|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹਿਮਾਚਲ ਪ੍ਰਦੇਸ਼ ਨੇ ਚੰਡੀਗੜ੍ਹ 'ਚ ਵਧਣਗੀਆਂ ਸ਼ਰਾਬ ਦੀਆਂ ਕੀਮਤਾਂ ਪ੍ਰਸ਼ਾਸਨ ਨੂੰ ਲਿਖੀ ਚਿੱਠੀ

ਸ਼ਿਮਲਾ (ਇੰਦਰਜੀਤ ਸਿੰਘ) : ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਚੰਡੀਗੜ੍ਹ 'ਚ ਸਸਤੀ ਸ਼ਰਾਬ ਵਿਕਣ ਕਾਰਨ ਨੁਕਸਾਨ ਉਠਾਉਣਾ ਪੈ ਰਿਹਾ ਹੈ। ਸੂਬੇ ਦੇ ਸਰਹੱਦੀ ਤਿੰਨ ਜ਼ਿਲ੍ਹਿਆਂ ਦੇ ਕਈ ਲੋਕ ਚੰਡੀਗੜ੍ਹ 'ਚ ਵਿਕਣ ਵਾਲੀ ਸਸਤੀ ਸ਼ਰਾਬ ਪੀਣ ਤੋਂ ਇਲਾਵਾ, ਨਾਲ ਹੋਰ ਦੋ ਬੋਤਲਾਂ ਘਰ ਲੈ ਜਾਂਦੇ ਹਨ। ਚੰਡੀਗੜ੍ਹ ਤੋਂ ਹੁੰਦੇ ਹੋਏ ਹਿਮਾਚਲ 'ਚ ਘੁੰਮਣ ਆਉਣ ਵਾਲੇ ਸੈਲਾਨੀ ਵੀ ਚੰਡੀਗੜ੍ਹ ਤੋਂ ਦੋ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸ਼ਿਮਲਾ (ਇੰਦਰਜੀਤ ਸਿੰਘ) : ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਚੰਡੀਗੜ੍ਹ 'ਚ ਸਸਤੀ ਸ਼ਰਾਬ ਵਿਕਣ ਕਾਰਨ ਨੁਕਸਾਨ ਉਠਾਉਣਾ ਪੈ ਰਿਹਾ ਹੈ। ਸੂਬੇ ਦੇ ਸਰਹੱਦੀ ਤਿੰਨ ਜ਼ਿਲ੍ਹਿਆਂ ਦੇ ਕਈ ਲੋਕ ਚੰਡੀਗੜ੍ਹ 'ਚ ਵਿਕਣ ਵਾਲੀ ਸਸਤੀ ਸ਼ਰਾਬ ਪੀਣ ਤੋਂ ਇਲਾਵਾ, ਨਾਲ ਹੋਰ ਦੋ ਬੋਤਲਾਂ ਘਰ ਲੈ ਜਾਂਦੇ ਹਨ। ਚੰਡੀਗੜ੍ਹ ਤੋਂ ਹੁੰਦੇ ਹੋਏ ਹਿਮਾਚਲ 'ਚ ਘੁੰਮਣ ਆਉਣ ਵਾਲੇ ਸੈਲਾਨੀ ਵੀ ਚੰਡੀਗੜ੍ਹ ਤੋਂ ਦੋ ਬੋਤਲਾਂ ਦਾ ਕੋਟਾ ਨਾਲ ਚੁੱਕੀ ਆਉਂਦੇ ਹਨ।ਮਾਲੀਏ ਦੀ ਨਜ਼ਰ ਤੋਂ ਚੰਡੀਗੜ੍ਹ ਦੀ ਸਸਤੀ ਸ਼ਰਾਬ ਹਿਮਾਚਲ ਸਰਕਾਰ ਦੇ ਖ਼ਜ਼ਾਨੇ 'ਤੇ ਹਮਲਾ ਬੋਲ ਰਹੀ ਹੈ।

ਸੰਬੰਧਿਤ ਖ਼ਬਰਾਂ

ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਵੀ ਹਿਮਾਚਲ ਸਰਕਾਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਅਜਿਹੇ ਨੁਕਸਾਨ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਿੱਠੀ ਲਿਖੀ ਹੈ। ਇਸ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਸ਼ਰਾਬ ਦੀਆਂ ਕੀਮਤਾਂ ਵਧਾਉਣ ਦਾ ਮਾਮਲਾ ਉਠਾਇਆ ਹੈ।ਪੱਤਰ 'ਚ ਦਲੀਲ ਦਿੱਤੀ ਗਈ ਹੈ ਕਿ ਸਸਤੀ ਸ਼ਰਾਬ ਕਾਰਨ ਸੂਬੇ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ।

ਮੁਲਾਂਕਣ ਹੈ ਕਿ ਚੰਡੀਗੜ੍ਹ 'ਚ ਸ਼ਰਾਬ ਮਹਿੰਗੀ ਜਾਂ ਹਿਮਾਚਲ ਦੇ ਮੁੱਲਾਂ ਸਮਾਨ ਹੋਵੇ ਤਾਂ ਸੂਬਾ ਸਰਕਾਰ ਨੂੰ ਸਾਲਾਨਾ ਕਰੀਬ 200 ਕਰੋੜ ਰੁਪਏ ਦਾ ਨੁਕਸਾਨ ਨਹੀਂ ਹੋਵੇਗਾ। ਪ੍ਰਮੁੱਖ ਬਰਾਂਡ ਦੀ ਸ਼ਰਾਬ ਦੀ ਇਕ ਬੋਤਲ ਜਿਹੜੀ ਹਿਮਾਚਲ 'ਚ 3450 ਰੁਪਏ ਦੀ ਹੈ, ਉਹ ਚੰਡੀਗੜ੍ਹ 'ਚ 2220 ਰੁਪਏ ਹੈ। ਹਿਮਾਚਲ 'ਚ 510 ਰੁਪਏ 'ਚ ਵਿਕਣ ਵਾਲੀ ਸ਼ਰਾਬ ਦੀ ਬੋਤਲ ਚੰਡੀਗੜ੍ਹ 'ਚ 320 ਰੁਪਏ 'ਚ ਮਿਲ ਰਹੀ ਹੈ। ਇਹ ਮਾਮਲਾ ਚੰਡੀਗੜ੍ਹ 'ਚ ਹੋਈ 29ਵੀਂ ਉੱਤਰੀ ਖੇਤਰੀ ਪ੍ਰੀਸ਼ਦ ਦੀ ਬੈਠਕ 'ਚ ਉਠਾਇਆ ਗਿਆ ਸੀ। ਇਸ ਮਾਮਲੇ 'ਚ ਕੋਈ ਕਾਰਵਾਈ ਨਾ ਹੋਣ ਦੀ ਸੂਰਤ 'ਚ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਿੱਠੀ ਲਿਖੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!