|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ 'ਚ ਪੈ ਰਹੀ ਹੈ ਅੱਗ ਵਰ੍ਹਾਊ ਗਰਮੀ, ਲੋਕਾਂ ਦੇ ਨਿਕਲ ਰਹੇ ਨੇ ਵੱਟ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਗਰਮੀ ਦਾ ਜ਼ੋਰ ਹਰ ਪਾਸੇ ਛਾਇਆ ਹੋਇਆ ਹੈ। ਇੰਨੀ ਦਿਨੀਂ ਗਰਮੀ ਨੇ ਅਮਰੀਕੀਆਂ ਨੂੰ ਵੀ ਵਾਹਣੀ ਪਾਇਆ ਹੋਇਆ ਹੈ। ਗਰਮ ਹਵਾਵਾਂ ਦਾ ਕਹਿਰ ਇੰਨਾ ਵਧ ਗਿਆ ਹੈ ਕਿ ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਜੇ ਕੁਝ ਦਿਨ ਗਰਮੀ ਦਾ ਕਹਿਰ ਜਾਰੀ ਰਹੇਗਾ। ਰਿਪੋਰਟ ਮੁਤਾਬਕ 32 ਸਾਲਾ ਅਮਰੀਕੀ ਫੁਟਬਾਲ ਖਿਡਾਰੀ ਮਿਚ ਪੈਟਰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਗਰਮੀ ਦਾ ਜ਼ੋਰ ਹਰ ਪਾਸੇ ਛਾਇਆ ਹੋਇਆ ਹੈ। ਇੰਨੀ ਦਿਨੀਂ ਗਰਮੀ ਨੇ ਅਮਰੀਕੀਆਂ ਨੂੰ ਵੀ ਵਾਹਣੀ ਪਾਇਆ ਹੋਇਆ ਹੈ। ਗਰਮ ਹਵਾਵਾਂ ਦਾ ਕਹਿਰ ਇੰਨਾ ਵਧ ਗਿਆ ਹੈ ਕਿ ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਜੇ ਕੁਝ ਦਿਨ ਗਰਮੀ ਦਾ ਕਹਿਰ ਜਾਰੀ ਰਹੇਗਾ। ਰਿਪੋਰਟ ਮੁਤਾਬਕ 32 ਸਾਲਾ ਅਮਰੀਕੀ ਫੁਟਬਾਲ ਖਿਡਾਰੀ ਮਿਚ ਪੈਟਰਸ ਦੀ ਹੀਟਸਟ੍ਰੋਕ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਹ ਆਪਣੀ ਦੁਕਾਨ 'ਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਸਿਹਤ ਵਿਗੜ ਗਈ।

ਸੰਬੰਧਿਤ ਖ਼ਬਰਾਂ

ਸਥਾਨਕ ਅਧਿਕਾਰੀਆਂ ਮੁਤਾਬਕ ਐਰੀਜੋਨਾ ਵਿਚ ਇੱਕ ਏਅਰ ਟੈਕਨੀਸ਼ੀਅਨ ਸਟੀਵਨ ਬੈਲ ਦੀ ਵੀ ਗਰਮੀ ਕਰਕੇ ਮੌਤ ਹੋ ਗਈ।ਸ਼ਨੀਵਾਰ ਨੂੰ ਪੂਰਬੀ ਅਮਰੀਕਾ ਵਿਚ ਕਈ ਖੇਤਰਾਂ ਵਿਚ ਤਾਰਮਾਨ 38 ਡਿਗਰੀ ਸੈਲਸੀਅਲ ਰਿਹਾ। ਗਰਮੀ ਕਰਕੇ ਕਈ ਪ੍ਰੋਗਰਾਮ ਰੱਦ ਕਰਨੇ ਪਏ। ਕੌਮੀ ਮੌਸਮ ਸੇਵਾ ਨੇ ਸ਼ੁੱਕਰਵਾ ਨੂੰ ਅਲਰਟ ਜਾਰੀ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ 150 ਮਿਲੀਅਨ ਲੋਕ ਗਰਮੀ ਦੇ ਲਪੇਟ ਵਿਚ ਆ ਗਏ ਹਨ। ਉਧਰ, ਨਿਊਯਾਰਕ ਸਿਟੀ ਨੇ ਲੋਕਾਂ ਨੂੰ ਬਚਾਉਣ ਲਈ 500 ਕੂਲਿੰਗ ਸੈਂਟਰ ਖੋਲ੍ਹੇ ਹਨ।

ਮੇਅਰ ਬਿੱਲ ਡੀ ਬਲਾਸੀਓ ਨੇ ਕਿਹਾ ਕਿ ਸ਼ਨੀਵਾਰ ਤੇ ਐਤਵਾਰ ਸਥਿਤੀ ਵਿਗੜਣ ਵਾਲੀ ਹੈ। ਲੋਕਾਂ ਖ਼ਾਸ ਤੌਰ ਤੇ ਸੂਚਿਤ ਕੀਤਾ ਗਿਆ ਹੈ ਕਿ ਜੇ ਜ਼ਰੂਰੀ ਨਾ ਹੋਵੇ ਤਾਂ ਘਰਾਂ ਵਿੱਚੋਂ ਬਾਹਰ ਨਾ ਨਿਕਲੋ। ਕੰਮ ਲਈ ਹੀ ਬਾਹਰ ਜਾਓ ਤੇ ਉਹ ਵੀ ਅਪਣੇ ਆਪ ਨੂੰ ਪੂਰੀ ਤਰ੍ਹਾਂ ਢੱਕ ਕੇ। ਇਸ ਨਾਲ ਗਰਮੀ ਦਾ ਪ੍ਰਭਾਵ ਘਟ ਪਵੇਗਾ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!