|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਾਕਿਸਤਾਨ, ਫਿਲੀਪੀਂਸ ਤੇ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਤੇ ਹਾਂਗਕਾਂਗ ਨੇ ਲਗਾਈ ਪਾਬੰਦੀ

ਹਾਂਗਕਾਂਗ (ਦੇਵ ਇੰਦਰਜੀਤ)- ਹਾਂਗਕਾਂਗ 'ਚ ਭਾਰਤ ਤੋਂ ਜਾਣ ਵਾਲੀਆਂ ਸਾਰੀਆਂ ਉਡਾਨਾਂ 'ਤੇ ਰੋਕ ਲਾ ਦਿੱਤੀ ਗਈ ਹੈ। ਅਧਿਕਾਰੀਆਂ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਮਹਾਮਾਰੀ ਕੋਵਿਡ-19 ਦੇ ਕਹਿਰ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਨਵੀਂ ਦਿੱਲੀ ਤੋਂ ਹਾਂਗਕਾਂਗ ਜਾਣ ਵਾਲੀਆਂ ਉਡਾਨਾਂ 'ਚ ਸਵਾਰ 49 ਯਾਤਰੀਆਂ ਦੇ ਕੋਰੋਨਾ ਸੰਕ੍ਰਮਿਤ ਹੋਣ ਦੀ ਪੁਸ਼ਟੀ ਕ

NRI Post Desk · 2045 ਦਿਨ ਪਹਿਲਾਂ · ਅੱਪਡੇਟ 2045 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਾਕਿਸਤਾਨ, ਫਿਲੀਪੀਂਸ ਤੇ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਤੇ ਹਾਂਗਕਾਂਗ ਨੇ ਲਗਾਈ ਪਾਬੰਦੀ
📷 NRI Post Desk

ਹਾਂਗਕਾਂਗ (ਦੇਵ ਇੰਦਰਜੀਤ)- ਹਾਂਗਕਾਂਗ 'ਚ ਭਾਰਤ ਤੋਂ ਜਾਣ ਵਾਲੀਆਂ ਸਾਰੀਆਂ ਉਡਾਨਾਂ 'ਤੇ ਰੋਕ ਲਾ ਦਿੱਤੀ ਗਈ ਹੈ। ਅਧਿਕਾਰੀਆਂ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਮਹਾਮਾਰੀ ਕੋਵਿਡ-19 ਦੇ ਕਹਿਰ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਨਵੀਂ ਦਿੱਲੀ ਤੋਂ ਹਾਂਗਕਾਂਗ ਜਾਣ ਵਾਲੀਆਂ ਉਡਾਨਾਂ 'ਚ ਸਵਾਰ 49 ਯਾਤਰੀਆਂ ਦੇ ਕੋਰੋਨਾ ਸੰਕ੍ਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਹ ਸਾਰੇ ਯਾਤਰੀ 4 ਅਪ੍ਰੈਲ ਨੂੰ ਭਾਰਤੀ ਅਪਰੇਟਰ ਵਿਸਤਾਰਾ ਦੀ ਉਡਾਨ ਰਾਹੀਂ ਹਾਂਗਕਾਂਗ ਗਏ ਸੀ।

ਸੰਬੰਧਿਤ ਖ਼ਬਰਾਂ

ਜ਼ਿਕਰਯੋਗ ਹੈ ਕਿ ਹਾਂਗਕਾਂਗ ਨੇ ਇਸ ਸਾਲ ਮਹਾਮਾਰੀ ਦੀ ਚੌਥੀ ਲਹਿਰ ਨੂੰ ਕਾਬੂ 'ਚ ਲਿਆ ਸੀ। ਉਦੋਂ ਤੋਂ ਇਥੇ ਹਰ ਦਿਨ ਆਉਣ ਵਾਲੇ ਸੰਕ੍ਰਮਣ ਨਾਲ ਕਾਫੀ ਘੱਟ ਮਾਮਲੇ ਦਰਜ ਕੀਤੇ ਜਾ ਰਹੇ ਹਨ ਪਰ ਭਾਰਤ ਨੇ ਇਸ ਉਡਾਨ 'ਚ ਆਉਣ ਵਾਲੇ ਯਾਤਰੀਆਂ ਦੇ ਸੰਕ੍ਰਮਿਤ ਹੋਣ ਨਾਲ ਚਿੰਤਾ ਵਧ ਗਈ ਹੈ। ਸੋਮਵਾਰ ਤੋਂ ਇੱਥੇ ਪਾਕਿਸਤਾਨ, ਫਿਲੀਪੀਂਸ ਤੇ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਨੂੰ ਦੋ ਹਫ਼ਤਿਆਂ ਲਈ ਪਾਬੰਦੀ ਲਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੇਸ਼ਾਂ 'ਚ ਜ਼ਿਆਦਾ ਖਤਰੇ ਵਾਲਾ ਕੋਰੋਨਾ ਵਾਇਰਸ ਦਾ ਮਿਊਟੈਂਟ ਸਟ੍ਰੇਨ ਐੱਨ50ਵਾਏ ਦਾ ਸੰਕ੍ਰਮਣ ਫੈਲਾ ਹੋਇਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!