|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮਤਦਾਨ 'ਚ ਹੁਣ ਬੱਸ ਕਝ ਹੀ ਘੰਟੇ ਬਾਕੀ

ਚੰਡੀਗੜ (ਇੰਦਰਜੀਤ ਸਿੰਘ) : ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮਤਦਾਨ 'ਚ ਹੁਣ ਬੱਸ ਕਝ ਹੀ ਘੰਟੇ ਬਾਕੀ ਹਨ। ਮਤਾਦਨ ਲਈ ਪੋਲਿੰਗ ਪਾਰਟੀਆਂ ਈਵੀਐੱਮ, ਵੀਵੀਪੈਟ ਮਸ਼ੀਨ ਤੇ ਹੋਰ ਸਾਮਾਨ ਨਾਲ ਰਵਾਨਾ ਹੋਗੀਆਂ ਹਨ। ਇਸ ਤੋਂ ਪਹਿਲਾਂ ਮਤਦਾਨ ਕਰਮੀਆਂ ਦੀ ਫਾਈਨਲ ਰਿਹਰਸਲ ਹੋਈ। ਸੂਬੇ 'ਚ 90 ਵਿਧਾਨ ਸਭਾ ਸੀਟਾਂ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ। ਮਤਦਾਨ ਸੋਮਵਾਰ ਸਵੇਰੇ ਸੱਤ ਵਜੇ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ (ਇੰਦਰਜੀਤ ਸਿੰਘ) : ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮਤਦਾਨ 'ਚ ਹੁਣ ਬੱਸ ਕਝ ਹੀ ਘੰਟੇ ਬਾਕੀ ਹਨ। ਮਤਾਦਨ ਲਈ ਪੋਲਿੰਗ ਪਾਰਟੀਆਂ ਈਵੀਐੱਮ, ਵੀਵੀਪੈਟ ਮਸ਼ੀਨ ਤੇ ਹੋਰ ਸਾਮਾਨ ਨਾਲ ਰਵਾਨਾ ਹੋਗੀਆਂ ਹਨ। ਇਸ ਤੋਂ ਪਹਿਲਾਂ ਮਤਦਾਨ ਕਰਮੀਆਂ ਦੀ ਫਾਈਨਲ ਰਿਹਰਸਲ ਹੋਈ। ਸੂਬੇ 'ਚ 90 ਵਿਧਾਨ ਸਭਾ ਸੀਟਾਂ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ। ਮਤਦਾਨ ਸੋਮਵਾਰ ਸਵੇਰੇ ਸੱਤ ਵਜੇ ਤੋਂ ਸ਼ੁਰੂ ਹੋਵੇਗਾ ਜੋ ਸ਼ਾਮ ਪੰਜ ਵਜੇ ਤਕ ਚੱਲੇਗਾ।

ਸੰਬੰਧਿਤ ਖ਼ਬਰਾਂ

ਮਤਦਾਨ ਸਬੰਧੀ ਹਰਿਆਣਾ ਦੀ ਹੱਦ ਨਾਲ ਲਗਦੇ ਉੱਤਰ ਪ੍ਰਦੇਸ਼, ਪੰਜਾਬ ਤੇ ਦਿੱਲੀ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਸੂਬੇ 'ਚ ਸ਼ਰਾਬ ਦੇ ਠੇਕੇ ਬੰਦ ਕਰ ਦਿੱਤੇ ਗਏ ਹਨ। ਦੂਸਰੇ ਸੂਬਿਆਂ 'ਚ ਵੀ ਹਰਿਆਣਾ ਦੀ ਹੱਦ ਨਾਲ ਲਗਦੇ ਤਿੰਨ ਕਿੱਲੋਮੀਟਰ ਦੇ ਖੇਤਰ 'ਚ ਸ਼ਰਾਬ ਦੀ ਵਿਕਰੀ ਬੰਦ ਕਰ ਦਿੱਤੀ ਗਈ ਹੈ। ਸੁਰੱਖਿਆ ਬਲ ਵੀ ਪੂਰੀ ਤਰ੍ਹਾਂ ਮੁਸਤੈਦ ਹਨ।ਡੀਜੀਪੀ ਮਨੋਜ ਯਾਦਵ ਦਾ ਕਹਿਣਾ ਹੈ ਕਿ ਸ਼ਾਂਤੀਪੂਰਨ ਚੋਣਾਂ ਲਈ ਪੁਲਿਸ ਬਲ ਮੁਸਤੈਦ ਹਨ।

ਚੋਣ ਡਿਊਟੀ 'ਚ ਨੀਮ ਫ਼ੌਜੀ ਬਲਾਂ ਦੀਆਂ 130 ਕੰਪਨੀਆਂ ਸਮੇਤ 75 ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸਾਰੇ ਸੀਨੀਅਰ ਪੁਲਿਸ ਅਧਿਕਾਰੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਯਕੀਨੀ ਬਣਾਉਣਗੇ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ 21 ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ 'ਚ ਲਗਾਇਆ ਗਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!