ਕਾਲਾ ਸੰਘਿਆਂ (ਇੰਦਰਜੀਤ ਸਿੰਘ) : ਮਾਨਵਤਾ ਦੇ ਰਾਹ ਦੇਸੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਦਰਤੀ ਖੇਤੀ ਵਿਸ਼ੇ ਤੇ ਸੈਮੀਨਾਰ ਦੌਰਾਨ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫ਼ਾਰਮ ਅਤੇ ਖ਼ੋਜ ਕੇਂਦਰ ਜੰਡਿਆਲਾ ਗੁਰੂ ਅੰਮ੍ਰਿਤਸਰ ਦੇ ਇੰਚਾਰਜ ਡਾ. ਰਾਜਬੀਰ ਸਿੰਘ ਨੇ ਕਿਹਾ ਕਿ ਜੀਵਨ ਨੂੰ ਸਿਹਤ ਮੰਦ ਬਣਾਉਣ ਅਤੇ ਜੀਵਨ ਦੇ ਘੱਟ ਰਹੇ ਪੰਧ ਨੂੰ ਵਡੇਰੇ ਕਰਨ ਲਈ ਸਾਨੂੰ ਮੁੜ ਕੁਦਰਤੀ ਖੇਤੀ ਵੱਲ ਪਰਤਣਾ ਪਵੇਗਾ। ਉਹਨਾਂ ਕਿਹਾ ਜੀਵਨ ਸੈਲੀ ਨੂੰ ਬਦਲ ਕੇ ਅਸੀਂ ਸਮਾਜ ਨੂੰ ਬਦਲ ਸਕਦੇ ਹਾਂ। ਡਾ. ਰਾਜਬੀਰ ਸਿੰਘ ਨੇ ਕਿਹਾ ਕਿ ਵਪਾਰੀ ਵਰਗ ਵੱਲੋਂ ਕੁਰਾਹੇ ਪਾਈ ਘੋਰ ਸੰਕਟ 'ਚ ਫ਼ਸੀ ਪੰਜਾਬ ਦੀ ਕਿਸਾਨੀ ਪੁਰਾਣੀ ਸਾਂਝੇ ਜੀਵਨ ਵਾਲੀਆਂ ਉਸਾਰੂ ਕਦਰਾਂ ਕੀਮਤਾਂ ਅਪਨਾ ਕੇ ਬਚਾਈ ਜਾ ਸਕਦੀ ਹੈ।
ਸੰਬੰਧਿਤ ਖ਼ਬਰਾਂ
ਨੰਦਨੀ ਬਾਈਓ ਟੈਕਨਾਲਜੀ ਕਾਲਜ਼ ਮੌੜ ਮੰਡੀ ਦੇ ਸਾਬਕਾ ਲੈਕਚਰਾਰ ਅਤੇ ਖੇਤੀ ਮਾਹਰ ਕਰਮਜੀਤ ਸਿੰਘ ਨੇ ਕਿਹਾ ਆਰਗੈਨਿਕ ਖੇਤੀ ਲਈ ਮੇਹਨਤ ਵੱਧ ਜਰੂਰ ਲਗਦੀ ਹੈ ਪਰ ਉਸਦੀ ਉਪਜ ਦੀ ਮੰਗ ਨੂੰ ਪੂਰਾ ਹੀ ਨਹੀਂ ਕੀਤਾ ਜਾ ਰਿਹਾ ਤੇ ਉਸ ਮੂਹ ਮੰਗਿਆ ਮੁੱਲ ਮਿਲਦਾ ਕਿਊਕਿ ਘਾਤਕ ਬਿਮਾਰੀਆਂ ਤੋਂ ਬਚਾਉਣ ਅਤੇ ਲੰਬੇ ਜੀਵਨ ਲਈ ਇਹ ਇੱਕ ਵਰਦਾਨ ਹੈ। ਵਾਤਾਵਰਣ ਪ੍ਰੇਮੀ ਬਲਦੇਵ ਸਿੰਘ ਅਸਟ੍ਰੇਲੀਆ, ਸੰਤ ਹੀਰਾ ਦਾਸ ਕੰਨਿਆਂ ਮਹਾਂ ਵਿਦਿਲਿਆ ਦੇ ਪ੍ਰਧਾਨ ਇੰਜ: ਸੀਤਲ ਸਿੰਘ, ਸ਼ਹੀਦ ਭਗਤ ਸਿੰਘ ਹੈਲਪਿੰਗ ਹੈਂਡ ਫਾਊਡੇਸ਼ਨ ਆਫ ਕਨੇਡਾ ਦੇ ਆਗੂ ਲਖਬੀਰ ਸਿੰਘ ਰਤਨ ਪਾਲ ਨੇ ਕਿਹਾ ਕਿ ਬੇਤਹਾਸਾਂ ਦਵਾਈਆਂ, ਖਾਦਾਂ ਤੇ ਕੀਟਨਾਸ਼ਕਾਂ ਦੀ ਬਹੁਤਾਤ ਵਰਤੋਂ ਭਾਰਤ ਵਿੱਚ ਹੀ ਹੈ, ਵਿਦੇਸ਼ਾਂ ਵਿੱਚ ਨਹੀਂ ਜਦਕਿ ਵੱਧ ਉਪਜਾਊ ਧਰਤੀ ਅਤੇ ਚਾਰੇ ਰੁੱਤਾਂ ਪੰਜਾਬ ਕੋਲ ਹਨ।
ਦੋਨਾ ਪੱਤਰਕਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਸੰਘਾ ਨੇ ਸਟੇਜ ਦੀ ਸੇਵਾ ਨਿਭਾਉਦਿਆਂ ਸਭ ਹਾਜਰਾਂ ਦਾ ਧੰਨਵਾਦ ਕੀਤਾ। ਨੋਜਵਾਨ ਗਾਇਕ ਨਵਜੀਤ ਗਿੱਲ ਨੇ ਉਸਾਰੂ ਗੀਤ ਸਾਂਝੇ ਕੀਤੇ। ਸ਼ਹੀਦ ਭਗਤ ਸਿੰਘ ਹੈਲਪਿੰਗ ਹੈਂਡ ਫਾਊਡੇਸ਼ਨ ਆਫ ਕਨੇਡਾ, ਗੁਰੁ ਕਾ ਲੰਗਰ ਟੀਮ, ਦੋਨਾ ਪੱਤਰਕਾਰ ਮੰਚ ਵੱਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ। ਇਸ ਮੋਕੇ ਤੇ ਹਾਜਰਾਂ ਵਿੱਚ ਗੁਰੂ ਕਾ ਲੰਗਰ ਟੀਮ ਦੇ ਸਰਪ੍ਰਸਤ ਕੁਲਦੀਪ ਸਿੰਘ ਸੰਘਾ, ਮੁੱਖ ਸੇਵਾਦਾਰ ਡਾ. ਸੁਰਜੀਤ ਸਿੰਘ ਖੁਸਰੋਪੁਰ, ਮੇਹਰਬਾਨ ਸਿੰਘ ਸੰਘਾ, ਮਨਜੀਤ ਸਿੰਘ ਸੋਹਲ, ਪਾਲ ਸਿੰਘ ਸੰਧੂ ਚੱਠਾ, ਹਰਪ੍ਰੀਤ ਸਿੰਘ ਸੋਹਲ, ਪਵਿਤਰ ਸਿੰਘ ਸੰਘਾ, ਕਰਨੈਲ ਸਿੰਘ ਨਿੱਜਰ, ਇੰਦਰਜੀਤ ਸਿੰਘ ਚਾਹਲ, ਹਰਦਿਆਲ ਨਿੱਝਰ, ਬਲਰਾਜ ਪੁਰੇਵਾਲ, ਤਰਸੇਮ ਪੁਵਾਰ, ਗੁਜਰਾਜ ਸਿੰਘ, ਸੁਰਜੀਤ ਸਿੰਘ ਬਾਰੀਆ, ਜੱਥੇ ਗੁਰਦੇਵ ਸਿੰਘ ਨਿੱਜਰ, ਜਗਤਾਰ ਸਿੰਘ ਸੰਘਾ, ਅਜਮੇਰ ਸਿੰਘ ਢਪੱਈ, ਹਰਜਿੰਦਰ ਸਿੰਘ ਖਾਨੋਵਾਲ, ਜਸਮੇਲ ਸਿੰਘ ਸੰਘਾ, ਮੁਖਤਿਆਰ ਸਿੰਘ ਬਿੱਕਾ, ਜੁਝਾਰ ਸਿੰਘ, ਸ਼ਾਈਰ ਗੁਰਮੀਤ ਗਿੱਲ, ਅਮਰੀਕ ਸਿੰਘ ਸਪੇਨ, ਰਣਜੀਤ ਸਿੰਘ ਜੀਤਾ ਆਦਿ ਨੇ ਵੀ ਵਿਚਾਰ ਚਰਚਾ 'ਚ ਹਿੱਸਾ ਲਿਆ।






