|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਸ਼ਮੀਰ ਘਾਟੀ ਵਿੱਚ ਸੈਨਾ ਦਾ ਵੱਡਾ ਅਪ੍ਰੇਸ਼ਨ - ਮੁਕਾਬਲੇ ਵਿੱਚ 3 ਅੱਤਵਾਦੀ ਢੇਰ

ਸ਼ੋਪੀਆਂ , 20 ਜਨਵਰੀ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸ਼ੋਪੀਆਂ , 20 ਜਨਵਰੀ ( NRI MEDIA )

ਸੋਮਵਾਰ ਨੂੰ ਸੁਰੱਖਿਆ ਬਲਾਂ ਨੇ ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆਂ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ , ਪਿਛਲੇ ਹਫਤੇ, ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਵਿਚ ਸੁਰੱਖਿਆ ਬਲਾਂ ਦੁਆਰਾ ਇਕ ਮੁਕਾਬਲੇ ਵਿਚ ਮਾਰੇ ਗਏ ਇਕ ਚੋਟੀ ਦੇ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ ਦੀ ਪਛਾਣ ਹਾਰੂਨ ਹਾਫੇਜ ਵਜੋਂ ਹੋਈ ਸੀ , ਅੱਜ ਸਵੇਰੇ ਨਿਊਜ ਏਜੰਸੀ ਨੇ ਇਸ ਮੁਠਭੇੜ ਬਾਰੇ ਜਾਣਕਾਰੀ ਦਿੱਤੀ ਸੀ।

ਸੰਬੰਧਿਤ ਖ਼ਬਰਾਂ

ਮਾਰੇ ਗਏ ਅੱਤਵਾਦੀ ਉਮਰ ਫੈਜ਼ ਲੋਨ ਅਤੇ ਆਦਿਲ ਬਸ਼ੀਰ ਮੀਰ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਸਨ, ਜਦਕਿ ਤੀਜਾ ਅੱਤਵਾਦੀ ਫੈਜ਼ਾਨ ਅਹਿਮਦ ਭੱਟ ਜੈਸ਼-ਏ-ਮੁਹੰਮਦ ਸੀ , ਪਿਛਲੇ 15 ਦਿਨਾਂ ਵਿਚ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ 7 ਅੱਤਵਾਦੀ ਮਾਰੇ ਗਏ ਹਨ , ਪਿਛਲੇ ਹਫ਼ਤੇ, ਤ੍ਰਾਲ ਦੇ ਗੁਲਸ਼ਨਪੁਰਾ ਵਿੱਚ ਇੱਕ ਮੁਕਾਬਲੇ ਵਿੱਚ ਹਿਜਬੁਲ ਅਤੇ ਜੈਸ਼ ਦੇ ਤਿੰਨ ਅੱਤਵਾਦੀ ਮਾਰੇ ਗਏ ਸਨ |

ਜ਼ਿਕਰਯੋਗ ਹੈ ਕਿ ਭਾਰਤੀ ਫੌਜ ਵਲੋਂ ਜੰਮੂ ਕਸ਼ਮੀਰ ਦੇ ਅੱਤਵਾਦ ਪ੍ਰਭਾਵਤ ਇਲਾਕਿਆ ਵਿੱਚ ਅਪ੍ਰੇਸ਼ਨ ਆਲ ਆਊਟ ਚਲਾਇਆ ਜਾ ਰਿਹਾ ਹੈ , ਜਿਸ ਤੇ ਤਹਿਤ ਕਈ ਵੱਡੇ ਅੱਤਵਾਦੀਆਂ ਨੂੰ ਢੇਰ ਕੀਤਾ ਜਾ ਰਿਹਾ ਹੈ ਅਤੇ ਘਾਟੀ ਨੂੰ ਅੱਤਵਾਦ ਮੁਕਤ ਕੀਤਾ ਜਾ ਰਿਹਾ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!