|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

IAF ਦੇ ਨਵੇਂ ਮੁਖੀ ਬਣੇ ਏਅਰ ਮਾਰਸ਼ਲ ਰਾਕੇਸ਼ ਭਦੌਰੀਆ

ਨਵੀਂ ਦਿੱਲੀ (Vikram Sehajpal) : ਉੱਤਰ ਪ੍ਰਦੇਸ਼ ਦੇ ਆਗਰਾ ਦੇ ਰਹਿਣ ਵਾਲੇ ਏਅਰ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਭਾਰਤੀ ਹਵਾਈ ਫ਼ੌਜ ਦੇ ਨਵੇਂ ਚੀਫ਼ ਦਾ ਕਾਰਜਭਾਰ ਸਾਂਭ ਲਿਆ ਹੈ। ਉਨ੍ਹਾਂ ਨੇ ਏਅਰ ਚੀਫ਼ ਮਾਰਸ਼ਲ ਬੀਐਸ ਧਨੋਆ ਦੀ ਜਗ੍ਹਾ ਲਈ ਹੈ। ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਬੀਐਸ ਧਨੋਆ ਰਿਟਾਇਰ ਹੋ ਗਏ ਹਨ। ਰਿਟਾਇਰ ਹੋਣ ਤੋਂ ਠੀਕ ਪਹਿਲਾਂ ਬੀਐਸ ਧਨੋ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (Vikram Sehajpal) : ਉੱਤਰ ਪ੍ਰਦੇਸ਼ ਦੇ ਆਗਰਾ ਦੇ ਰਹਿਣ ਵਾਲੇ ਏਅਰ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਭਾਰਤੀ ਹਵਾਈ ਫ਼ੌਜ ਦੇ ਨਵੇਂ ਚੀਫ਼ ਦਾ ਕਾਰਜਭਾਰ ਸਾਂਭ ਲਿਆ ਹੈ। ਉਨ੍ਹਾਂ ਨੇ ਏਅਰ ਚੀਫ਼ ਮਾਰਸ਼ਲ ਬੀਐਸ ਧਨੋਆ ਦੀ ਜਗ੍ਹਾ ਲਈ ਹੈ। ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਬੀਐਸ ਧਨੋਆ ਰਿਟਾਇਰ ਹੋ ਗਏ ਹਨ। ਰਿਟਾਇਰ ਹੋਣ ਤੋਂ ਠੀਕ ਪਹਿਲਾਂ ਬੀਐਸ ਧਨੋਆ ਨੈਸ਼ਨਲ ਵਾਰ ਮੈਮੋਰੀਅਲ 'ਤੇ ਸ਼ਰਧਾਂਜਲੀ ਦੇਣ ਪਹੁੰਚੇ। ਬੀਐਸ ਧਨੋਆ ਨੇ ਏਅਰ ਮਾਰਸ਼ਲ ਅਰੂਪ ਰਾਹਾ ਦੇ ਰਿਟਾਇਰ ਹੋਣ ਤੋਂ ਬਾਅਦ 31 ਦਸੰਬਰ, 2016 ਨੂੰ ਅਹੁਦਾ ਸਾਂਭਿਆ ਸੀ। ਬੀਐਸ ਧਨੋਆ ਦਾ ਜਨਮ ਝਾਰਖੰਡ ਵਿੱਚ ਹੋਇਆ ਸੀ। ਧਨੋਆ ਦੇ ਪਿਤਾ ਆਈਏਐੱਸ ਅਧਿਕਾਰੀ ਸਨ।

ਸੰਬੰਧਿਤ ਖ਼ਬਰਾਂ

ਧਨੋਆ ਨੇ ਭਾਰਤੀ ਰਾਸ਼ਟਰੀ ਫੌਜ ਯੂਨੀਵਰਸਿਟੀ ਦੇਹਰਾਦੂਨ ਅਤੇ ਰਾਸ਼ਟਰੀ ਰੱਖਿਆ ਅਕਾਦਮੀ ਪੁਣੇ ਤੋਂ ਪੜਾਈ ਕੀਤੀ ਹੈ। ਉਨ੍ਹਾਂ ਨੇ 1992 'ਚ ਵੇਲਿੰਗਟਨ 'ਚ ਸਥਿਤ ਰੱਖਿਆ ਸੇਵਾ ਸਟਾਫ਼ ਕਾਰਜ ਤੋਂ ਵੀ ਪੜ੍ਹਾਈ ਕੀਤੀ ਹੈ। ਨੈਸ਼ਨਲ ਡਿਫੈਂਸ ਅਕਾਦਮੀ ਵਿੱਚ ਆਪਣੇ ਬੈਚ ਦੇ ਟਾਪਰ ਰਹੇ ਏਅਰ ਮਾਰਸ਼ਲ ਰਾਕੇਸ਼ ਭਦੌਰੀਆ ਨੇ 1980 ਵਿੱਚ ਲੜਾਕੂ ਏਅਰਕ੍ਰਾਫਟ ਦੇ ਪਾਇਲਟ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਉਨ੍ਹਾਂ ਨੂੰ ਆਪਣੇ 39 ਸਾਲਾਂ ਦੇ ਕਰੀਅਰ ਵਿੱਚ 28 ਤਰ੍ਹਾਂ ਦੇ ਜਹਾਜ਼ ਉਡਾਉਣ ਦਾ ਤਜ਼ਰਬਾ ਹੈ। ਰਾਕੇਸ਼ ਏਅਰ ਫੋਰਸ ਦੇ ਬਹਿਤਰੀਨ ਪਾਇਲਟਾਂ ਵਿਚੋਂ ਇੱਕ ਹਨ। ਉਨ੍ਹਾਂ ਨੂੰ 4250 ਘੰਟੇ ਉੜਾਨ ਦਾ ਤਜ਼ਰਬਾ ਵੀ ਹੈ। ਫ੍ਰਾਂਸ ਤੋਂ ਜਦੋਂ 36 ਰਾਫੇਲ ਖਰੀਦਣ ਦਾ ਫੈਸਲਾ ਕੀਤਾ ਗਿਆ ਸੀ ਤਾਂ ਉਸ ਸਮੇਂ ਭਦੌਰੀਆ ਕੋਸਟ ਨੇਗੋਸ਼ੀਏਸ਼ਨ ਕਮੇਟੀ ਦੇ ਪ੍ਰਮੁਖ ਵੀ ਸਨ ਅਤੇ ਇਸ ਡੀਲ ਵਿੱਚ ਉਨ੍ਹਾਂ ਦੀ ਮੁੱਖ ਭੂਮਿਕਾ ਰਹੀ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!