|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਤਨੀ ਨੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਪਤੀ ਨੇ ਦਿੱਤੀ ਖੌਫਨਾਕ ਸਜ਼ਾ; ਤੇਜ਼ਾਬ ਸੁੱਟ ਕੇ ਸਾੜਿਆ ਮੂੰਹ...

ਨਿਊਜ਼ ਡੈਸਕ (ਜਸਕਮਲ) : ਬਿਹਾਰ ਦੇ ਬਕਸਰ ਜ਼ਿਲ੍ਹੇ 'ਚ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ। ਇਥੇ ਸ਼ਰਾਬੀ ਪਤੀ ਨੇ ਪਤਨੀ 'ਤੇ ਇਸ ਲਈ ਤੇਜ਼ਾਬ ਸੁੱਟ ਦਿੱਤਾ ਕਿਉਂਕਿ ਉਹ ਸ਼ਰਾਬ ਪੀਣ ਤੋਂ ਇਨਕਾਰ ਕਰ ਰਹੀ ਸੀ। ਗੰਭੀਰ ਰੂਪ 'ਚ ਝੁਲਸ ਗਈ ਪਤਨੀ ਦਾ ਸਦਰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

NRI Post Desk · 1771 ਦਿਨ ਪਹਿਲਾਂ · ਅੱਪਡੇਟ 1771 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਤਨੀ ਨੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਪਤੀ ਨੇ ਦਿੱਤੀ ਖੌਫਨਾਕ ਸਜ਼ਾ; ਤੇਜ਼ਾਬ ਸੁੱਟ ਕੇ ਸਾੜਿਆ ਮੂੰਹ...
📷 NRI Post Desk

ਨਿਊਜ਼ ਡੈਸਕ (ਜਸਕਮਲ) : ਬਿਹਾਰ ਦੇ ਬਕਸਰ ਜ਼ਿਲ੍ਹੇ 'ਚ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ। ਇਥੇ ਸ਼ਰਾਬੀ ਪਤੀ ਨੇ ਪਤਨੀ 'ਤੇ ਇਸ ਲਈ ਤੇਜ਼ਾਬ ਸੁੱਟ ਦਿੱਤਾ ਕਿਉਂਕਿ ਉਹ ਸ਼ਰਾਬ ਪੀਣ ਤੋਂ ਇਨਕਾਰ ਕਰ ਰਹੀ ਸੀ। ਗੰਭੀਰ ਰੂਪ 'ਚ ਝੁਲਸ ਗਈ ਪਤਨੀ ਦਾ ਸਦਰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਸੰਬੰਧਿਤ ਖ਼ਬਰਾਂ

ਸਵਿਤਾ ਦੇ ਭਰਾ ਨੇ ਦੱਸਿਆ ਕਿ ਉਸ ਨੇ ਆਪਣੀ ਭੈਣ ਦਾ ਵਿਆਹ 2016 'ਚ ਨੈਨੀਜੋਰ ਵਾਸੀ ਜਗ ਨਰਾਇਣ ਨਾਲ ਕੀਤਾ ਸੀ ਪਰ ਲੜਕਾ ਸ਼ਰਾਬ ਦਾ ਆਦੀ ਹੋ ਗਿਆ ਸੀ। ਇਸ ਗੱਲ ਨੂੰ ਲੈ ਕੇ ਮੇਰੀ ਭੈਣ ਤੇ ਜਗਨਾਰਾਇਣ ਵਿਚਕਾਰ ਰੋਜ਼ਾਨਾ ਝਗੜਾ ਹੁੰਦਾ ਸੀ। ਭਰਾ ਨੇ ਕਿਹਾ, 'ਅਜਿਹੇ 'ਚ ਅਸੀਂ ਭੈਣ ਨੂੰ ਆਪਣੇ ਘਰ ਲੈ ਆਏ, ਪਰ ਜਗਨਾਰਾਇਣ ਮੇਰੇ ਪਿਤਾ ਨੂੰ ਵਿਦਾਈ ਲਈ ਲਗਾਤਾਰ ਦਬਾਅ ਪਾ ਰਿਹਾ ਸੀ। ਭੈਣ ਸਵਿਤਾ ਜਾਣ ਲਈ ਤਿਆਰ ਨਹੀਂ ਸੀ ਅਤੇ ਕਿਹਾ ਕਿ ਤੁਸੀਂ ਸ਼ਰਾਬ ਦਾ ਨਸ਼ਾ ਛੱਡ ਦਿਓ ਤਾਂ ਮੈਂ ਨਾਲ ਚੱਲਾਂਗੀ।

ਜਗ ਨਰਾਇਣ ਨੂੰ ਇਹ ਗੱਲ ਪਸੰਦ ਨਹੀਂ ਆਈ ਤੇ ਉਹ ਰਾਤ ਨੂੰ ਟਿਫਨ 'ਚ ਤੇਜ਼ਾਬ ਪਾ ਕੇ ਪਹੁੰਚ ਗਿਆ ਤੇ ਮੌਕਾ ਪਾ ਕੇ ਤੇਜ਼ਾਬ ਸੁੱਟ ਕੇ ਆਪਣੀ ਭੈਣ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਭੱਜ ਗਿਆ। ਇਸ ਘਟਨਾ ਤੋਂ ਬਾਅਦ ਬੁਰੀ ਤਰ੍ਹਾਂ ਝੁਲਸ ਗਈ ਸਵਿਤਾ ਦਾ ਬਕਸਰ ਸਦਰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਡਾਕਟਰ ਭੁਪਿੰਦਰ ਨੇ ਦੱਸਿਆ ਕਿ ਮਰੀਜ਼ ਦੇ ਸਰੀਰ ’ਤੇ ਕੈਮੀਕਲ ਦਾ ਛਿੜਕਾਅ ਕੀਤਾ ਗਿਆ ਹੈ, ਜਿਸ ਕਾਰਨ ਉਸ ਦੀ ਚਮੜੀ ਸੜ ਗਈ ਹੈ। ਇਲਾਜ ਜਾਰੀ ਹੈ। ਪੁਲਸ ਨੇ ਜਗ ਨਰਾਇਣ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!