|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਕ੍ਰਿਸਮਿਸ ਤੇ ਉਮੀਦ ਹੈ ਕਿ ਉੱਤਰ ਕੋਰੀਆ ਮਿਜ਼ਾਈਲ ਪ੍ਰੀਖਿਆ ਦਾ ਤੋਹਫ਼ਾ ਨਹੀਂ ਦੇਵੇਗਾ - ਟਰੰਪ

ਵਾਸ਼ਿੰਗਟਨ ਡੈਸਕ (Vikram Sehajpal) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਕਿਆਸਰਾਈਆਂ ਨੂੰ ਖਾਰਜ ਕਰ ਦਿੱਤਾ ਹੈ ਕਿ ਉੱਤਰੀ ਕੋਰੀਆ ਲੰਬੀ ਦੂਰੀ ਦੇ ਪਰਮਾਣੂ ਪਰੀਖਣ ਦੀ ਯੋਜਨਾ ਬਣਾ ਰਿਹਾ ਹੈ। ਪਿਓਂਗਯਾਂਗ ਨੇ ਦੋਵਾਂ ਦੇਸ਼ਾਂ ਵਿਚਾਲੇ ਰੁਕੀ ਪਰਮਾਣੂ ਗੱਲਬਾਤ ਦੇ ਵਿਚਾਲੇ ਅਮਰੀਕਾ ਨੂੰ ‘ਕ੍ਰਿਸਮਿਸ ਦਾ ਤੋਹਫ਼ਾ’ ਦੇਣ ਦੀ ਧਮਕੀ ਦਿੱਤੀ ਸੀ। ਇਸ 'ਤੇ ਬੋਲਦੇ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (Vikram Sehajpal) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਕਿਆਸਰਾਈਆਂ ਨੂੰ ਖਾਰਜ ਕਰ ਦਿੱਤਾ ਹੈ ਕਿ ਉੱਤਰੀ ਕੋਰੀਆ ਲੰਬੀ ਦੂਰੀ ਦੇ ਪਰਮਾਣੂ ਪਰੀਖਣ ਦੀ ਯੋਜਨਾ ਬਣਾ ਰਿਹਾ ਹੈ। ਪਿਓਂਗਯਾਂਗ ਨੇ ਦੋਵਾਂ ਦੇਸ਼ਾਂ ਵਿਚਾਲੇ ਰੁਕੀ ਪਰਮਾਣੂ ਗੱਲਬਾਤ ਦੇ ਵਿਚਾਲੇ ਅਮਰੀਕਾ ਨੂੰ ‘ਕ੍ਰਿਸਮਿਸ ਦਾ ਤੋਹਫ਼ਾ’ ਦੇਣ ਦੀ ਧਮਕੀ ਦਿੱਤੀ ਸੀ। ਇਸ 'ਤੇ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕਾ ਉੱਤਰੀ ਕੋਰੀਆ ਵੱਲੋਂ ਕਿਸੇ ਵੀ 'ਕ੍ਰਿਸਮਸ ਦੇ ਤੋਹਫ਼ੇ' ਨਾਲ ਨਿਪਟ ਲਵੇਗਾ।

ਸੰਬੰਧਿਤ ਖ਼ਬਰਾਂ

ਕ੍ਰਿਸਮਸ ਦੀ ਸ਼ਾਮ ਮੌਕੇ ਸੈਨਿਕ ਨੇਤਾਵਾਂ ਨਾਲ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ' ਤੋਹਫ਼ਾ 'ਸੰਭਾਲ ਲਵੇਗਾ ਅਤੇ 'ਬੜੀ ਸਫਲਤਾਪੂਰਵਕ' ਇਸ ਦਾ ਮੁਕਾਬਲਾ ਕਰਨ ਦੇ ਯੋਗ ਹੋਵੇਗਾ। ਟਰੰਪ ਨੇ ਹਲਕੇ ਅੰਦਾਜ਼ ਵਿੱਚ ਕਿਹਾ, 'ਮੈਨੂੰ ਫੁੱਲਦਾਨ ਮਿਲ ਸਕਦਾ ਹੈ, ਮੈਨੂੰ ਇਸ ਤੋਂ ਵੀ ਵਧੀਆ ਤੋਹਫ਼ਾ ਮਿਲ ਸਕਦਾ ਹੈ, ਤੁਸੀਂ ਨਹੀਂ ਜਾਣਦੇ ਅਤੇ ਤੁਸੀਂ ਜਾਨ ਵੀ ਨਹੀਂ ਸਕਦੇ। "ਦੱਸ ਦਈਏ ਕਿ ਉੱਤਰੀ ਕੋਰੀਆ ਨੇ ਲਗਭਗ ਦੋ ਸਾਲਾਂ ਤੋਂ ਕਿਸੇ ਲੰਬੀ ਦੂਰੀ ਦੀ ਮਿਜ਼ਾਈਲ ਦਾ ਪ੍ਰੀਖਣ ਨਹੀਂ ਕੀਤਾ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!