|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

550ਵਾਂ ਪ੍ਰਕਾਸ ਪੁਰਬ : ਸੰਗਤ ਦੀ ਪਵਿੱਤਰ ਬੇਈਂ ਵਿਚ ਇਸ਼ਨਾਨ ਦੀ ਆਸ ਜਲਦ ਹੋਵੇਗੀ ਪੂਰੀ

ਕਪੂਰਥਲਾ (ਇੰਦਰਜੀਤ ਸਿੰਘ) : ਨਾਨਕ ਨਾਮ ਲੇਵਾ ਸੰਗਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਕਾਲੀ ਬੇਈਂ ਵਿਚ ਇਸ਼ਨਾਨ ਕਰਨ ਦੀ ਆਸ ਨੂੰ ਜਲਦ ਹੀ ਬੂਰ ਪੈਣ ਜਾ ਰਿਹਾ ਹੈ ਕਿਉਂ ਜੋ ਪੰਜਾਬ ਸਰਕਾਰ ਵਲੋਂ ਸ਼ਰਧਾਲੂਆਂ ਦੀ ਸਹੂਲਤ ਲਈ 23 ਅਕਤੂਬਰ ਤੋਂ ਮੁਕੇਰੀਆਂ ਹਾਈਡਲ ਤੋਂ ਬੇਈਂ ਵਿਚ 500 ਕਿਊਸਕ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਹੈ। ਪੰਜਾਬ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ (ਇੰਦਰਜੀਤ ਸਿੰਘ) : ਨਾਨਕ ਨਾਮ ਲੇਵਾ ਸੰਗਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਕਾਲੀ ਬੇਈਂ ਵਿਚ ਇਸ਼ਨਾਨ ਕਰਨ ਦੀ ਆਸ ਨੂੰ ਜਲਦ ਹੀ ਬੂਰ ਪੈਣ ਜਾ ਰਿਹਾ ਹੈ ਕਿਉਂ ਜੋ ਪੰਜਾਬ ਸਰਕਾਰ ਵਲੋਂ ਸ਼ਰਧਾਲੂਆਂ ਦੀ ਸਹੂਲਤ ਲਈ 23 ਅਕਤੂਬਰ ਤੋਂ ਮੁਕੇਰੀਆਂ ਹਾਈਡਲ ਤੋਂ ਬੇਈਂ ਵਿਚ 500 ਕਿਊਸਕ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਹੈ। ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਜੋ ਕਿ ਅੱਜ ਸੁਲਤਾਨਪੁਰ ਲੋਧੀ ਵਿਖੇ ਗੁਰਪੁਰਬ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਸਨ, ਨੇ ਕਿਹਾ ਕਿ 'ਸਿੱਖ ਧਰਮ ਵਿਚ ਪਵਿੱਤਰ ਕਾਲੀ ਬੇਈਂ ਦੀ ਮਹਾਨਤਾ ਦੇ ਮੱਦੇਨਜ਼ਰ ਸਿੱਖ ਸੰਗਤ ਦਾ ਵੇਈਂ ਵਿਚ ਇਸ਼ਨਾਨ ਕਰਨਾ ਇਕ ਸੁਪਨਾ ਸੀ, ਜਿਸਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵਲੋਂ ਬੇਈਂ ਦੇ ਕੰਢਿਆਂ ਨੂੰ ਪੱਥਰ ਲਾ ਕੇ ਪੱਕਾ ਕਰਨ, ਤਾਜਾ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ।

ਸੰਬੰਧਿਤ ਖ਼ਬਰਾਂ

ਉਨ੍ਹਾਂ ਕਿਹਾ ਕਿ ਪਵਿੱਤਰ ਬੇਈਂ ਦੇ ਕੰਢਿਆਂ ਉੰਪਰ ਪੱਥਰ ਲਾਉਣ ਦਾ ਕੰਮ 22 ਅਕਤੂਬਰ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਕੇਰੀਆਂ ਹਾਈਡਲ ਤੋਂ ਬੇਈਂ ਵਿਚ ਪਾਣੀ ਛੱਡਿਆ ਜਾਣਾ ਹੈ, ਜਿਸ ਲਈ ਮੁਕੇਰੀਆਂ ਕੋਲ ਬੇਈਂ ਦੇ ਕੰਢਿਆਂ ਨੂੰ ਪੱਥਰ ਲਾ ਕੇ ਪੱਕਾ ਕਰਨ 'ਤੇ 4.96 ਕਰੋੜ ਰੁਪੈ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬੂਸੋਵਾਲ ਮੋੜ ਤੱਕ ਵੀ ਲਗਭਗ ਇਕ ਕਿਲੋਮੀਟਰ ਬੇਈਂ ਦੇ ਕੰਢਿਆਂ ਨੂੰ ਪੱਕਾ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸੰਗਤ ਦੇ ਇਸ਼ਨਾਨ ਕਰਨ ਲਈ ਗੁਰਦੁਆਰਾ ਸੰਤ ਘਾਟ ਤੋਂ ਬੂਸੋਵਾਲ ਮੋੜ ਤੱਕ ਬੇਈਂ ਦੀ ਲੰਬਾਈ ਲਗਭਗ 4 ਕਿਲੋਮੀਟਰ ਹੈ, ਜਿਸ ਉੱਪਰ ਸੰਗਤ ਨੂੰ ਇਸ਼ਨਾਨ ਕਰਨ ਦੀ ਸਹੂਲਤ ਮਿਲੇਗੀ।

ਉਨ੍ਹਾਂ ਦੱਸਿਆ ਕਿ ਸੰਗਤ ਦੀ ਸੁਰੱਖਿਆ ਲਈ ਜਿੱਥੇ ਬੇਈਂ ਦੇ ਕੰਢਿਆਂ ਉੱਪਰ ਪੱਕੀ ਰੇਲਿੰਗ ਲਾਈ ਜਾ ਰਹੀ ਹੈ ਉੁÎੱਥੇ ਹੀ ਘਾਟਾਂ ਉੱਪਰ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਬੇਈਂ ਉੱਪਰ ਸ਼ਰਧਾਲੂਆਂ ਦੀ ਸਹੂਲਤ ਲਈ ਜਿੱਥੇ ਦੋ ਪੱਕੇ ਪੁਲ (ਤਲਵੰਡੀ ਚੌਧਰੀਆਂ ਰੋਡ ਅਤੇ ਮਾਛੀਜੋਆ ਰੋਡ, ਗੁਰਦੁਆਰਾ ਸ੍ਰੀ ਬੇਰ ਸਾਹਿਬ ਨਜ਼ਦੀਕ) ਉਸਾਰੇ ਗਏ ਹਨ ਉੱਥੇ ਹੀ ਦੋ ਪਲਟੂਨ ਪੁਲਾਂ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਬੇਈਂ ਦੇ ਇਕ ਕੰਢੇ ਤੋਂ ਦੂਜੇ ਕੰਢੇ ਜਾਣ ਦੀ ਸਹੂਲਤ ਮਿਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਦੇ ਖੇਡ ਵਿੰਗ ਦੇ 150 ਗੋਤਾਖੋਰ ਵੀ ਬੇਈਂ ਦੇ ਕੰਢੇ ਤਾਇਨਾਤ ਕੀਤੇ ਜਾ ਰਹੇ ਹਨ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!