਼ਾ ਭੁਗਤਣਾ ਪਵੇਗਾ ਤਾਂ ਇਸ ਦੇ ਜਵਾਬ 'ਚ ਹੈਰਿਸ ਨੇ ਕਿਹਾ, ਸਿਧਾਂਤਕ ਰੂਪ 'ਚ ਕਹੀਏ ਤਾਂ ਨਿਸਚਿਤ ਤੌਰ 'ਤੇ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!