|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਫਿਰ ਤੋਂ ਖੋਲ੍ਹਿਆ ਰਾਜ ਮਾਰਗ 44, ਦੋਵੇਂ ਪਾਸਿਓਂ ਆਵਾਜਾਈ ਬਹਾਲ

ਸ੍ਰੀ ਨਗਰ: ਜੰਮੂ ਕਸ਼ਮੀਰ ਵਿਚ ਨੈਸ਼ਨਲ ਰਾਜਮਾਰਗ 44 ਨੂੰ ਸ਼ਨੀਵਾਰ ਨੂੰ ਦੋਵੇਂ ਪਾਸਿਓਂ ਆਵਾਜਾਈ ਲਈ ਖੋਲ ਦਿੱਤਾ ਗਿਆ ਹੈ। ਨੈਸ਼੍ਰੀ ਤੋਂ ਰਾਮਸੂ ਵਿਚਕਾਰ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਇਸ ਰਾਜਮਾਰਗ 'ਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ। ਏਜੰਸੀਆਂ ਨੇ ਰਾਜਮਾਰਗ ਤੋਂ ਬਰਫ਼ ਅਤੇ ਮਲਬੇ ਨੂੰ ਸਾਫ਼ ਕਰ ਦਿੱਤਾ ਤਾਂਕਿ ਇਸ 'ਤੇ ਦੋਵੇਂ ਪਾਸਿਆਂ ਤੋਂ ਆਵ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸ੍ਰੀ ਨਗਰ: ਜੰਮੂ ਕਸ਼ਮੀਰ ਵਿਚ ਨੈਸ਼ਨਲ ਰਾਜਮਾਰਗ 44 ਨੂੰ ਸ਼ਨੀਵਾਰ ਨੂੰ ਦੋਵੇਂ ਪਾਸਿਓਂ ਆਵਾਜਾਈ ਲਈ ਖੋਲ ਦਿੱਤਾ ਗਿਆ ਹੈ। ਨੈਸ਼੍ਰੀ ਤੋਂ ਰਾਮਸੂ ਵਿਚਕਾਰ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਇਸ ਰਾਜਮਾਰਗ 'ਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ। ਏਜੰਸੀਆਂ ਨੇ ਰਾਜਮਾਰਗ ਤੋਂ ਬਰਫ਼ ਅਤੇ ਮਲਬੇ ਨੂੰ ਸਾਫ਼ ਕਰ ਦਿੱਤਾ ਤਾਂਕਿ ਇਸ 'ਤੇ ਦੋਵੇਂ ਪਾਸਿਆਂ ਤੋਂ ਆਵਾਜਾਈ ਬਹਾਲ ਕੀਤੀ ਜਾ ਸਕੇ। ਟ੍ਰੈਫਿਕ ਪੁਲਿਸ ਦੇ ਸੂਤਰਾਂ ਮੁਤਾਬਕ, ਹਲਕੇ ਮੋਟਰ ਵਾਹਨਾਂ ਨੂੰ ਹੁਣ ਦੋਵੇਂ ਪਾਸਿਓਂ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਸ੍ਰੀਨਗਰ ਤੋਂ ਜੰਮੂ ਤਕ ਭਾਰੀ ਮੋਟਰ ਵਾਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ।

ਸੰਬੰਧਿਤ ਖ਼ਬਰਾਂ

ਸ੍ਰੀਨਗਰ ਵਿਚ ਹੋਈ ਭਾਰੀ ਬਰਫਬਾਰੀ ਤੋਂ ਬਾਅਦ ਕਈ ਹਾਈਵੇ ਜਾਮ ਹੋ ਗਏ ਸਨ। ਕਈ ਰੁੱਖ ਵੀ ਡਿੱਗ ਗਏ ਸਨ। ਏਨਾ ਹੀ ਨਹੀਂ ਜੰਮੂ ਅਤੇ ਕਸ਼ਮੀਰ ਵਿਚਕਾਰ ਵੀ ਸੰਪਰਕ ਟੁੱਟ ਗਿਆ ਸੀ। ਟੈਲੀਫੋਨ ਸੇਵਾਵਾਂ ਵੀ ਬੰਦ ਸਨ। ਟਰੈਫਿਕ ਵਿਭਾਗ ਨੇ ਰਾਸ਼ਟਰੀ ਰਾਜਮਾਰਗ 'ਤੇ 6000 ਤੋਂ ਜ਼ਿਆਦਾ ਵਾਹਨ ਰੋਕੇ ਹੋਏ ਸਨ। ਮੌਸਮ ਸਾਫ ਨਾ ਹੋਣ ਕਾਰਨ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਸਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!