|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਯੂ.ਕੇ.

ਨਪੁੰਸਕਤਾ ਨੂੰ ਦੂਰ ਕਰਨ 'ਚ ਮਦਦਗਾਰ ਹੋ ਸਕਦਾ ਹੈ ਟਮਾਟਰ

ਸਿਹਤ ਸੁਝਾਅ: ਵਾਤਾਵਰਨ 'ਚ ਵਧਦੇ ਪ੍ਰਦੂਸ਼ਣ ਅਤੇ ਬੇਤਰਤੀਬ ਖਾਣ-ਪੀਣ ਵਰਗੇ ਕਾਰਨਾਂ ਨਾਲ ਨਪੁੰਸਕਤਾ ਇਕ ਗੰਭੀਰ ਸਮੱਸਿਆ ਦੀ ਤਰ੍ਹਾਂ ਸਾਹਮਣੇ ਆਈ ਹੈ। ਹੁਣ ਵਿਗਿਆਨੀਆਂ ਨੇ ਇਸ ਦੇ ਇਲਾਜ ਦੀ ਦਿਸ਼ਾ ਵਿਚ ਨਵੀਂ ਕਾਮਯਾਬੀ ਹਾਸਲ ਕੀਤੀ ਹੈ। ਹਾਲ ਦੀ ਖੋਜ ਮੁਤਾਬਕ, ਟਮਾਟਰ 'ਚ ਲੈਕਟੋਲਾਈਕੋਪੀਨ ਨਾਂ ਦਾ ਇਕ ਤੱਤ ਪਾਇਆ ਜਾਂਦਾ ਹੈ ਜਿਹੜਾ ਨਪੁੰਸਕਤਾ ਦੂਰ ਕਰਨ ਵਿਚ ਮਦਦਗਾਰ ਹੋ ਸਕਦਾ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਿਹਤ ਸੁਝਾਅ: ਵਾਤਾਵਰਨ 'ਚ ਵਧਦੇ ਪ੍ਰਦੂਸ਼ਣ ਅਤੇ ਬੇਤਰਤੀਬ ਖਾਣ-ਪੀਣ ਵਰਗੇ ਕਾਰਨਾਂ ਨਾਲ ਨਪੁੰਸਕਤਾ ਇਕ ਗੰਭੀਰ ਸਮੱਸਿਆ ਦੀ ਤਰ੍ਹਾਂ ਸਾਹਮਣੇ ਆਈ ਹੈ। ਹੁਣ ਵਿਗਿਆਨੀਆਂ ਨੇ ਇਸ ਦੇ ਇਲਾਜ ਦੀ ਦਿਸ਼ਾ ਵਿਚ ਨਵੀਂ ਕਾਮਯਾਬੀ ਹਾਸਲ ਕੀਤੀ ਹੈ। ਹਾਲ ਦੀ ਖੋਜ ਮੁਤਾਬਕ, ਟਮਾਟਰ 'ਚ ਲੈਕਟੋਲਾਈਕੋਪੀਨ ਨਾਂ ਦਾ ਇਕ ਤੱਤ ਪਾਇਆ ਜਾਂਦਾ ਹੈ ਜਿਹੜਾ ਨਪੁੰਸਕਤਾ ਦੂਰ ਕਰਨ ਵਿਚ ਮਦਦਗਾਰ ਹੋ ਸਕਦਾ ਹੈ। ਬਰਤਾਨੀਆ ਦੀ ਯੂਨੀਵਰਸਿਟੀ ਆਫ ਸ਼ੈਫੀਲਡ ਦੇ ਐਲਨ ਪੇਸੀ ਨੇ ਕਿਹਾ, 'ਖੋਜ ਦੀ ਸ਼ੁਰੂਆਤ 'ਚ ਬਹੁਤ ਜ਼ਿਆਦਾ ਉਮੀਦ ਨਹੀਂ ਸੀ, ਪਰ ਨਤੀਜੇ ਦੇਖਦੇ ਹੀ ਮੈਂ ਹੈਰਾਨ ਰਹਿ ਗਿਆ ਸੀ।' ਖੋਜ ਦੌਰਾਨ 19 ਤੋਂ 30 ਸਾਲ ਦੇ 60 ਸਿਹਤਮੰਦ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਨਤੀਜੇ ਨਪੁੰਸਕਤਾ ਦੀ ਸਮੱਸਿਆ ਨੂੰ ਦੇਖਣ ਦਾ ਨਵਾਂ ਨਜ਼ਰੀਆ ਦੇ ਸਕਦੇ ਹਨ। ਇਸ ਨਾਲ ਇਕ ਆਮ ਸਪਲੀਮੈਂਟ ਦੀ ਮਦਦ ਨਾਲ ਇਸ ਪਰੇਸ਼ਾਨੀ ਨਾਲ ਨਜਿੱਠਣ ਦਾ ਰਸਤਾ ਮਿਲਣ ਦੀ ਉਮੀਦ ਬਣੀ ਹੈ। ਹਾਲਾਂਕਿ, ਵਿਗਿਆਨੀਆਂ ਨੇ ਹਾਲੇ ਇਸ ਦਿਸ਼ਾ ਵਿਚ ਹੋਰ ਖੋਜ ਦੀ ਲੋੜ 'ਤੇ ਬਲ ਦਿੱਤਾ ਹੈ।

ਸੰਬੰਧਿਤ ਖ਼ਬਰਾਂ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਯੂ.ਕੇ.
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!