|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਦੇ ਇਸ ਵਿਭਾਗ ਦਾ ਸੁਪਰੀਟੈਨਡੈਂਟ ਬਣ ਪੰਜਾਬੀ ਨੇ ਪੂਰੇ ਭਾਰਤ ਦਾ ਨਾਂ ਕੀਤਾ ਰੌਸ਼ਨ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਭਾਰਤ ਦੇ ਪੰਜਾਬੀ ਡੇਵ ਚੌਹਾਨ ਨੇ ਕੈਨੇਡਾ 'ਚ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਡੇਵ ਚੌਹਾਨ ਨੇ ਕੈਨੇਡਾ ਦੀ ਇਨਟੀਗ੍ਰੇੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸੁਪਰੀਟੈਨਡੈਂਟ ਦੇ ਤੌਰ 'ਤੇ ਇਹ ਅਹੁਦਾ ਸੰਭਾਲਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਇਹ ਅਹੁਦਾ ਸੁਪਰੀਟੈਨਡੈਂਟ ਡੋਨਾ ਰਿਚਰਡਸਨ ਦੇ ਰਿਟਾਈਰ ਹੋ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਭਾਰਤ ਦੇ ਪੰਜਾਬੀ ਡੇਵ ਚੌਹਾਨ ਨੇ ਕੈਨੇਡਾ 'ਚ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਡੇਵ ਚੌਹਾਨ ਨੇ ਕੈਨੇਡਾ ਦੀ ਇਨਟੀਗ੍ਰੇੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸੁਪਰੀਟੈਨਡੈਂਟ ਦੇ ਤੌਰ 'ਤੇ ਇਹ ਅਹੁਦਾ ਸੰਭਾਲਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਇਹ ਅਹੁਦਾ ਸੁਪਰੀਟੈਨਡੈਂਟ ਡੋਨਾ ਰਿਚਰਡਸਨ ਦੇ ਰਿਟਾਈਰ ਹੋਣ ਤੋਂ ਬਾਅਦ ਮਿਲਿਆ। ਜਿਨ੍ਹਾਂ ਨੇ 30 ਸਾਲ ਦੀ ਸੇਵਾ ਇਸ ਵਿਭਾਗ ਨੂੰ ਦਿੱਤੀ। ਦੱਸ ਦਈਏ ਕਿ ਚੌਹਾਨ 15 ਸਾਲ ਦੀ ਉਮਰ 'ਚ ਕੈਨੇਡਾ ਆ ਗਏ ਸਨ, ਉਦੋਂ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਇਕ ਦਿਨ ਕੈਨੇਡਾ ਦੇ ਇਸ ਵਿਭਾਗ ਦੇ ਮੁਖੀ ਦਾ ਅਹੁਦਾ ਸੰਭਾਲਣ ਨੂੰ ਮਿਲੇਗਾ।

ਸੰਬੰਧਿਤ ਖ਼ਬਰਾਂ

ਮਾਰਚ, 1991 'ਚ ਡੇਵ ਨੇ ਆਰ. ਸੀ. ਐੱਮ. ਪੀ. 'ਚ ਭਰਤੀ ਹੋਏ ਅਤੇ ਇਸ ਰਜ਼ੀਨਾ 'ਚ 6 ਮਹੀਨੇ ਦੀ ਟ੍ਰੇਨਿੰਗ ਵੀ ਲਈ। ਇਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਤਰੱਕੀ ਮਿਲਦੀ ਰਹੀ ਅਤੇ ਵੱਖ-ਵੱਖ ਤਰ੍ਹਾਂ ਦੇ ਵਿਭਾਗਾਂ 'ਚ ਵੀ ਕੰਮ ਕੀਤਾ। ਦਸਣਯੋਗ ਹੈ ਕਿ 2017 'ਚ ਉਨ੍ਹਾਂ ਨੂੰ ਇੰਸਪੈਕਟਰ ਦਾ ਰੈਂਕ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਆਈ. ਐੱਚ. ਆਈ. ਟੀ. ਵਿਭਾਗ 'ਚ ਅਪਰੇਸ਼ਨ ਸਪਾਟ ਅਫਸਰ ਦੇ ਤੌਰ 'ਤੇ ਕੰਮ ਕਰਨ ਲੱਗੇ ਅਤੇ ਜੂਨ, 2019 'ਚ ਉਨ੍ਹਾਂ ਨੂੰ ਸੁਪਰੀਟੈਨਡੈਂਟ ਦਾ ਅਹੁਦਾ ਸੰਭਾਲਿਆ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!