|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹੁਸ਼ਿਆਰਪੁਰ 'ਚ ਪਤਨੀ ਤੋਂ ਦੁਖੀ ਪਤੀ ਨੇ ਕੀਤੀ ਖੁਦਕੁਸ਼ੀ

ਹੁਸ਼ਿਆਰਪੁਰ (ਨੇਹਾ): ਥਾਣਾ ਮਾਹਿਲਪੁਰ ਦੀ ਪੁਲਿਸ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਪਤੀ ਨੇ ਨਹਿਰ ‘ਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਇਸ ਮਾਮਲੇ ‘ਚ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗਿਆਨ ਕੌਰ ਪਤਨੀ ਰਤਨ ਚੰਦ ਵਾਸੀ ਮਹਿਰੋਵਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦੇ ਵੱਡੇ ਲੜਕੇ ਦਲਵੀਰ

NRI Post Desk · 488 ਦਿਨ ਪਹਿਲਾਂ · ਅੱਪਡੇਟ 488 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹੁਸ਼ਿਆਰਪੁਰ 'ਚ ਪਤਨੀ ਤੋਂ ਦੁਖੀ ਪਤੀ ਨੇ ਕੀਤੀ ਖੁਦਕੁਸ਼ੀ
📷 NRI Post Desk

ਹੁਸ਼ਿਆਰਪੁਰ (ਨੇਹਾ): ਥਾਣਾ ਮਾਹਿਲਪੁਰ ਦੀ ਪੁਲਿਸ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਪਤੀ ਨੇ ਨਹਿਰ ‘ਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਇਸ ਮਾਮਲੇ ‘ਚ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗਿਆਨ ਕੌਰ ਪਤਨੀ ਰਤਨ ਚੰਦ ਵਾਸੀ ਮਹਿਰੋਵਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦੇ ਵੱਡੇ ਲੜਕੇ ਦਲਵੀਰ ਸਿੰਘ ਉਰਫ ਦੱਲੂ ਪੁੱਤਰ ਰਤਨ ਚੰਦ ਦਾ ਵਿਆਹ ਗੁਰਜਿੰਦਰ ਕੌਰ ਪੁੱਤਰੀ ਤਰਸੇਮ ਲਾਲ ਉਰਫ ਸੇਮਾ ਵਾਸੀ ਚੁਹਾਲ ਨਾਲ ਅੱਠ ਸਾਲ ਪਹਿਲਾਂ ਹੋਇਆ ਸੀ ਤੇ ਉਸਦੇ ਇੱਕ ਲੜਕਾ ਵੀ ਹੈ ਜਿਸਦਾ ਨਾਮ ਅਜੈ ਕੁਮਾਰ ਹੈ।

ਸੰਬੰਧਿਤ ਖ਼ਬਰਾਂ

ਉਸਦੇ ਲੜਕੇ ਅਤੇ ਉਸਦੀ ਪਤਨੀ ਦਾ ਦੋ ਸਾਲ ਤੋਂ ਘਰੇਲੂ ਹਿੰਸਾ ਦਾ ਕੇਸ ਚਲਦਾ ਸੀ ਜਿਸ ਕਰਕੇ ਉਸਦੀ ਪਤਨੀ ਆਪਣੇ ਲੜਕੇ ਨਾਲ ਪੇਕੇ ਘਰ ਰਹਿੰਦੀ ਸੀ। ਜਿਸ ਕਾਰਨ ਉਸਦਾ ਲੜਕਾ ਕਾਫੀ ਪਰੇਸ਼ਾਨ ਰਹਿੰਦਾ ਸੀ। ਉਸਨੇ ਦੱਸਿਆ ਕਿ 11 ਜੁਲਾਈ 2025 ਨੂੰ ਉਸਦਾ ਲੜਕਾ ਉਸਨੂੰ ਇਹ ਕਹਿਕੇ ਘਰੋਂ ਗਿਆ ਕਿ ਉਹ ਕਿਸੇ ਕੰਮ ਕਰਕੇ ਫਤੂਹੀ ਜਾ ਰਿਹਾ ਹੈ ਤੇ ਉਸਨੂੰ ਦੁਪਹਿਰੇ ਪਿੰਡ ‘ਚੋਂ ਕਿਸੇ ਦਾ ਫੋਨ ਆਉਂਦਾ ਹੈ ਕਿ ਉਸਦੇ ਲੜਕੇ ਨੇ ਬਿੰਜੋ ਪਿੰਡ ਨਜ਼ਦੀਕ ਨਹਿਰ ‘ਚ ਛਾਲ ਮਾਰ ਦਿੱਤੀ ਹੈ ਤੇ ਉਸਦੀ ਮੌਤ ਹੋ ਗਈ ਹੈ ਤੇ ਜਦ ਉਸਨੇ ਘਰ ਦੀ ਤਲਾਸ਼ੀ ਕੀਤੀ ਤਾਂ ਉਸਨੂੰ ਇੱਕ ਨੋਟ ਮਿਲਿਆ ਜਿਸ ‘ਚ ਉਸਦੇ ਲੜਕੇ ਨੇ ਆਪਣੀ ਪਤਨੀ, ਆਪਣੇ ਸਾਲਾ ਸੁਰਜੀਤ ਸਿੰਘ ਉਰਫ ਟੋਨੀ ਪੁੱਤਰ ਤਰਸੇਮ ਲਾਲ ਅਤੇ ਸੱਸ ਸ਼ੀਤਲ ਕੌਰ ਪਤਨੀ ਤਰਸੇਮ ਲਾਲ ਤੋਂ ਤੰਗ ਆ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਲਿਖਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!