|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਪਤੀ- ਪਤਨੀ ਅਤੇ ਵੋਹ ਵਿਚਾਲੇ ਹੋਇਆ ਸਮਝੌਤਾ...

ਭੋਪਾਲ (ਦੇਵ ਇੰਦਰਜੀਤ)- ਰਿਸ਼ਤਿਆਂ ਦੀ ਉਲਝੀ ਹੋਈ ਤਾਣੀ ਨੂੰ ਲੈ ਕੇ ਇਕ ਫਿਲਮ ਬਣੀ ਸੀ ‘ਜੁਦਾਈ’। ਇਸ ’ਚ ਪਤਨੀ ਨੇ ਇਕ ਕਰੋੜ ਰੁਪਏ ਲੈ ਕੇ ਪਤੀ ਨੂੰ ਪ੍ਰੇਮਿਕਾ ਨੂੰ ਸੌਂਪ ਦਿੱਤਾ ਅਤੇ ਤਲਾਕ ਲੈ ਕੇ ਉਨ੍ਹਾਂ ਦਾ ਵਿਆਹ ਵੀ ਕਰਵਾ ਦਿੱਤਾ ਸੀ। ਇਸੇ ਤਰ੍ਹਾਂ ਦਾ ਮਾਮਲਾ ਵੀ ਭੋਪਾਲ ਦੇ ਕੁਟੁੰਬ ਅਦਾਲਤ ’ਚ ਆਇਆ ਹੈ। ਇਸ ’ਚ ਵੀ ਪਤੀ ਤੋਂ ਉਮਰ ’ਚ ਵੱਡੀ ਪ੍ਰੇਮਿਕਾ ਤੋਂ ਕਰੀਬ ਸਵਾ

NRI Post Desk · 2151 ਦਿਨ ਪਹਿਲਾਂ · ਅੱਪਡੇਟ 2151 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਤੀ- ਪਤਨੀ ਅਤੇ ਵੋਹ ਵਿਚਾਲੇ ਹੋਇਆ ਸਮਝੌਤਾ...
📷 NRI Post Desk

ਭੋਪਾਲ (ਦੇਵ ਇੰਦਰਜੀਤ)- ਰਿਸ਼ਤਿਆਂ ਦੀ ਉਲਝੀ ਹੋਈ ਤਾਣੀ ਨੂੰ ਲੈ ਕੇ ਇਕ ਫਿਲਮ ਬਣੀ ਸੀ ‘ਜੁਦਾਈ’। ਇਸ ’ਚ ਪਤਨੀ ਨੇ ਇਕ ਕਰੋੜ ਰੁਪਏ ਲੈ ਕੇ ਪਤੀ ਨੂੰ ਪ੍ਰੇਮਿਕਾ ਨੂੰ ਸੌਂਪ ਦਿੱਤਾ ਅਤੇ ਤਲਾਕ ਲੈ ਕੇ ਉਨ੍ਹਾਂ ਦਾ ਵਿਆਹ ਵੀ ਕਰਵਾ ਦਿੱਤਾ ਸੀ। ਇਸੇ ਤਰ੍ਹਾਂ ਦਾ ਮਾਮਲਾ ਵੀ ਭੋਪਾਲ ਦੇ ਕੁਟੁੰਬ ਅਦਾਲਤ ’ਚ ਆਇਆ ਹੈ। ਇਸ ’ਚ ਵੀ ਪਤੀ ਤੋਂ ਉਮਰ ’ਚ ਵੱਡੀ ਪ੍ਰੇਮਿਕਾ ਤੋਂ ਕਰੀਬ ਸਵਾ ਕਰੋੜ ਦੀ ਜਾਇਦਾਦ ਲੈ ਕੇ ਪਤਨੀ ਨੇ ਆਪਣੇ ਪਤੀ ਨੂੰ ਉਸ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ।

ਸੰਬੰਧਿਤ ਖ਼ਬਰਾਂ

ਇਸ ਬਾਰੇ ਇਕ ਸਮਝੌਤਾ ਵੀ ਹੋਇਆ ਹੈ। ਪ੍ਰੇਮਿਕਾ ਨੇ 60 ਲੱਖ ਰੁਪਏ ਕੀਮਤ ਦਾ ਡੁਪਲੈਕਸ, 27 ਲੱਖ ਰੁਪਏ ਨਕਦ ਅਤੇ ਇਕ ਪਲਾਟ ਪ੍ਰੇਮੀ ਦੀ ਪਤਨੀ ਦੇ ਨਾਂ ਕਰ ਦਿੱਤਾ ਹੈ। ਰੌਚਕ ਗੱਲ ਇਹ ਹੈ ਕਿ ਜੋੜੇ ਦੀ ਨਾਬਾਲਗ ਲੜਕੀ ਨੇ ਕੁਟੁੰਬ ਅਦਾਲਤ ਦੀ ਕੌਂਸਲਰ ਸਰਿਤਾ ਰਾਜਾਨੀ ਕੋਲ ਆਪਣੇ ਮਾਤਾ-ਪਿਤਾ ਵਿਚਕਾਰ ਸਮਝੌਤਾ ਕਰਵਾਉਣ ਦੀ ਅਪੀਲ ਕੀਤੀ ਸੀ।

ਕੌਂਸਲਰ ਅਨੁਸਾਰ, ਪ੍ਰੇਮਿਕਾ 54 ਸਾਲ ਦੀ ਹੈ ਅਤੇ ਉਸ ਦਾ ਆਪਣੇ ਹੀ ਸਹਿਕਰਮੀ 42 ਸਾਲ ਦੇ ਪੁਰਸ਼ ਨਾਲ ਅੱਠ ਸਾਲ ਤੋਂ ਪ੍ਰੇਮ-ਪ੍ਰਸੰਗ ਚੱਲ ਰਿਹਾ ਸੀ। ਔਰਤ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਪ੍ਰੇਮੀ ਵੀ ਵਿਆਹੁਤਾ ਹੈ ਅਤੇ ਉਸ ਦੀਆਂ 16 ਅਤੇ 12 ਸਾਲ ਦੀਆਂ ਦੋ ਲੜਕੀਆਂ ਹਨ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!