ਮੁੰਬਈ (ਵਿਕਰਮ ਸਹਿਜਪਾਲ) : ਹਾਲ ਹੀ 'ਚ ਕੰਗਨਾ ਨੇ ਆਪਣੀ ਨਿੱਜ਼ੀ ਜ਼ਿੰਦਗੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਸਿੰਗਲ ਨਹੀਂ, ਬਲਕਿ ਰਿਲੇਸ਼ਨਸ਼ਿਪ 'ਚ ਹੈ। ਉਸ ਨੇ ਖੁਦ ਦੱਸਿਆ ਕਿ ਉਸ ਦੀ ਜ਼ਿੰਦਗੀ 'ਚ ਕਿਸੇ ਵਿਸ਼ੇਸ਼ ਬੰਦੇ ਦੀ ਐਂਟਰੀ ਹੋ ਚੁੱਕੀ ਹੈ ਤੇ ਜਲਦ ਹੀ ਉਸ ਦਾ ਵਿਆਹ ਹੋ ਜਾਏਗਾ।
ਸੰਬੰਧਿਤ ਖ਼ਬਰਾਂ
ਹਾਲ ਹੀ 'ਚ ਕੰਗਨਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਈ ਮੁੱਦਿਆ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਅਜਿਹੇ 'ਚ ਉਨ੍ਹਾਂ ਨੂੰ ਲਵ ਲਾਈਫ ਬਾਰੇ ਵੀ ਸਵਾਲ ਕੀਤਾ ਗਿਆ।
ਇਸ ਦੇ ਜਵਾਬ 'ਚ ਕੰਗਨਾ ਨੇ ਕਿਹਾ ਕਿ ਉਹ ਸਿੰਗਲ ਨਹੀਂ। ਉਸ ਦੀ ਜ਼ਿੰਦਗੀ ਵਿੱਚ ਕੋਈ ਸਪੈਸ਼ਲ ਵਿਅਕਤੀ ਆ ਗਿਆ ਹੈ। ਹਾਲਾਂਕਿ ਉਸ ਨੇ ਉਸ ਵਿਸ਼ੇਸ਼ ਬੰਦੇ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ।






