|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਹੀਰੋ ਹੋਮਜ਼ ਪ੍ਰਾਜੈਕਟ: ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ਖ਼ਿਲਾਫ਼ ਧੋਖਾਧੜੀ ਦੀ ਸ਼ਿਕਾਇਤ ਦਰਜ

ਲੁਧਿਆਣਾ (ਨੇਹਾ): ਲੁਧਿਆਣਾ ਪੁਲੀਸ ਨੇ ਸ਼ਹਿਰ ਦੇ ਨਾਮੀ ਉਦਯੋਗਪਤੀ ਤੇ ਹੀਰੋ ਰਿਐਲਟੀ ਪ੍ਰਾਈਵੇਟ ਲਿਮਟਿਡਮ ਦੇ ਡਾਇਰੈਟਰ ਸੁਨੀਲ ਕਾਂਤ ਮੁੰਜਾਲ ਅਤੇ ਹੀਰੋ ਹੋਮਜ਼ ਪ੍ਰਾਜੈਕਟ ਦੇ ਸੇਲਜ਼ ਹੈਡ ਨਿਖਿਲ ਜੈਨ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਹ ਕੇਸ ਥਾਣਾ ਸਰਾਭਾ ਨਗਰ ਵਿੱਚ ਦਰਜ ਕੀਤਾ ਗਿਆ ਹੈ। ਜਿਸ ਵਿੱਚ ਮਾਧੋਪੁਰੀ ਇਲਾਕੇ ਦੇ ਰਹਿਣ ਵਾਲੇ ਫਲਿਤਾਸ਼ ਜੈਨ ਨੇ ਸ਼ਿਕਾਇਤ

NRI Post Desk · 379 ਦਿਨ ਪਹਿਲਾਂ · ਅੱਪਡੇਟ 379 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹੀਰੋ ਹੋਮਜ਼ ਪ੍ਰਾਜੈਕਟ: ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ਖ਼ਿਲਾਫ਼ ਧੋਖਾਧੜੀ ਦੀ ਸ਼ਿਕਾਇਤ ਦਰਜ
📷 NRI Post Desk

ਲੁਧਿਆਣਾ (ਨੇਹਾ): ਲੁਧਿਆਣਾ ਪੁਲੀਸ ਨੇ ਸ਼ਹਿਰ ਦੇ ਨਾਮੀ ਉਦਯੋਗਪਤੀ ਤੇ ਹੀਰੋ ਰਿਐਲਟੀ ਪ੍ਰਾਈਵੇਟ ਲਿਮਟਿਡਮ ਦੇ ਡਾਇਰੈਟਰ ਸੁਨੀਲ ਕਾਂਤ ਮੁੰਜਾਲ ਅਤੇ ਹੀਰੋ ਹੋਮਜ਼ ਪ੍ਰਾਜੈਕਟ ਦੇ ਸੇਲਜ਼ ਹੈਡ ਨਿਖਿਲ ਜੈਨ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਹ ਕੇਸ ਥਾਣਾ ਸਰਾਭਾ ਨਗਰ ਵਿੱਚ ਦਰਜ ਕੀਤਾ ਗਿਆ ਹੈ। ਜਿਸ ਵਿੱਚ ਮਾਧੋਪੁਰੀ ਇਲਾਕੇ ਦੇ ਰਹਿਣ ਵਾਲੇ ਫਲਿਤਾਸ਼ ਜੈਨ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਕੋਲੋਂ 2 ਕਰੋੜ 41 ਲੱਖ ਰੁਪਏ ਲੈਣ ਦੇ ਬਾਵਜੂਦ ਫਲੈਟ ਨਹੀਂ ਦਿੱਤੇ ਗਏ।

ਉਨ੍ਹਾਂ ਕਿਹਾ ਕਿ ਲਗਾਤਾਰ ਸੰਪਰਕ ਦੇ ਬਾਵਜੂਦ ਸੁਨੀਲ ਕਾਂਤ ਮੁੰਜਾਲ ਤੇ ਉਨ੍ਹਾਂ ਦੀ ਕੰਪਨੀ ਨੇ ਉਸਦੇ ਨਾਲ ਧੋਖਾ ਕੀਤਾ। ਪੁਲੀਸ ਨੇ ਸ਼ਹਿਰ ਦੇ ਇਸ ਵੱਡੇ ਉਦਯੋਗਪਤੀ ਦੇ ਖ਼ਿਲਾਫ਼ ਜਾਂਚ ਕਰਨ ਤੋਂ ਬਾਅਦ ਕੇਸ ਦਰਜ ਕਰ ਲਿਆ ਹੈ ਤੇ ਫਿਲਹਾਲ ਪੁਲੀਸ ਨੇ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ। ਪਰ ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਸੰਬੰਧਿਤ ਖ਼ਬਰਾਂ

ਜਾਣਕਾਰੀ ਮੁਤਾਬਕ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੁਧਿਆਣਾ ਦੇ ਨਿਊ ਮਾਧੋਪੁਰੀ ਦੇ ਰਹਿਣ ਵਾਲੇ ਫਲਿਤਾਸ਼ ਜੈਨ ਨੇ ਕਿਹਾ ਹੈ ਕਿ ਉਸ ਨੇ ਹੀਰੋ ਹੋਮਜ਼ ਲੁਧਿਆਣਾ ਪ੍ਰੋਜੈਕਟ ਵਿੱਚ ਕੰਪਨੀ ਤੋਂ ਚਾਰ ਫਲੈਟ ਖਰੀਦੇ ਸਨ। ਉਸ ਨੇ ਨਵੀਂ ਦਿੱਲੀ ਦੇ ਓਖਲਾ ਇੰਡਸਟਰੀਅਲ ਅਸਟੇਟ ਵਿੱਚ ਕੰਪਨੀ ਦੇ ਹੀਰੋ ਰਿਐਲਟੀ ਪ੍ਰਾਈਵੇਟ ਲਿਮਟਿਡ ਦਫ਼ਤਰ ਨੂੰ ਲਗਪਗ 2 ਕਰੋੜ 41 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਕਈ ਸਾਲਾਂ ਦੇ ਬਾਵਜੂਦ ਕੰਪਨੀ ਨੇ ਉਸ ਨੂੰ ਚਾਰ ਫਲੈਟ ਨਹੀਂ ਦਿੱਤੇ। ਉਨ੍ਹਾਂ ਕਿਹਾ ਹੈ ਕਿ ਕੰਪਨੀ ਵੱਲੋਂ ਮੰਗੀ ਪੂਰੀ ਰਾਸ਼ੀ ਦਿੱਤੀ ਗਈ, ਪਰ ਇਸ ਦੇ ਬਾਵਜੂਦ ਕੰਪਨੀ ਵੱਲੋਂ ਉਸ ਦੀ ਸੁਣਵਾਈ ਨਹੀਂ ਕੀਤੀ ਗਈ ਅਤੇ ਕੰਪਨੀ ਨੇ ਸਿੱਧੇ ਤੌਰ ’ਤੇ ਧੋਖਾ ਕੀਤਾ ਹੈ।

ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਇਸ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਕੇਸ ਦਰਜ ਕੀਤਾ ਗਿਆ ਹੈ, ਕਿਉਂਕਿ ਇਸ ਵਿੱਚ ਹੀਰੋ ਗਰੁੱਪ ਦਾ ਪਰਿਵਾਰ ਸ਼ਾਮਲ ਹੈ। ਸੁਨੀਲ ਕਾਂਤ ਮੁੰਜਾਲ ਲੁਧਿਆਣਾ ਵਿੱਚ ਨਹੀਂ ਰਹਿੰਦੇ, ਪਰ ਉਨ੍ਹਾਂ ਦਾ ਸਾਉਥ ਸਿਟੀ ਇਲਾਕੇ ਵਿੱਚ ਹੀਰੋ ਹੋਮਜ਼ ਦੇ ਨਾਂ ’ਤੇ ਵੱਡਾ ਫਲੈਟਾਂ ਦਾ ਪ੍ਰਾਜੈਕਟ ਹੈ। ਜਿਸ ਵਿੱਚ ਫਲਿਤਾਸ਼ ਜੈਨ ਨੇ ਇਹ ਫਲੈਟ ਬੁੱਕ ਕਰਵਾਏ ਸਨ। ਪੁਲੀਸ ਨੇ ਜਾਂਚ ਤੋਂ ਬਾਅਦ ਅੱਜ ਇਸ ਮਾਮਲੇ ਵਿੱਚ ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ਤੇ ਸੇਲਜ਼ ਹੈੱਡ ਨਿਖਿਲ ਜੈਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਹੀਰੋ ਹੋਮਜ਼ ਪ੍ਰਾਜੈਕਟ: ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ਖ਼ਿਲਾਫ਼ ਧੋਖਾਧੜੀ ਦੀ ਸ਼ਿਕਾਇਤ ਦਰਜ — NRI Post