|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜੇ ਜੇਲ੍ਹ ਵਿਚੋਂ ਮੋਬਾਈਲ ਬਰਾਮਦ ਹੁੰਦਾ ਹੈ ਤਾਂ ਜੇਲ੍ਹ ਸੁਪਰਡੈਂਟ ਨੂੰ ਚਾਰਜਸ਼ੀਟ ਕੀਤਾ ਜਾਵੇਗਾ : ਰੰਧਾਵਾ

ਚੰਡੀਗੜ (ਇੰਦਰਜੀਤ ਸਿੰਘ) : ਜੇਲ੍ਹਾਂ ਵਿਚੋਂ ਮੋਬਾਈਲ, ਸਿਮ ਅਤੇ ਗੈਰ-ਕਾਨੂੰਨੀ ਸਾਮਾਨ ਦੀ ਬਰਾਮਦਗੀ ਨੇ ਪੰਜਾਬ ਸਰਕਾਰ ਦੀ ਨੀਂਦ ਹਰਾਮ ਕੀਤੀ ਹੋਈ ਹੈ। ਜੇਲ੍ਹਾਂ ਅੰਦਰੋਂ ਕੈਦੀਆਂ ਦੇ ਲਾਈਵ ਹੋਣ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਫੋਟੋਆਂ, ਵੀਡੀਓ ਦੇ ਵਰਤਾਰੇ ਨੂੰ ਰੋਕਣ ਲਈ ਜੇਲ੍ਹ ਮੰਤਰੀ ਨੇ ਸਾਰੀ ਜ਼ਿੰਮੇਵਾਰੀ ਜੇਲ੍ਹ ਸੁਪਰਡੈਂਟ 'ਤੇ ਸੁੱਟ ਦਿੱਤੀ ਹੈ।ਜੇਲ੍ਹ ਮੰਤ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ (ਇੰਦਰਜੀਤ ਸਿੰਘ) : ਜੇਲ੍ਹਾਂ ਵਿਚੋਂ ਮੋਬਾਈਲ, ਸਿਮ ਅਤੇ ਗੈਰ-ਕਾਨੂੰਨੀ ਸਾਮਾਨ ਦੀ ਬਰਾਮਦਗੀ ਨੇ ਪੰਜਾਬ ਸਰਕਾਰ ਦੀ ਨੀਂਦ ਹਰਾਮ ਕੀਤੀ ਹੋਈ ਹੈ। ਜੇਲ੍ਹਾਂ ਅੰਦਰੋਂ ਕੈਦੀਆਂ ਦੇ ਲਾਈਵ ਹੋਣ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਫੋਟੋਆਂ, ਵੀਡੀਓ ਦੇ ਵਰਤਾਰੇ ਨੂੰ ਰੋਕਣ ਲਈ ਜੇਲ੍ਹ ਮੰਤਰੀ ਨੇ ਸਾਰੀ ਜ਼ਿੰਮੇਵਾਰੀ ਜੇਲ੍ਹ ਸੁਪਰਡੈਂਟ 'ਤੇ ਸੁੱਟ ਦਿੱਤੀ ਹੈ।ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੱਸ਼ਟ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜੇ ਜੇਲ੍ਹ ਵਿਚੋਂ ਮੋਬਾਈਲ ਬਰਾਮਦ ਹੁੰਦਾ ਹੈ ਤਾਂ ਜੇਲ੍ਹ ਸੁਪਰਡੈਂਟ ਨੂੰ ਚਾਰਜਸ਼ੀਟ ਕੀਤਾ ਜਾਵੇਗਾ।ਸੂਤਰ ਦੱਸਦੇ ਹਨ ਕਿ ਨਿੱਤ ਦੀ ਜੇਲ੍ਹਾਂ ਵਿਚੋਂ ਮੋਬਾਈਲ ਫੋਨਾਂ ਦੀ ਬਰਾਮਦਗੀਆਂ ਤੋਂ ਜੇਲ੍ਹ ਮੰਤਰੀ ਡਾਹਢੇ ਪਰੇਸ਼ਾਨ ਹਨ। ਜਿਸ ਕਾਰਨ ਉਨ੍ਹਾਂ ਤਾਜ਼ਾ ਆਦੇਸ਼ ਜਾਰੀ ਕੀਤੇ ਹਨ ਕਿ ਜੇਲ੍ਹ ਅੰਦਰ ਕੋਈ ਵੀ ਮੋਬਾਈਲ ਫੋਨ ਨਹੀਂ ਲਿਆ ਸਕੇਗਾ।

ਸੰਬੰਧਿਤ ਖ਼ਬਰਾਂ

ਇਥੋਂ ਤਕ ਕਿ ਜੇਲ੍ਹ ਮੰਤਰੀ ਖ਼ੁਦ ਅਤੇ ਜੇਲ੍ਹ ਦਾ ਨਿਰੀਖਣ ਕਰਨ ਸਮੇਂ ਜੱਜ ਵੀ ਮੋਬਾਈਲ ਫੋਨ ਨਹੀਂ ਲਿਜਾ ਸਕੇਗਾ। ਜੇਲ੍ਹ ਮੰਤਰੀ ਨੇ ਜੇਲ੍ਹਾਂ ਵਿਚ ਲੈਂਡ ਫੋਨ ਲਗਾਉਣ ਜਾਂ ਖ਼ਰਾਬ ਚੱਲ ਰਹੇ ਫੋਨ ਠੀਕ ਕਰਵਾਉਣ ਦੇ ਹੁਕਮ ਦਿੱਤੇ ਹਨ।ਜੇਲ੍ਹ ਮੰਤਰੀ ਵੱਲੋਂ ਜਾਰੀ ਨਵੇਂ ਹੁਕਮ ਅਨੁਸਾਰ ਜੇਲ੍ਹ ਵਿਚ ਇਕੱਲੇ ਜੇਲ੍ਹ ਸੁਪਰਡੈਂਟ ਨੂੰ ਮੋਬਾਈਲ ਫੋਨ ਰੱਖਣ ਦੀ ਇਜਾਜ਼ਤ ਹੋਵੇਗੀ। ਜੇਲ੍ਹ ਸੁਪਰਡੈਂਟ ਨੂੰ ਉਹ ਮੋਬਾਈਲ ਨੰਬਰ ਡੀ.ਜੀ.ਪੀ (ਜੇਲ੍ਹ) ਅਤੇ ਸਰਕਾਰ ਨੂੰ ਦੱਸਣਾ ਹੋਵੇਗਾ ਅਤੇ ਉਨ੍ਹਾਂ ਦਾ ਇਹ ਮੋਬਾਇਲ ਨੰਬਰ ਨੂੰ ਸਰਕਾਰ ਸਰਵੇਲੈਂਸ 'ਤੇ ਵੀ ਲਗਾ ਸਕੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!