ਨਵੀਂ ਦਿੱਲੀ (ਇੰਦਰਜੀਤ ਸਿੰਘ) : ਦਿੱਲੀ ਵਿਧਾਨ ਸਭਾ ਚੋਣਾਂ 2020 ਦਾ ਪ੍ਰਚਾਰ ਅੰਤਿਮ ਪੜ੍ਹਾਅ 'ਚ ਹੈ ਤੇ ਇਸੇ ਦੇ ਨਾਲ ਹੀ ਦੂਸ਼ਣਬਾਜ਼ੀ ਦਾ ਦੌਰ ਵੀ ਤੇਜ਼ ਹੋ ਗਿਆ ਹੈ। ਆਮ ਆਦਮੀ ਪਾਰਟੀ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਭਾਜਪਾ ਤੇ ਕਾਂਗਰਸ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦੇਣ ਲਈ ਪਤਨੀ ਸੁਨੀਤਾ ਤੋਂ ਬਾਅਦ ਬੇਟੀ ਹਰਸ਼ਿਤਾ ਕੇਜਰੀਵਾਲ ਵੀ ਮੈਦਾਨ 'ਚ ਨਿੱਤਰ ਆਈ ਹੈ। ਹਰਿਸ਼ਤਾ ਨੇ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਆਪਣੇ ਪਿਤਾ ਅਰਵਿੰਦ ਕੇਜਰੀਵਾਲ 'ਤੇ ਲੱਗੇ ਦੋਸ਼ਾਂ ਦਾ ਬਚਾਅ ਕਰਦਿਆਂ ਕਿਹਾ- 'ਬੇਸ਼ੱਕ ਰਾਜਨੀਤੀ ਗੰਦੀ ਹੈ ਪਰ ਗਿਰਾਵਟ ਦਾ ਇਹ ਨਵਾਂ ਪੱਧਰ ਹੈ।
ਜੇਕਰ ਲੋਕਾਂ ਲਈ ਸਿਹਤ ਸਹੂਲਤਾਂ ਨੂੰ ਮੁਫ਼ਤ ਕੀਤਾ ਜਾ ਰਿਹਾ ਹੈ ਤਾਂ ਕੀ ਇਹ ਅੱਤਵਾਦ ਹੈ? ਬੱਚਿਆਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ ਤਾਂ ਕੀ ਇਹ ਅੱਤਵਾਦ ਹੈ? ਜੇਕਰ ਬਿਜਲੀ ਤੇ ਪਾਣੀ ਦੀਆਂ ਸੇਵਾਵਾਂ 'ਚ ਸੁਧਾਰ ਹੋਇਆ ਹੈ ਤਾਂ ਹਰਸ਼ਿਤਾ ਨੇ ਆਪਣੇ ਪਿਤਾ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕਰਦਿਆਂ ਕਿਹਾ- 'ਮੇਰੇ ਪਿਤਾ ਹਮੇਸ਼ਾ ਸਮਾਜ ਸੇਵਾ ਲਈ ਤਤਪਰ ਰਹੇ। ਯਾਦ ਹੈ ਮੈਨੂੰ ਮੈਂ, ਮੇਰਾ ਭਰਾ, ਮੰਮੀ ਤੇ ਦਾਦਾ-ਦਾਦੀ ਸਵੇਰੇ 6 ਵਜੇ ਜਾਗ ਜਾਂਦੇ ਸੀ।
ਸੰਬੰਧਿਤ ਖ਼ਬਰਾਂ
ਸਵੇਰੇ-ਸਵੇਰੇ ਸਾਨੂੰ ਭਗਵਦਗੀਤਾ ਦਾ ਪਾਠ ਪੜ੍ਹਾਇਆ ਜਾਂਦਾ ਸੀ। ਇਨਸਾਨ ਦਾ ਇਨਸਾਨ ਨਾਲ ਹੋਵੇ ਭਾਈਚਾਰਾ, ਗੀਤ ਗਾਇਆ ਜਾਂਦਾ ਸੀ। ਕੀ ਇਹ ਅੱਤਵਾਦ ਹੈ?'ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵਿਰੋਧੀ ਪਾਰਟੀਆਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਤੋਂ ਉਨ੍ਹਾਂ ਦੀ ਪਤਨੀ ਸੁਨੀਤਾ ਬੇਹੱਦ ਦੁਖੀ ਹੈ। ਉਨ੍ਹਾਂ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਦੀ ਜਨਤਾ ਦੇਖ ਰਹੀ ਹੈ ਕਿ ਸਾਡੇ 'ਤੇ ਕਿਵੇਂ-ਕਿਵੇਂ ਦੇ ਦੋਸ਼ ਲਾਏ ਜਾ ਰਹੇ ਹਨ। ਇਹ ਕਾਫ਼ੀ ਨਿਰਾਸ਼ਾਜਨਕ ਹੈ ਕਿ ਦੋਸ਼ ਉਸ ਵਿਅਕਤੀ 'ਤੇ ਲਾਏ ਜਾ ਰਹੇ ਹਨ ਜਿਹੜੀ ਇੰਨੀ ਮਿਹਨਤ-ਮੁਸ਼ੱਕਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਦਿੱਲੀ 'ਚ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਜਰੀਵਾਲ ਮੁੜ ਮੁੱਖ ਮੰਤਰੀ ਬਣਨ ਜਾ ਰਹੇ ਹਨ। ਸੁਨੀਤਾ ਨੇ ਦੋਸ਼ ਲਾਇਆ ਕਿ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਦਿੱਲੀ ਦੇ ਸੀਐੱਮ ਕੇਜਰੀਵਾਲ ਨੂੰ ਇਕ ਰੈਲੀ ਦੌਰਾਨ ਅੱਤਵਾਦੀ ਕਿਹਾ ਹੈ। ਇਹੀ ਨਹੀਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ 'ਤੇ ਵੀ ਉਨ੍ਹਾਂ ਅਰਵਿੰਦਰ ਕੇਜਰੀਵਾਲ ਨੂੰ ਅੱਤਵਾਦੀ ਕਹਿਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਾਂਗਰਸ ਤੇ ਭਾਜਪਾ ਦੇ ਹੋਰ ਨੇਤਾ ਵੀ ਲਗਾਤਾਰ ਕੇਜਰੀਵਾਲ 'ਤੇ ਨਿਰਾਧਾਰ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਸਭ ਕੁਝ ਦੇਖ ਤੇ ਸੁਣ ਰਹੀ ਹੈ।



