ਮੁਕਤਸਰ ਸਾਹਿਬ: ਵੀਰਵਾਰ ਸਵੇਰੇ ਪੌਣੇ 3 ਵਜੇ ਪਿੰਡ ਝਬੇਲਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਲ ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ 'ਤੇ ਇੱਕ ਛੋਟਾ ਹਾਥੀ ਤੇ ਟਾਟਾ 407 ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਹੈ। ਇਸ ਭਿਆਨਕ ਟੱਕਰ ਦੌਰਾਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਹਾਦਸੇ ਦੌਰਾਨ ਦੋਵੇਂ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਜਾਣਕਾਰੀ ਮੁਤਾਬਿਕ ਟਾਟਾ 407 ਨੰਬਰੀ ਪੀਬੀ30ਆਰ 8240 ਸ੍ਰੀ ਮੁਕਤਸਰ ਸਾਹਿਬ ਤੋਂ ਕਬਾੜ ਭਰ ਕੇ ਕੋਟਕਪੂਰਾ ਵੱਲ ਜਾ ਰਿਹਾ ਸੀ ਕਿ ਜਦ ਉਹ ਪਿੰਡ ਝਬੇਲਵਾਲੀ ਦੇ ਸਰਕਾਰੀ ਸਕੂਲ ਦੇ ਨਜ਼ਦੀਕ ਪੁੱਜਾ ਤਾਂ ਸਕੂਲ ਦੇ ਨਜ਼ਦੀਕ ਪਰਾਲੀ ਦੀਆਂ ਗੱਠਾਂ ਨਾਲ ਲੱਦੀ ਹੋਈ ਟਰਾਲੀ ਤੇ ਕੋਟਕਪੂਰਾ ਵੱਲੋਂ ਆ ਰਹੇ ਛੋਟੇ ਹਾਥੀ ਨੇ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੇ ਟਾਟਾ 407 ਨਾਲ ਜ਼ਬਰਦਸਤ ਟੱਕਰ ਹੋ ਗਈ।
ਸੰਬੰਧਿਤ ਖ਼ਬਰਾਂ
ਜਿਸ ਕਾਰਨ ਦੋਵਾਂ ਵ੍ਹੀਕਲਾਂ ਦਾ ਸੰਤੁਲਨ ਵਿਗੜ ਗਿਆ ਤੇ ਟਾਟਾ 407 ਦੀ ਦਿਸ਼ਾ ਬਦਲ ਕੇ ਸ੍ਰੀ ਮੁਕਤਸਰ ਸਾਹਿਬ ਵੱਲ ਹੋ ਗਈ, ਜਿਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਦੂਜਾ ਵਹੀਕਲ ਛੋਟਾ ਹਾਥੀ ਨੰਬਰੀ ਪੀਬੀ05ਐਨ 9755 ਵੀ ਖੇਤਾਂ ਵੱਲ ਪਲਟ ਗਿਆ। ਟੱਕਰ ਕਾਰਨ ਟਰਾਲਾ ਵੀ ਸੜਕ 'ਤੇ ਹੀ ਪਲਟ ਗਿਆ। ਟੱਕਰ ਦੌਰਾਨ ਟਾਟਾ 407 ਦੇ ਡਰਾਇਵਰ ਧਰਮਵੀਰ ਦੇ ਕਾਫ਼ੀ ਸੱਟਾਂ ਲੱਗੀਆਂ ਹਨ ਜਿਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।






