|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਤੀ ਫੌਜ ’ਚੋਂ ਸੇਵਾ-ਮੁਕਤ ਹੋ ਪਹੁੰਚਿਆ ਘਰ, ਪਤਨੀ ਦੀ ਲਾਸ਼ ਦੇਖ ਲੱਗਾ ਸਦਮਾ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਸ਼ਹਿਰ ’ਚ ਸਥਿਤ ਇਕ ਕੋਠੀ ’ਚ ਔਰਤ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਸਰਬਜੀਤ ਕੌਰ ਪਤਨੀ ਜਸਬੀਰ ਸਿੰਘ, ਜੋ ਆਪਣੇ ਪੇਕੇ ਪਿੰਡ ਮਾਣੋਚਾਹਲ ਵਿਖੇ ਆਪਣੀ 11 ਸਾਲਾ ਬੇਟੇ ਨਾਲ ਰਹਿ ਰਹੀ ਸੀ, ਦਾ ਪਤੀ ਫੌਜ ’ਚੋਂ ਹੀ ਸੇਵਾ-ਮੁਕਤ ਹੋਣ ਉਪਰ

NRI Post Desk · 1699 ਦਿਨ ਪਹਿਲਾਂ · ਅੱਪਡੇਟ 1699 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਤੀ ਫੌਜ ’ਚੋਂ ਸੇਵਾ-ਮੁਕਤ ਹੋ ਪਹੁੰਚਿਆ ਘਰ, ਪਤਨੀ ਦੀ ਲਾਸ਼ ਦੇਖ ਲੱਗਾ ਸਦਮਾ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਸ਼ਹਿਰ ’ਚ ਸਥਿਤ ਇਕ ਕੋਠੀ ’ਚ ਔਰਤ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਸਰਬਜੀਤ ਕੌਰ ਪਤਨੀ ਜਸਬੀਰ ਸਿੰਘ, ਜੋ ਆਪਣੇ ਪੇਕੇ ਪਿੰਡ ਮਾਣੋਚਾਹਲ ਵਿਖੇ ਆਪਣੀ 11 ਸਾਲਾ ਬੇਟੇ ਨਾਲ ਰਹਿ ਰਹੀ ਸੀ, ਦਾ ਪਤੀ ਫੌਜ ’ਚੋਂ ਹੀ ਸੇਵਾ-ਮੁਕਤ ਹੋਣ ਉਪਰੰਤ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਪੁੱਜਾ ਸੀ।

ਸੰਬੰਧਿਤ ਖ਼ਬਰਾਂ

ਉਸ ਨੇ ਆਪਣੀ ਪਤਨੀ ਸਰਬਜੀਤ ਕੌਰ ਨੂੰ ਫੋਨ ਕਰਕੇ ਦੱਸਿਆ ਕਿ ਉਹ ਆਪਣੇ ਤਰਨਤਾਰਨ ਪਾਰਕ ਐਵੇਨਿਊ ਵਿਖੇ ਮੌਜੂਦ ਕੋਠੀ ’ਚ ਪੁੱਜ ਜਾਵੇਗਾ, ਜਿਸ ਤਹਿਤ ਕੋਠੀ ਦੀ ਸਫ਼ਾਈ ਕਰ ਦਿੱਤੀ ਜਾਵੇ। ਜਦੋਂ ਜਸਬੀਰ ਸਿੰਘ ਆਪਣੇ ਘਰ ’ਚ ਪੁੱਜਾ ਤਾਂ ਉਥੇ ਆਪਣੀ ਪਤਨੀ ਦੀ ਲਹੂ-ਲੁਹਾਨ ਹੋਈ ਲਾਸ਼ ਦੇਖ ਕੇ ਸਦਮਾ ਲੱਗਾ ਕਿ ਉਸ ਨੇ ਥੋੜ੍ਹੀ ਦੇਰ ਪਹਿਲਾਂ ਹੀ ਉਸ ਨਾਲ ਗੱਲ ਕੀਤੀ ਸੀ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਇਸ ਸਬੰਧੀ ਥਾਣਾ ਸਿਟੀ ਮੁਖੀ ਉਪਕਾਰ ਸਿੰਘ ਨੇ ਦੱਸਿਆ ਕਿ ਇਸ ਕਤਲਕਾਂਡ ਨੂੰ ਜਲਦ ਹੱਲ ਕਰਨ ਲਈ ਪੁਲਿਸ ਨੇ ਸਾਈਬਰ ਸੈੱਲ ਅਤੇ ਹੋਰ ਵੱਖ-ਵੱਖ ਟੀਮਾਂ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!