|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ 'ਚ ਸਰਦੀ ਦਾ ਕਹਿਰ ਸ਼ੁਰੂ ਹੋਈ ਭਾਰੀ ਬਰਫ਼ਬਾਰੀ ਲਗੀ ਐਮਰਜੈਂਸੀ

ਵਾਸ਼ਿੰਗਟਨ (Vikram Sehajpal) : ਅਮਰੀਕਾ ਵਿਚ ਸਾਲ ਦੇ ਸਤੰਬਰ ਮਹੀਨੇ ਵਿਚ ਹੀ ਸਰਦੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਇੱਥੋਂ ਦੇ ਉੱਤਰ-ਪੱਛਮ ਦੇ ਕਈ ਇਲਾਕਿਆਂ ਵਿਚ ਸਰਦੀ ਦੇ ਮੌਸਮ ਨੇ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਕਈ ਪਹਾੜੀ ਇਲਾਕਿਆਂ ਵਿਚ ਬਰਫੀਲੇ ਤੂਫਾਨ ਨੇ ਬੀਤੇ ਕਈ ਮਹੀਨਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਕਾਰਨ ਪ੍ਰਸ਼ਾਸਨ ਨੇ ਮੋਂਟਾਨਾ ਵਿਚ ਐਮਰਜੈਂਸ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (Vikram Sehajpal) : ਅਮਰੀਕਾ ਵਿਚ ਸਾਲ ਦੇ ਸਤੰਬਰ ਮਹੀਨੇ ਵਿਚ ਹੀ ਸਰਦੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਇੱਥੋਂ ਦੇ ਉੱਤਰ-ਪੱਛਮ ਦੇ ਕਈ ਇਲਾਕਿਆਂ ਵਿਚ ਸਰਦੀ ਦੇ ਮੌਸਮ ਨੇ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਕਈ ਪਹਾੜੀ ਇਲਾਕਿਆਂ ਵਿਚ ਬਰਫੀਲੇ ਤੂਫਾਨ ਨੇ ਬੀਤੇ ਕਈ ਮਹੀਨਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਕਾਰਨ ਪ੍ਰਸ਼ਾਸਨ ਨੇ ਮੋਂਟਾਨਾ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਸੰਬੰਧਿਤ ਖ਼ਬਰਾਂ

ਐਤਵਾਰ ਨੂੰ ਸੂਬੇ ਦੇ ਗਵਰਨਰ ਨੇ ਐਮਰਜੈਂਸੀ ਦਾ ਐਲਾਨ ਕਰਦਿਆਂ ਕਿਹਾ,''ਇਸ ਬਰਫੀਲੇ ਤੂਫਾਨ ਨੇ ਸਤੰਬਰ ਵਿਚ ਦਸਤਕ ਦੇ ਕੇ ਸਾਡੇ ਰਾਜ ਨੂੰ ਹੈਰਾਨ ਕਰ ਦਿੱਤਾ। ਰਾਜ ਅਤੇ ਸਥਾਨਕ ਸਰਕਾਰਾਂ ਮੋਂਟਾਨਾ ਦੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਲਈ ਮਿਲ ਕੇ ਕੰਮ ਕਰ ਰਹੀਆਂ ਹਨ।'' ਇੱਥੇ ਦੱਸ ਦਈਏ ਕਿ ਪਹਿਲੀ ਵਾਰ ਇਸ ਇਲਾਕੇ ਵਿਚ ਸਤੰਬਰ ਮਹੀਨੇ ਵਿਚ ਹੀ ਇੰਨੀ ਭਿਆਨਕ ਬਰਫਬਾਰੀ ਹੋ ਰਹੀ ਹੈ।

ਰਾਸ਼ਟਰੀ ਮੌਸਮ ਵਿਭਾਗ ਮੁਤਾਬਕ ਕਈ ਇਲਾਕਿਆਂ ਵਿਚ 48 ਇੰਚ ਉੱਚੀ ਬਰਫ ਦੇ ਢੇਰ ਜਮਾਂ ਹੋਏ ਹਨ। ਖਰਾਬ ਮੌਸਮ ਦਾ ਪਹਾੜਾਂ 'ਤੇ ਵਸੇ ਰਾਜਾਂ ਦੇ ਨਾਲ-ਨਾਲ ਵਾਸ਼ਿੰਗਟਨ, ਇਦਾਹੋ, ਨੇਵਾਦਾ ਅਤੇ ਕੈਲੀਫੋਰਨੀਆ ਦੇ ਵੀ ਕਈ ਇਲਾਕਿਆਂ ਵਿਚ ਪ੍ਰਭਾਵ ਪੈ ਰਿਹਾ ਹੈ। ਵਿਭਾਗ ਮੁਤਾਬਕ ਇੱਥੇ ਕਈ ਇਲਾਕਿਆਂ ਵਿਚ ਬਰਫੀਲੇ ਤੂਫਾਨ ਕਾਰਨ ਹਵਾਵਾਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀਆਂ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!