|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੀ ਸਰਵਾਈਕਲ ਤੋਂ ਹੋ ਪਰੇਸ਼ਾਨ ਤਾਂ ਜਾਣੋ ਠੀਕ ਕਰਨ ਦੇ ਨੁਸਖੇ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਣਾਅ ਵਾਲੀ ਜ਼ਿੰਦਗੀ 'ਚ ਲੋਕ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਹਨ, ਜਿਨ੍ਹਾਂ 'ਚੋਂ ਸਰਵਾਈਕਲ ਇਕ ਪਰੇਸ਼ਾਨੀ ਹੈ। ਕੁਝ ਦੇਰ ਸਿਰ ਝੁਕਾ ਕੇ ਕੰਮ ਕਰਨ ਨਾਲ ਕਈ ਲੋਕਾਂ ਦੇ ਮੋਢਿਆਂ ਅਤੇ ਧੌਣ 'ਚ ਦਰਦ ਹੋਣ ਲੱਗਦਾ ਹੈ। ਧੌਣ 'ਚ ਹੋਣ ਵਾਲੇ ਇਸ ਦਰਦ ਦਾ ਕਾਰਨ ਸਰਵਾਈਕਲ ਵੀ ਹੋ ਸਕਦਾ ਹੈ। ਇਸ ਲਈ ਜਿੱਥੇ ਡਾਕਟਰੀ ਮਦਦ ਲੈਣੀ ਜ਼ਰੂਰੀ ਹੈ, ਉਥੇ ਕੁਝ

NRI Post Desk · 1727 ਦਿਨ ਪਹਿਲਾਂ · ਅੱਪਡੇਟ 1727 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੀ ਸਰਵਾਈਕਲ ਤੋਂ ਹੋ ਪਰੇਸ਼ਾਨ ਤਾਂ ਜਾਣੋ ਠੀਕ ਕਰਨ ਦੇ ਨੁਸਖੇ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਣਾਅ ਵਾਲੀ ਜ਼ਿੰਦਗੀ 'ਚ ਲੋਕ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਹਨ, ਜਿਨ੍ਹਾਂ 'ਚੋਂ ਸਰਵਾਈਕਲ ਇਕ ਪਰੇਸ਼ਾਨੀ ਹੈ। ਕੁਝ ਦੇਰ ਸਿਰ ਝੁਕਾ ਕੇ ਕੰਮ ਕਰਨ ਨਾਲ ਕਈ ਲੋਕਾਂ ਦੇ ਮੋਢਿਆਂ ਅਤੇ ਧੌਣ 'ਚ ਦਰਦ ਹੋਣ ਲੱਗਦਾ ਹੈ। ਧੌਣ 'ਚ ਹੋਣ ਵਾਲੇ ਇਸ ਦਰਦ ਦਾ ਕਾਰਨ ਸਰਵਾਈਕਲ ਵੀ ਹੋ ਸਕਦਾ ਹੈ। ਇਸ ਲਈ ਜਿੱਥੇ ਡਾਕਟਰੀ ਮਦਦ ਲੈਣੀ ਜ਼ਰੂਰੀ ਹੈ, ਉਥੇ ਕੁਝ ਘਰੇਲੂ ਨੁਸਖ਼ਿਆ ਨਾਲ ਵੀ ਇਸ ਰੋਗ ਤੋਂ ਰਾਹਤ ਪਾ ਸਕਦੇ ਹਾਂ।

ਗਰਦਨ ਦੀ ਕਸਰਤ

ਇਸ ਦਰਦ ਨੂੰ ਘੱਟ ਕਰਨ ਲਈ ਧੌਣ ਨੂੰ ਘੜੀ ਦੀ ਤਰ੍ਹਾਂ ਹੋਲੀ-ਹੋਲੀ ਪੰਜ ਮਿੰਟ ਤੱਕ ਘੁਮਾਓ, ਫਿਰ ਇਹ ਕਿਰਿਆ ਦੂਜੀ ਦਿਸ਼ਾ 'ਚ ਕਰੋ। ਇਸ ਤੋਂ ਬਾਅਦ ਧੌਣ ਨੂੰ ਉਪਰ ਤੋਂ ਥੱਲੇ ਅਤੇ ਫਿਰ ਸੱਜੇ-ਖੱਬੇ ਘੁਮਾਓ।

ਸੰਬੰਧਿਤ ਖ਼ਬਰਾਂ

ਧੌਣ ਦੀ ਮਾਲਿਸ਼

ਸਰਵਾਈਕਲ ਦੌਰਾਨ ਬ੍ਰੇਨ 'ਚ ਬਲੱਡ ਪਹੁੰਚਾਉਣ ਵਾਲੀ ਬਲੱਡ ਵੇਸਲ 'ਚ ਕੁਝ ਸਮੇਂ ਲਈ ਤੁਕਾਵਟ ਆ ਸਕਦੀ ਹੈ। ਅਜਿਹੇ 'ਚ ਧੌਣ 'ਤੇ ਦਰਦ ਹੋਣ ਲਗਦਾ ਹੈ। ਇਸ ਲਈ ਇਸ ਦਰਦ ਨੂੰਦੂਰ ਕਰਨ ਲਈ ਧੰਞ ਦੀ ਹੱਥਾਂ ਨਾਲ ਹਲਕੀ-ਹਲਕੀ ਮਾਲਿਸ਼ ਕਰਨੀ ਚਾਹੀਦੀ ਹੈ।

ਗਰਮ ਪਾਣੀ ਦਾ ਸੇਕ ਦਿਓ

ਲਗਾਤਾਰ ਸਰਵਾਈਕਲ ਰਹਿਣ ਕਾਰਨ ਅਚਾਨਕ ਹੱਥਾਂ 'ਚ ਦਰਦ ਹੋਣ ਲਗਦਾ ਹੈ। ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਮਸਲਜ਼ ਕਮਜ਼ੋਰ ਅਤੇ ਪੈਰਾਲਿਸਿਸ ਹੋ ਸਕਦਾ ਹੈ। ਇਸ ਲਈ ਮਾਲਿਸ਼ ਤੋਂ ਬਾਅਦ ਗਰਮ ਪਾਣੀ ਨਾਲ ਧੌਣ 'ਤੇ ਸੇਕ ਦਿਓ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!