|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ - ਇਸ ਦਿਨ ਹੜਤਾਲ ਕਰਨਗੇ ਓਂਟਾਰੀਓ 'ਚ ਸਕੂਲਾਂ ਦੇ ਅਧਿਆਪਕ

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੇ ਓਂਟਾਰੀਓ ਵਿੱਚ ਹਾਈ ਸਕੂਲਾਂ ਦੇ ਅਧਿਆਪਕ 18 ਦਸੰਬਰ ਨੂੰ ਇੱਕ ਰੋਜ਼ਾ ਹੜਤਾਲ ਕਰਨਗੇ। ਇਹ ਹੜਤਾਲ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿੱਚ ਕੀਤੀ ਜਾਵੇਗੀ। ਦੱਸ ਦਈਏ ਕਿ ਓਂਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ ਨੇ ਇੱਕ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਉਨਾਂ ਦੀ ਯੂਨੀਅਨ ਸਾਰੇ ਮੈਂਬਰ 10 ਬੋਰਡਾਂ ਵਿੱਚ ਇੱਕ ਦਿਨ ਵਾਸਤੇ ਸ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੇ ਓਂਟਾਰੀਓ ਵਿੱਚ ਹਾਈ ਸਕੂਲਾਂ ਦੇ ਅਧਿਆਪਕ 18 ਦਸੰਬਰ ਨੂੰ ਇੱਕ ਰੋਜ਼ਾ ਹੜਤਾਲ ਕਰਨਗੇ। ਇਹ ਹੜਤਾਲ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿੱਚ ਕੀਤੀ ਜਾਵੇਗੀ। ਦੱਸ ਦਈਏ ਕਿ ਓਂਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ ਨੇ ਇੱਕ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਉਨਾਂ ਦੀ ਯੂਨੀਅਨ ਸਾਰੇ ਮੈਂਬਰ 10 ਬੋਰਡਾਂ ਵਿੱਚ ਇੱਕ ਦਿਨ ਵਾਸਤੇ ਸੇਵਾਵਾਂ ਨਹੀਂ ਦੇਣਗੇ, ਜਿਨਾਂ ਵਿੱਚੋਂ ਤਿੰਨ ਬੋਰਡ ਗਰੇਟਰ ਟੋਰਾਂਟੋ ਏਰੀਆ ਵਿੱਚ ਸਥਿਤ ਹਨ।

ਓਂਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ ਵੱਲੋਂ ਕੀਤੀ ਜਾ ਰਹੀ ਇਹ ਹੜਤਾਲ ਤੀਜੀ ਇੱਕ ਰੋਜ਼ਾ ਹੜਤਾਲ ਹੋਵੇਗੀ, ਜਿਹੜੀ ਨਵੇਂ ਸਮਝੌਤੇ ਦੀਆਂ ਸ਼ਰਤਾਂ ਨੂੰ ਲੈ ਕੇ ਸੂਬਾ ਸਰਕਾਰ ਨਾਲ ਸੰਘਰਸ਼ ਕਰ ਰਹੀ ਅਧਿਆਪਕ ਯੂਨੀਅਨ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹਾਈ ਸਕੂਲ ਦੇ ਅਧਿਆਪਕਾਂ ਨੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਸਣੇ ਸੂਬੇ ਦੇ 9 ਜ਼ਿਲਿਆਂ ਵਿੱਚ ਅਤੇ ਸਾਰੇ ਪਬਲਿਕ ਹਾਈ ਸਕੂਲਾਂ ਦੇ ਅਧਿਆਪਕਾਂ ਨੇ ਸੂਬੇ ਭਰ ਵਿੱਚ ਇੱਕ ਰੋਜ਼ਾ ਹੜਤਾਲ ਕੀਤੀ ਸੀ।

'ਓਂਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ' ਦੇ ਪ੍ਰਧਾਨ ਹਾਰਵੇ ਬਿਸ਼ਪ ਨੇ ਕਿਹਾ ਹੈ ਕਿ 3 ਦਸੰਬਰ ਨੂੰ ਸਰਕਾਰ ਨਾਲ ਸਮਝੌਤੇ ਲਈ ਆਖਰੀ ਗੱਲਬਾਤ ਦੌਰਾਨ ਸਿੱਖਿਆ ਮੰਤਰੀ ਦੇ ਏਜੰਡੇ ਵਿੱਚ ਸਾਨੂੰ ਕੋਈ ਫਰਕ ਦਿਖਾਈ ਨਹੀਂ ਦਿੱਤਾ। ਸਰਕਾਰ ਕਲਾਸ ਦਾ ਆਕਾਰ ਵਧਾਉਣ, ਹਾਈ ਸਕੂਲ ਦੇ ਵਿਦਿਆਰਥੀਆਂ 'ਤੇ ਈ-ਲਰਨਿੰਗ ਲਈ ਦਬਾਅ ਪਾਉਣ ਅਤੇ ਫੰਡਾਂ ਵਿੱਚ ਕਟੌਤੀਆਂ ਦੇ ਏਜੰਡੇ 'ਤੇ ਅੜੀ ਹੋਈ ਹੈ।

ਸੰਬੰਧਿਤ ਖ਼ਬਰਾਂ

ਬਿਸ਼ਪ ਨੇ ਕਿਹਾ ਹੈ ਕਿ ਉਨਾਂ ਨੂੰ ਉਮੀਦ ਹੈ ਕਿ ਹੜਤਾਲ ਦੀ ਨਵੀਂ ਤਰੀਕ ਨੂੰ ਮੱਦੇਜ਼ਨਰ ਰੱਖਦੇ ਹੋਏ ਸਿੱਖਿਆ ਮੰਤਰੀ ਸਟੀਫ਼ਨ ਲੈਸੇ ਅਗਲੇ ਹਫ਼ਤੇ ਹੋਣ ਵਾਲੀ ਸਮਝੌਤੇ ਸਬੰਧੀ ਗੱਲਬਾਤ ਨੂੰ ਗੰਭੀਰਤਾ ਨਾਲ ਲੈਣਗੇ। ਉਨਾਂ ਕਿਹਾ ਕਿ ਇਹ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ ਕਿ ਸੂਬੇ ਵਿੱਚ ਜਨਤਕ ਤੌਰ 'ਤੇ ਫੰਡ ਪ੍ਰਾਪਤ ਹਾਈ ਸਕੂਲਾਂ ਦੇ ਅਧਿਆਪਕ ਅਗਸਤ ਮਹੀਨੇ ਤੋਂ ਬਿਨਾਂ ਇਕਰਾਰਨਾਮੇ ਦੇ ਚੱਲ ਰਹੇ ਹਨ।

ਇਹ ਸਕੂਲ ਹੋਣਗੇ ਹੜਤਾਲ 'ਚ ਸ਼ਾਮਲ

18 ਦਸੰਬਰ ਨੂੰ ਕੀਤੀ ਜਾ ਰਹੀ ਇੱਕ ਰੋਜ਼ਾ ਹੜਤਾਲ ਵਿੱਚ ਟੋਰਾਂਟੋ ਡ੍ਰਿਸਟ੍ਰਿਕਟ ਸਕੂਲ ਬੋਰਡ ਨਾਲ ਜੁੜੇ ਸਕੂਲਾਂ ਦੇ ਅਧਿਆਪਕ ਹਿੱਸਾ ਨਹੀਂ ਲੈਣਗੇ। ਹਾਲਾਂਕਿ ਜੀਟੀਏ ਦੇ ਕਈ ਵੱਡੇ ਬੋਰਡ ਤਾਜ਼ਾ ਹੜਤਾਲ ਵਿੱਚ ਸ਼ਾਮਲ ਹੋਣਗੇ। ਇਨਾਂ ਵਿੱਚ ਯਾਰਕ ਰੀਜਨ ਡਿਸਟ੍ਰਿਕਟ ਸਕੂਲ ਬੋਰਡ, ਯਾਰਕ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਅਤੇ ਹਾਲਟਨ ਡਿਸਟ੍ਰਿਕਟ ਸਕੂਲ ਬੋਰਡ ਸ਼ਾਮਲ ਹੈ।

ਹਾਲਾਂਕਿ ਯਾਰਕ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਨੇ ਕਿਹਾ ਹੈ ਕਿ ਉਨਾਂ ਦੇ ਸਕੂਲ ਹੜਤਾਲ ਵਾਲੇ ਦਿਨ ਖੁੱਲੇ ਰਹਿਣਗੇ, ਕਿਉਂਕਿ 'ਉਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ' ਵਿੱਚ ਸਿਰਫ਼ ਉਨਾਂ ਦੇ ਥੈਰੇਪਿਸਟ ਨੁਮਾਇੰਦਗੀ ਕਰਦੇ ਹਨ, ਨਾ ਕੇ ਅਧਿਆਪਕ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!