|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜਾਣੋ ਵਿਰਾਟ ਤੇ ਅਨੁਸ਼ਕਾ ਦੀਆ ਕੁੱਝ ਦਿਲਚਸਪ ਗੱਲਾਂ

ਵਿਰਾਟ ਤੇ ਅਨੁਸ਼ਕਾ ਨੂੰ ਕੌਣ ਨਹੀਂ ਜਾਣਦਾ , ਪਰ ਜਦੋ ਤੋਂ ਆਹ ਖੁਸ਼ਖਬਰੀ ਮਿਲੀ ਹੈ ਕਿ ਉਹਨਾਂ ਦੇ ਘਰ ਇਕ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ ਤਾ ਇਕ ਵਾਰ ਫਿਰ ਤੋਂ ਉਹਨਾਂ ਦਾ ਨਾਂ ਕਾਫੀ ਸੁਰਖੀਆਂ ਵਿੱਚ ਬਣਿਆ ਹੋਇਆ ਹੈ | ਉਹਨਾਂ ਦੇ ਫੈਨਸ ਆਹ ਜਾਨਣ ਲਈ ਕਾਫੀ ਦਿਲਚਸਪੀ ਦਿਖਾ ਰਹੇ ਹਨ ਕਿ ਵਿਰਾਟ ਤੇ ਅਨੁਸ਼ਕਾ ਵਿਆਹ ਦੇ ਬੰਧਨ ਵਿਚ ਕਿਵੇਂ ਬੱਝੇ ਸਨ ,ਤੇ ਉਹਨਾਂ ਦੀ ਲਵਸਟੋਰੀ ਦੀ ਸ਼

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਿਰਾਟ ਤੇ ਅਨੁਸ਼ਕਾ ਨੂੰ ਕੌਣ ਨਹੀਂ ਜਾਣਦਾ , ਪਰ ਜਦੋ ਤੋਂ ਆਹ ਖੁਸ਼ਖਬਰੀ ਮਿਲੀ ਹੈ ਕਿ ਉਹਨਾਂ ਦੇ ਘਰ ਇਕ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ ਤਾ ਇਕ ਵਾਰ ਫਿਰ ਤੋਂ ਉਹਨਾਂ ਦਾ ਨਾਂ ਕਾਫੀ ਸੁਰਖੀਆਂ ਵਿੱਚ ਬਣਿਆ ਹੋਇਆ ਹੈ | ਉਹਨਾਂ ਦੇ ਫੈਨਸ ਆਹ ਜਾਨਣ ਲਈ ਕਾਫੀ ਦਿਲਚਸਪੀ ਦਿਖਾ ਰਹੇ ਹਨ ਕਿ ਵਿਰਾਟ ਤੇ ਅਨੁਸ਼ਕਾ ਵਿਆਹ ਦੇ ਬੰਧਨ ਵਿਚ ਕਿਵੇਂ ਬੱਝੇ ਸਨ ,ਤੇ ਉਹਨਾਂ ਦੀ ਲਵਸਟੋਰੀ ਦੀ ਸ਼ੁਰੂਆਤ ਕਿਵੇਂ ਹੋਈ| ਤੇ ਅੱਜ ਤੁਹਾਨੂੰ ਦੱਸਦੇ ਆ ਕਿ ਵਿਰਾਟ ਤੇ ਅਨੁਸ਼ਕਾ ਦੀ ਲੋਵੇਸਟੋਰੀ ਦੀ ਕੁੱਝ ਖਾਸ ਗੱਲਾਂ |ਵਿਰਾਟ ਤੇ ਅਨੁਸ਼ਕਾ ਨੇ ਦਸੰਬਰ 2017 ਵਿਚ ਇਟਲੀ ਚ ਵਿਆਹ ਕੀਤਾ ਸੀ | ਤੇ ਉਸ ਤੋਂ ਬਾਅਦ ਹੀ ਉਹਨਾਂ ਦੀ ਲੋਵਸਟੋਰੀ ਕਾਫੀ ਚਰਚਾ ਵਿਚ ਰਹੀ ਹੈ |

ਵਿਰਾਟ ਤੇ ਅਨੁਸ਼ਕਾ ਦੀ ਪਹਿਲੀ ਮੁਲਾਕਾਤ ਸਾਲ 2013 ਚ ਇਕ ਸ਼ੈਮਪੁ ਵਿਗਿਆਪਣ ਦੇ ਦੌਰਾਨ ਹੋਈ ਸੀ | ਤੇ ਉਸ ਸਮੇਂ ਵਿਰਾਟ ਕੋਹਲੀ ਅਨੁਸ਼ਕਾ ਨਾਲ ਸਕਰੀਨ ਸ਼ੇਯਰ ਕਰਦੇ ਸਮੇ ਕਾਫੀ ਘਬਰਾਏ ਹੋਏ ਸੀ | ਵਿਰਾਟ ਨੇ ਦਸਿਆ ਕਿ ਮੈਨੂੰ ਯਾਦ ਹੈ ,ਕਿ ਜਦ ਮੇਰੇ ਮੈਨੇਜਰ ਨੇ ਮੈਨੂੰ ਸ਼ੈਮਪੁ ਦੇ ਬਰੈਂਡ ਬਾਰੇ ਦਸਿਆ ਸੀ ਤਾਂ ਮੈਂ ਵਿਗਿਆਪਨ ਕਰਨ ਲਈ ਕਾਫੀ ਉਤਸਾਹਿਤ ਸੀ | ਪਰ ਜਦੋਂ ਮੈ ਪੁੱਛਿਆ ਕਿ ਮੇਰੇ ਨਾਲ ਕੌਣ ਹੈ ਤਾ ਉਹਨਾਂ ਨੇ ਅਨੁਸ਼ਕਾ ਦਾ ਨਾਮ ਲਿਆ |

ਸੰਬੰਧਿਤ ਖ਼ਬਰਾਂ

ਵਿਰਾਟ ਦਾ ਕਹਿਣਾ ਹੈ ਕਿ ਆਹ ਹਾਲ ਸੁਣਕੇ ਉਹ ਹੈਰਾਨ ਰਹਿ ਗਏ ਸਨ | ਤੇ ਉਹਨਾਂ ਨੇ ਆਪਣੇ ਮੈਨੇਜਰ ਤੋਂ ਪੁੱਛਿਆ ਕਿ ਉਹ ਸੱਚ ਕਹਿ ਰਹੇ ਸਨ |ਤੇ ਉਹ ਸੋਚਣ ਲਗੇ ਕਿ ਮੈ ਇਕ ਫਰੇਮ ਉਤੇ ਕਲਾਕਾਰ ਨਾਲ ਕਿਵੇਂ ਐਕਟਿੰਗ ਕਰ ਸਕਦਾ ਹਾਂ | ਵਿਰਾਟ ਜਦ ਪਹਿਲੀ ਵਾਰ ਅਨੁਸ਼ਕਾ ਨੂੰ ਮਿਲੇ ਸੀ ਤਾਂ ਉਹ ਬਹੁਤ ਨਰਵਸ ਸੀ | ਸੈੱਟ ਉਤੇ ਅਨੁਸ਼ਕਾ ਹਿਲਸ ਵੇਯਰ ਕਰਕੇ ਆਈ ਸੀ ,ਤੇ ਉਹ ਵਿਰਾਟ ਕੋਲੋਂ ਲੰਬੀ ਲਗ ਰਹੀ ਸੀ |

ਵਿਰਾਟ ਨਰਵਸ ਤਾ ਸੀ ਹੀ ਤਾ ਉਹਨਾਂ ਨੇ ਸੋਚਿਆ ਕਿ ਕੁੱਝ ਫਨੀ ਕੀਤਾ ਜਾਵੇ | ਤਾ ਵਿਰਾਟ ਨੇ ਅਨੁਸ਼ਕਾ ਨੂੰ ਕਿਹਾ ਕਿ ਤੁਹਾਨੂੰ ਇਸ ਤੋਂ ਵੱਡੀ ਹਿਲਸ ਨਹੀਂ ਮਿਲਿਆ | ਅਨੁਸ਼ਕਾ ਨੇ ਹਸਨ ਦੀ ਵਜਾਏ ਐਸਕਯੁਜਮੀ ਕਿਹਾ | ਤੇ ਉਸ ਤੋਂ ਬਾਅਦ ਵਿਰਾਟ ਕਾਫੀ ਅਜੀਬ ਮਹਿਸੂਸ ਕਰਨ ਲਗੇ | ਆਹ ਸ਼ੂਟ 3 ਦਿਨਾਂ ਤੱਕ ਚੱਲਿਆ | ਹੋਲੀ ਹੋਲੀ ਦੋਵਾਂ ਨੂੰ ਇਹਸਾਸ ਹੋਇਆ ਕਿ ਵੱਖ ਵੱਖ ਬੈਕਰਾਊਂਡ ਹੋਣ ਤੋਂ ਬਾਵਜੂਦ ਵੀ ਦੋਵਾਂ ਚ ਬਹੁਤ ਸਮਾਨਤਾਵਾਂ ਹਨ |

ਵਿਰਾਟ ਤੇ ਅਨੁਸ਼ਕਾ ਦੋਵੇ ਹੀ ਮਿਡਲ ਕਲਾਸ ਫੈਮਿਲੀ ਤੋਂ ਸਨ , ਤੇ ਦੋਵਾਂ ਨੇ ਇਕ ਹੀ ਸਾਲ਼ ਯਾਨੀ 2008 ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ | ਤੇ ਹੋਰ ਵੀ ਬਹੁਤ ਗੱਲਾਂ ਉਹਨਾਂ ਵਿਚ ਕੋਮਨ ਸੀ | ਜਿਸ ਕਰਕੇ ਉਹਨਾਂ ਦੀ ਲਵਸਟੋਰੀ ਸਟਾਰਟ ਹੋਈ ਤੇ ਕਾਫੀ ਸੁਰਖੀਆਂ ਵਿੱਚ ਰਹੀ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!