|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਹਿੰਦੂ ਕੰਨਿਆ ਕਾਲਜ ਵਿੱਚ ਵਿਦਿਆਗੀ ਸਮਾਰੋਹ ਦਾ ਆਯੋਜਨ,ਸੁਮਨਜੀਤ ਕੌਰ ਬਣੀ ਮਿਸ ਹਿੰਦੂ ਕੰਨਿਆ ਕਾਲਜ

ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਦੇ ਵਿੱਚ ਅੱਜ ਫਾਈਨਲ ਸੈਮਸਟਰ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ਤੇ ਵਿਦਿਆਰਥਣਾਂ ਵਲੋਂ ਬਹੁਤ ਵਧੀਆ ਕਲਚਰਲ ਪ੍ਰੋਗ੍ਰਾਮ ਪੇਸ਼ ਕੀਤਾ ਗਿਆ।ਇਸ ਮੌਕੇ ਫਾਈਨਲ ਦੀਆਂ ਵਿਦਿਆਰਥਣਾਂ ਵਿੱਚ ਕਈ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸੁਮਨਜੀਤ ਕੌਰ ਮਿਸ ਹਿੰਦੂ ਕੰਨਿਆ ਕਾਲਜ ਚੁਣੀ ਗਈ। ਖੁਸ਼ਬੂ ਇਸ ਪ੍ਰਤਿਯੋਗਿਤ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਦੇ ਵਿੱਚ ਅੱਜ ਫਾਈਨਲ ਸੈਮਸਟਰ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ਤੇ ਵਿਦਿਆਰਥਣਾਂ ਵਲੋਂ ਬਹੁਤ ਵਧੀਆ ਕਲਚਰਲ ਪ੍ਰੋਗ੍ਰਾਮ ਪੇਸ਼ ਕੀਤਾ ਗਿਆ।ਇਸ ਮੌਕੇ ਫਾਈਨਲ ਦੀਆਂ ਵਿਦਿਆਰਥਣਾਂ ਵਿੱਚ ਕਈ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸੁਮਨਜੀਤ ਕੌਰ ਮਿਸ ਹਿੰਦੂ ਕੰਨਿਆ ਕਾਲਜ ਚੁਣੀ ਗਈ। ਖੁਸ਼ਬੂ ਇਸ ਪ੍ਰਤਿਯੋਗਿਤਾ ਵਿੱਚ ਪਹਿਲੀ ਉਪਵਿਜੇਤਾ ਰਹੀ ਤੇ ਰੂਬਲਪ੍ਰੀਤ ਕੌਰ ਦੂਜੀ ਉਪਵਿਜੇਤਾ ਰਹੀ।

ਸੰਬੰਧਿਤ ਖ਼ਬਰਾਂ

ਇਸ ਤੋਂ ਇਲਾਵਾ ਪੂਨਮ ਸ਼ਰਮਾਂ ਨੂੰ ਮਿਸ ਬਿਊਟੀਫੁਲ ਆਈਜ, ਡਿੰਪਲ ਪੁਰੀ ਨੂੰ ਮਿਸ ਬਿਊਟੀਫੁਲ ਸਮਾਇਲ, ਪਲਕ ਸ਼ਰਮਾਂ ਨੂੰ ਮਿਸ ਗਰੇਸਫੁਲ, ਖੁਸ਼ਮੀਤ ਕੌਰ ਨੂੰ ਮਿਸ ਮਸਤਾਨੀ ਚਾਲ, ਪ੍ਰਭਲੀਨ ਕੌਰ ਨੂੰ ਮਿਸ ਬਿਊਟੀਫੁਲ ਲੋਂਗ ਹੇਅਰ ਦਾ ਟਾਈਟਲ ਨਾਲ ਨਵਾਜਿਆ ਗਿਆ।ਵਿਦਿਆਰਥੀਆਂ ਨੇ ਇਸ ਮੌਕੇ ਕਈ ਤਰਾਂ ਦੀਆਂ ਗੇਮਜ, ਡਾਂਸ, ਅਤੇ ਸੰਗੀਤ ਦਾ ਆਯੋਜਨ ਵੀ ਕੀਤਾ ਅਤੇ ਸਾਰੇ ਪ੍ਰੋਗ੍ਰਾਮ ਵਿੱਚ ਸਮਾਂ ਬੰਨ ਕੇ ਰੱਖਿਆ।ਇਸ ਮੌਕੇ ਕਾਲਜ ਤੋਂ ਜਾ ਰਹੇ ਵਿਦਿਆਰਥਣਾਂ ਨੇ ਕਾਲਜ ਦੇ ਫਾਈਨਲ ਵਿੱਚ ਆ ਰਹੀਆਂ ਵਿਦਿਆਰਥਣਾਂ ਨੂੰ ਰਸਮੀ ਤੌਰ ਤੇ ਦੀਆ ਦੇ ਕੇ ਕਾਲਜ ਦੀ ਬਾਗਡੋਰ ਉਹਨਾਂ ਦੇ ਹਵਾਲੇ ਕੀਤੀ।

ਵਿਦਿਆਰਥਣਾਂ ਨੂੰ ਸੰਬੋਧਤ ਕਰਦਿਆਂ ਕਾਲਜ ਦੀ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਬੱਚਿਆਂ ਦੇ ਵਧੀਆ ਭਵਿੱਖ ਲਈ ਕਾਮਨਾ ਕੀਤੀ ਅਤੇ ਸ਼ਾਨਦਾਰ ਆਯੋਜਨ ਲਈ ਵਧਾਈ ਦਿੱਤੀ। ਉਹਨਾਂ ਨੇ ਵਿਦਿਆਰਥਣਾਂ ਵਲੋਂ ਕਾਲਜ ਨੂੰ ਦਿੱਤੇ ਯੋਗਦਾਨ ਦੀ ਸਰਾਹਨਾ ਕੀਤੀ ਅਤੇ ਵਿਦਾਅਗੀ ਸਮਾਰੋਹ ਦੀ ਕੋਆਰਡੀਨੇਟਰ ਸ਼੍ਰੀਮਤੀ ਰੇਣੂ ਸ਼ਰਮਾਂ ਅਤੇ ਉਹਨਾਂ ਦੀ ਟੀਮ ਨੂੰ ਇਸ ਸਫਲ ਆਯੋਜਨ ਲਈ ਵਧਾਈ ਦਿੱਤੀ। ਇਸ ਮੌਕੇ ਸ਼੍ਰੀਮਤੀ ਜਸਵੰਤ ਕੌਰ, ਡਾ. ਕੁਲਵਿੰਦਰ ਕੌਰ ਅਤੇ ਕਾਲਜ ਦਾ ਬਾਕੀ ਸਾਰੇ ਅਧਿਆਪਕ ਵੀ ਉਪਸਥਿਤ ਸਨ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!