|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

IAF ਦੇ ਵਾਈਸ ਚੀਫ਼ ਏਅਰ ਮਾਰਸ਼ਲ ਨੇ ਭਰੀ ਰਾਫ਼ੇਲ ਦੀ ਉਡਾਨ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਹਵਾਈ ਫ਼ੌਜ ਦੇ ਵਾਈਸ ਚੀਫ਼ ਏਅਰ ਮਾਰਸ਼ਲ ਆਰ.ਕੇ.ਐਸ. ਭਦੌਰੀਆ ਨੇ ਫ਼ਰਾਂਸ ਤੋਂ ਖ਼ਰੀਦੇ ਜਾਣ ਵਾਲੇ ਰਾਫ਼ੇਲ ਲੜਾਕੂ ਜਹਾਜ਼ ਦੀ ਉੜਾਨ ਭਰੀ। ਭਦੌਰੀਆ ਨੇ ਦੱਸਿਆ ਕਿ ਉਨ੍ਹਾਂ ਦਾ ਅਨੁਭਵ ਬਹੁਤ ਵਧੀਆ ਰਿਹਾ ਤੇ ਉਨ੍ਹਾਂ ਵਿਮਾਨ ਨਾਲ ਸਬੰਧਤ ਕਈ ਸਬਕ ਸਿੱਖੇ ਕਿ ਕਿਵੇਂ ਭਾਰਤੀ ਹਵਾਈ ਫ਼ੌਜ ਰਾਫ਼ੇਲ ਦਾ ਵਧੀਆ ਇਸਤੇਮਾਲ ਕਰ ਸਕਦੀ ਹੈ। ਉਨ੍ਹ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਹਵਾਈ ਫ਼ੌਜ ਦੇ ਵਾਈਸ ਚੀਫ਼ ਏਅਰ ਮਾਰਸ਼ਲ ਆਰ.ਕੇ.ਐਸ. ਭਦੌਰੀਆ ਨੇ ਫ਼ਰਾਂਸ ਤੋਂ ਖ਼ਰੀਦੇ ਜਾਣ ਵਾਲੇ ਰਾਫ਼ੇਲ ਲੜਾਕੂ ਜਹਾਜ਼ ਦੀ ਉੜਾਨ ਭਰੀ। ਭਦੌਰੀਆ ਨੇ ਦੱਸਿਆ ਕਿ ਉਨ੍ਹਾਂ ਦਾ ਅਨੁਭਵ ਬਹੁਤ ਵਧੀਆ ਰਿਹਾ ਤੇ ਉਨ੍ਹਾਂ ਵਿਮਾਨ ਨਾਲ ਸਬੰਧਤ ਕਈ ਸਬਕ ਸਿੱਖੇ ਕਿ ਕਿਵੇਂ ਭਾਰਤੀ ਹਵਾਈ ਫ਼ੌਜ ਰਾਫ਼ੇਲ ਦਾ ਵਧੀਆ ਇਸਤੇਮਾਲ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਵੀ ਪਤਾ ਲੱਗੇਗਾ ਕਿ ਐਸਯੂ-30 ਨਾਲ ਇਸ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ। ਇੰਡੀਅਨ ਏਅਰ ਫ਼ੋਰਸ ਵਿੱਚ ਟੈਕਨੋਲੇਜੀ ਅਤੇ ਹਥਿਆਰ ਵਜੋਂ ਰਾਫ਼ੇਲ ਇੱਕ ਵਾਰ ਫਿਰ ਗੇਮ ਚੇਂਜਰ ਸਾਬਤ ਹੋਵੇਗਾ।

ਸੰਬੰਧਿਤ ਖ਼ਬਰਾਂ

ਆਉਣ ਵਾਲੇ ਸਾਲਾਂ ਵਿੱਚ ਇਹ ਵਿਮਾਨ ਹਮਲਾਵਰ ਮਿਸ਼ਨਾਂ ਅਤੇ ਜੰਗ ਵਰਗੀਆਂ ਸਥਿਤੀਆਂ ਵਿੱਚ ਅਹਿਮ ਭੂਮਿਕਾ ਨਿਭਾਵੇਗਾ। ਜ਼ਿਕਰਯੋਗ ਹੈ ਕਿ ਇਸੇ ਮਹੀਨੇ ਦੀ ਸ਼ੁਰੂਆਤ 'ਚ ਫ਼ਰਾਂਸ ਦੇ ਰਾਜਦੂਤ ਐਲੇਗਜ਼ੈਂਡਰ ਜ਼ਿਗਲਰ ਨੇ ਕਿਹਾ ਸੀ ਕਿ ਪਹਿਲਾ ਰਾਫੇਲ ਲੜਾਕੂ ਜਹਾਜ਼ 2 ਮਹੀਨੇ ਦੇ ਅੰਦਰ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਇਹ ਸਮੇਂ ਤੇ ਹੋਵੇਗਾ।

ਜ਼ਿਗਲਰ ਨੇ ਕਿਹਾ ਕਿ ਅਗਲੇ 2 ਸਾਲਾਂ ਵਿੱਚ ਸਾਰੇ 36 ਰਾਫੇਲ ਲੜਾਕੂ ਜਹਾਜ਼ਾਂ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਭਾਰਤ ਅਤੇ ਫਰਾਂਸ ਦੇ ਵਿਚਕਾਰ 36 ਰਾਫੇਲ ਵਿਮਾਨ ਖ਼ਰੀਦਣ ਦੀ ਡੀਲ ਹੋਈ ਹੈ ਅਤੇ ਪੀਐੱਮ ਮੋਦੀ ਦੀ ਇਸ ਘੋਸ਼ਣਾ ਤੋਂ ਬਾਅਦ ਇਸ ਦੀਆਂ ਕੀਮਤਾਂ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ। ਵਿਰੋਧੀ ਪਾਰਟੀਆਂ ਨੇ ਪੀਐਮ ਮੋਦੀ ਤੇ ਇਲਜ਼ਾਮ ਲਾਏ ਸਨ ਕਿ ਇਸ ਦੀਆਂ ਕੀਮਤਾਂ ਵਿੱਚ ਘਪਲਾ ਕੀਤਾ ਗਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!