ਗੁਰਦਾਸਪੁਰ : ਅਸੀਂ ਨੇਤਾ ਨਹੀਂ, ਸੇਵਕ ਬਣ ਕੇ ਲੋਕਾਂ ਦੀ ਸੇਵਾ ਕਰਨ ਲਈ ਆਏ ਹਾਂ। ਜੇਕਰ ਪਤਾ ਹੁੰਦਾ ਕਿ ਸੰਨੀ ਖ਼ਿਲਾਫ਼ ਬਲਰਾਮ ਜਾਖੜ ਦੇ ਬੇਟੇ ਸੁਨੀਲ ਜਾਖੜ ਚੋਣ ਲੜ ਰਹੇ ਹਨ ਤਾਂ ਸ਼ਾਇਦ ਅਸੀਂ ਮਨ੍ਹਾ ਕਰ ਦਿੰਦੇ।' ਉਕਤ ਵਿਚਾਰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਨੇ ਗੁਰਦਾਸਪੁਰ ਪਹੁੰਚਣ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ।ਧਰਮਿੰਦਰ ਨੇ ਕਿਹਾ ਕਿ ਉਹ ਇਥੇ ਭਾਸ਼ਣ ਦੇਣ ਨਹੀਂ ਸਗੋਂ ਲੋਕਾਂ ਦੇ ਦੁੱਖ ਦਰਦ ਸਮਝਣ ਲਈ ਆਏ ਹਨ ਤਾਂ ਜੋ ਉਸ ਨੂੰ ਦੂਰ ਕੀਤਾ ਜਾ ਸਕੇ।
ਸੰਬੰਧਿਤ ਖ਼ਬਰਾਂ
ਉਨ੍ਹਾਂ ਬੀਕਾਨੇਰ 'ਚ ਸੰਸਦ ਮੈਂਬਰ ਰਹਿੰਦਿਆਂ ਪੰਜ ਸਾਲ ਦੌਰਾਨ ਉਹ ਕੰਮ ਕਰ ਕੇ ਦਿਖਾਏ, ਜੋ ਪਹਿਲਾਂ 50 ਸਾਲ 'ਚ ਨਹੀਂ ਹੋ ਸਕੇ ਸਨ। ਉਨ੍ਹਾਂ ਦੱਸਿਆ ਕਿ ਬੀਕਾਨੇਰ ਤੋਂ ਚੋਣ ਲੜਨ ਤੋਂ ਪਹਿਲਾਂ ਭਾਜਪਾ ਵੱਲੋਂ ਉਨ੍ਹਾਂ ਨੂੰ ਪਟਿਆਲਾ ਤੋਂ ਚੋਣ ਲੜਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਸ ਸੀਟ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਚੋਣ ਲੜ ਰਹੇ ਹਨ, ਜਿਨ੍ਹਾਂ ਦਾ ਉਹ ਬਹੁਤ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਭੈਣ ਮੰਨਦੇ ਹਨ। ਇਸ ਲਈ ਉਨ੍ਹਾਂ ਉਥੋਂ ਚੋਣ ਲੜਨ ਤੋਂ ਮੰਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਤੋਂ ਚੋਣ ਲੜਨ ਲਈ ਕਿਹਾ ਗਿਆ ਪਰ ਉਨ੍ਹਾਂ ਖਿਲਾਫ ਚੋਣ ਮੈਦਾਨ ਵਿਚ ਉਤਰੇ ਢਿੱਲੋਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਭਰਾ ਬਣ ਕੇ ਇਥੋਂ ਚੋਣ ਨਾ ਲੜਨ। ਇਸ ਤੋਂ ਬਾਅਦ ਉਨ੍ਹਾਂ ਨੇ ਚੋਣ ਲੜਨ ਦਾ ਖਿਆਲ ਹੀ ਛੱਡ ਦਿੱਤਾ।






