|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਆਸਟ੍ਰੇਲੀਆ

ਆਸਟ੍ਰੇਲੀਆ 'ਚ ਘਟੇ HIV ਦੇ ਮਾਮਲੇ, ਕੋਸ਼ਿਸ਼ਾਂ ਲਿਆਈਆਂ ਰੰਗ

ਸਿਡਨੀ — ਆਸਟ੍ਰੇਲੀਆ 'ਚ ਸਰਕਾਰ, ਸਿਹਤ ਵਿਭਾਗ, ਭਾਈਚਾਰਿਆਂ ਅਤੇ ਰਿਸਰਚ ਖੇਤਰ ਦੀਆਂ ਲਗਾਤਾਰ ਕੋਸ਼ਿਸ਼ਾਂ ਕਾਰਨ ਐੱਚ. ਆਈ. ਵੀ. ਦੀ ਦਰ 18 ਸਾਲ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਕਿਰਬੀ ਇੰਸਟੀਚਿਊਟ ਵਲੋਂ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ 2018 'ਚ ਐੱਚ. ਆਈ. ਵੀ. ਦੇ ਸਿਰਫ 835 ਮਾਮਲੇ ਸਾਹਮਣੇ ਆਏ ਜੋ ਪਿਛਲੇ 5 ਸਾਲ ਦੀ ਤੁਲਨਾ '

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਿਡਨੀ — ਆਸਟ੍ਰੇਲੀਆ 'ਚ ਸਰਕਾਰ, ਸਿਹਤ ਵਿਭਾਗ, ਭਾਈਚਾਰਿਆਂ ਅਤੇ ਰਿਸਰਚ ਖੇਤਰ ਦੀਆਂ ਲਗਾਤਾਰ ਕੋਸ਼ਿਸ਼ਾਂ ਕਾਰਨ ਐੱਚ. ਆਈ. ਵੀ. ਦੀ ਦਰ 18 ਸਾਲ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਕਿਰਬੀ ਇੰਸਟੀਚਿਊਟ ਵਲੋਂ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ 2018 'ਚ ਐੱਚ. ਆਈ. ਵੀ. ਦੇ ਸਿਰਫ 835 ਮਾਮਲੇ ਸਾਹਮਣੇ ਆਏ ਜੋ ਪਿਛਲੇ 5 ਸਾਲ ਦੀ ਤੁਲਨਾ 'ਚ 23 ਫੀਸਦੀ ਘੱਟ ਹੈ। ਕਿਰਬੀ ਇੰਸਟੀਚਿਊਟ ਦੇ ਸਰਵੀਲਾਂਸ ਐਵੂਲਿਊਸ਼ਨ ਐਂਡ ਰਿਸਰਚ ਪ੍ਰੋਗਰਾਮ ਦੀ ਮੁਖੀ ਰੇਬੇਕਾ ਗਾਈ ਨੇ ਕਿਹਾ ਕਿ ਇਹ ਗਿਰਾਵਟ ਕਾਫੀ ਉਤਸ਼ਾਹ ਵਾਲੀ ਹੈ।

ਉਨ੍ਹਾਂ ਨੇ ਕਿਹਾ,''ਅਸੀਂ ਪਿਛਲੇ ਕੁਝ ਸਾਲਾਂ 'ਚ ਆਸਟ੍ਰੇਲੀਆ ਦੇ ਕੁੱਝ ਸੂਬਿਆਂ 'ਚ ਐੱਚ. ਆਈ. ਵੀ. ਦਰ 'ਚ ਗਿਰਾਵਟ ਦਰਜ ਕੀਤੀ ਸੀ ਤੇ 2018 'ਚ ਅਸੀਂ ਰਾਸ਼ਟਰੀ ਪੱਧਰ 'ਤੇ ਐੱਚ. ਆਈ. ਵੀ. ਦਰ 'ਚ ਗਿਰਾਵਟ ਦਰਜ ਕੀਤੀ ਹੈ। ਗਾਈ ਨੇ ਕਿਹਾ,''ਐੱਚ. ਆਈ. ਵੀ. ਦਰ 'ਚ ਗਿਰਾਵਟ ਇਸ ਦਾ ਪ੍ਰਸਾਰ ਰੋਕਣ ਲਈ ਸਰਕਾਰ, ਸਿਹਤ ਖੇਤਰ, ਭਾਈਚਾਰਿਆਂ ਅਤੇ ਖੋਜ ਖੇਤਰ ਦੀਆਂ ਲਗਾਤਾਰ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਇਨ੍ਹਾਂ ਸਾਂਝੇਦਾਰੀਆਂ ਦੇ ਨਤੀਜੇ ਵਜੋਂ ਵਧ ਤੋਂ ਵਧ ਲੋਕਾਂ 'ਚ ਐੱਚ. ਆਈ. ਵੀ. ਦੀ ਜਾਂਚ ਕੀਤੀ ਗਈ ਅਤੇ ਪੀੜਤ ਲੋਕਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।''

ਸੰਬੰਧਿਤ ਖ਼ਬਰਾਂ

ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਨੇ ਇਕ ਬਿਆਨ ਜਾਰੀ ਕਰਕੇ ਐੱਚ. ਆਈ. ਵੀ. ਦਰ 'ਚ ਗਿਰਾਵਟ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਨਤੀਜਾ ਗੇਅ ਅਤੇ ਬਾਇਓਸੈਕਸੁਅਲ ਪੁਰਸ਼ਾਂ 'ਚ ਨਿਯਮਿਤ ਐੱਚ. ਆਈ. ਵੀ. ਰੋਕੂ ਇਲਾਜ ਕਾਰਨ ਵੀ ਆਇਆ ਹੈ, ਜਿਸ ਨੂੰ ਸਰਕਾਰ ਨੇ ਇਕ ਅਪ੍ਰੈਲ 2018 ਤੋਂ ਫਾਰਮਾਸਊਟਿਕਲ ਬੈਨੇਫਿਟਸ ਸਕੀਮ 'ਚ ਸ਼ਾਮਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆਈ ਸਰਕਾਰ ਨੇ ਇਸ ਸਕੀਮ ਤਹਿਤ ਲੋਕਾਂ ਨੂੰ ਐੱਚ. ਆਈ. ਵੀ. ਦੀਆਂ ਕਈ ਦਵਾਈਆਂ ਉਪਲੱਬਧ ਕਰਾਈਆਂ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਆਸਟ੍ਰੇਲੀਆ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!