|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਆਖ਼ਿਰ ਕਿਵੇਂ ਦਾ ਹੈ ਹੇਮਾ ਮਾਲਿਨੀ ਅਤੇ ਸਨੀ ਦਿਓਲ ਦਾ ਰਿਸ਼ਤਾ..?

ਚੰਡੀਗੜ੍ਹ (ਵਿਕਰਮ ਸਹਿਜਪਾਲ) : ਪੂਰੇ ਸੋਸ਼ਲ ਮੀਡੀਆ 'ਤੇ ਇਸ ਵੇਲੇ ਸਨੀ ਦਿਓਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲ ਹੀ ਦੇ ਵਿੱਚ ਬੀਜੇਪੀ 'ਚ ਸ਼ਾਮਲ ਹੋਏ ਸਨੀ ਦਿਓਲ ਦਾ ਰਿਸ਼ਤਾ ਬੀਜੇਪੀ ਨਾਲ ਅੱਜ ਦਾ ਨਹੀਂ ਹੈ ਉਨ੍ਹਾਂ ਦੇ ਪਿਤਾ ਧਰਮਿੰਦਰ ਦਿਓਲ ਵੀ ਬੀਜੇਪੀ ਦੇ ਬੀਕਾਨੇਰ ਤੋਂ ਸਾਂਸਦ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਧਰਮਿੰਦਰ ਦੀ ਦੂਸਰੀ ਪਤਨੀ ਹੇਮਾ ਮਾਲਿ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ੍ਹ (ਵਿਕਰਮ ਸਹਿਜਪਾਲ) : ਪੂਰੇ ਸੋਸ਼ਲ ਮੀਡੀਆ 'ਤੇ ਇਸ ਵੇਲੇ ਸਨੀ ਦਿਓਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲ ਹੀ ਦੇ ਵਿੱਚ ਬੀਜੇਪੀ 'ਚ ਸ਼ਾਮਲ ਹੋਏ ਸਨੀ ਦਿਓਲ ਦਾ ਰਿਸ਼ਤਾ ਬੀਜੇਪੀ ਨਾਲ ਅੱਜ ਦਾ ਨਹੀਂ ਹੈ ਉਨ੍ਹਾਂ ਦੇ ਪਿਤਾ ਧਰਮਿੰਦਰ ਦਿਓਲ ਵੀ ਬੀਜੇਪੀ ਦੇ ਬੀਕਾਨੇਰ ਤੋਂ ਸਾਂਸਦ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਧਰਮਿੰਦਰ ਦੀ ਦੂਸਰੀ ਪਤਨੀ ਹੇਮਾ ਮਾਲਿਨੀ ਵੀ ਮੌਜੂਦਾ ਮਥੁਰਾ ਤੋਂ ਬੀਜੇਪੀ ਸਾਂਸਦ ਹਨ। ਸਵਾਲ ਹੁਣ ਇਹ ਹੈ:ਇਕੋ ਪਰਿਵਾਰ ਅਤੇ ਇਕੋ ਪਾਰਟੀ ਦੇ ਹੋ ਕੇ ਸਨੀ ਅਤੇ ਹੇਮਾ ਮਾਲਿਨੀ ਦੀ ਆਪਸ 'ਚ ਕਿੰਨ੍ਹੀ ਕੁ ਬਣਦੀ ਹੈ ?

ਸੰਬੰਧਿਤ ਖ਼ਬਰਾਂ

ਇਸ ਸਵਾਲ ਦਾ ਉਤਰ ਇਹ ਹੈ ਕਿ ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਜਦੋਂ ਹੇਮਾ ਮਾਲਿਨੀ ਦੀ ਬਾਇਓਗ੍ਰਾਫੀ 'ਬਿਓਡ ਦਿ ਡ੍ਰੀਮ ਗਰਲ' ਬੁੱਕ ਦਾ ਲਾਂਚ ਈਵੈਂਟ ਸੀ ਤਾਂ ਉਸ ਵੇਲੇ ਉਨ੍ਹਾਂ ਨੇ ਇਹ ਕਿਹਾ ਸੀ ਜਦੋਂ ਵੀ ਲੋੜ ਹੁੰਦੀ ਹੈ, ਸਨੀ ਹਮੇਸ਼ਾ ਹਾਜ਼ਰ ਹੁੰਦੇ ਹਨ। ਬੀਜੇਪੀ ਸਾਂਸਦ ਨੇ ਉਸ ਵੇਲੇ ਇਹ ਵੀ ਗੱਲ ਕਹੀ ਸੀ ਕਿ ਜਦੋਂ ਉਨ੍ਹਾਂ ਦਾ 2015 'ਚ ਕਾਰ ਐਕਸੀਡੈਂਟ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਹਸਪਤਾਲ 'ਚ ਸਨੀ ਹੀ ਪੁੱਜੇ ਸਨ। ਉਹ ਹਰ ਗੱਲ ਦਾ ਖ਼ਿਆਲ ਰੱਖਦੇ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਬਾਲੀਵੁੱਡ ਅਦਾਕਾਰ ਧਰਮਿੰਦਰ ਦੇ ਦੋ ਵਿਆਹ ਹੋਏ ਹਨ। ਪਹਿਲਾਂ ਪ੍ਰਕਾਸ਼ ਕੌਰ ਦੇ ਨਾਲ ਅਤੇ ਦੂਸਰਾ ਹੇਮਾ ਮਾਲਿਨੀ ਦੇ ਨਾਲ। ਸਨੀ ਦਿਓਲ ਪ੍ਰਕਾਸ਼ ਕੌਰ ਅਤੇ ਧਰਮਿੰਦਰ ਦੀ ਪਹਿਲੀ ਔਲਾਦ ਹਨ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!