|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਨਾਜਾਇਜ਼ ਮਾਈਨਿੰਗ ਤੇ ਗੁੰਡਾ ਟੈਕਸ ਦੇ ਨਾਕਿਆਂ ਨੂੰ ਲੈ ਕੇ ਮਚੀ ਹਾਹਾਕਾਰ

ਚੰਡੀਗੜ (ਇੰਦਰਜੀਤ ਸਿੰਘ) : ਸੂਬੇ 'ਚ ਨਾਜਾਇਜ਼ ਮਾਈਨਿੰਗ ਤੇ ਮਾਈਨਿੰਗ ਲਈ ਗੁੰਡਾ ਪਰਚੀ ਖ਼ਿਲਾਫ਼ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਲੜਾਈ ਲੜ ਰਹੇ ਤੇ ਜਨਤਕ ਲੜਾਈ ਲੜ ਰਹੇ ਸਮਾਜਿਕ ਕਾਰਕੁਨ ਤੇ ਵਕੀਲ ਦਿਨੇਸ਼ ਚੱਢਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ 'ਚ ਜੇ ਮਾਈਨਿੰਗ ਮਟੀਰੀਅਲ ਸਬੰਧੀ ਪਰਚੀ ਇਕੱਠੀ ਕਰਨ ਲਈ ਮੁੱਖ ਸੜਕਾਂ 'ਤੇ ਕੋਈ ਨਾਕੇ ਸਰਕਾਰੀ ਮਨਜ਼ੂਰੀ ਨਾਲ ਲ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ (ਇੰਦਰਜੀਤ ਸਿੰਘ) : ਸੂਬੇ 'ਚ ਨਾਜਾਇਜ਼ ਮਾਈਨਿੰਗ ਤੇ ਮਾਈਨਿੰਗ ਲਈ ਗੁੰਡਾ ਪਰਚੀ ਖ਼ਿਲਾਫ਼ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਲੜਾਈ ਲੜ ਰਹੇ ਤੇ ਜਨਤਕ ਲੜਾਈ ਲੜ ਰਹੇ ਸਮਾਜਿਕ ਕਾਰਕੁਨ ਤੇ ਵਕੀਲ ਦਿਨੇਸ਼ ਚੱਢਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ 'ਚ ਜੇ ਮਾਈਨਿੰਗ ਮਟੀਰੀਅਲ ਸਬੰਧੀ ਪਰਚੀ ਇਕੱਠੀ ਕਰਨ ਲਈ ਮੁੱਖ ਸੜਕਾਂ 'ਤੇ ਕੋਈ ਨਾਕੇ ਸਰਕਾਰੀ ਮਨਜ਼ੂਰੀ ਨਾਲ ਲਗਾਏ ਗਏ ਹਨ ਤਾਂ ਸਰਕਾਰ ਇਨ੍ਹਾਂ ਦੀ ਸੂਚੀ ਜਾਰੀ ਕਰੇ।

ਜਾਰੀ ਪ੍ਰੈੱਸ ਨੋਟ ਚ ਚੱਢਾ ਨੇ ਕਿਹਾ ਕਿ ਲਗਾਤਾਰ ਕਈ ਮਹੀਨਿਆਂ ਤੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਨਾਜਾਇਜ਼ ਮਾਈਨਿੰਗ ਤੇ ਗੁੰਡਾ ਟੈਕਸ ਦੇ ਨਾਕਿਆਂ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ ਪਰ ਇਸ ਬਾਰੇ ਸਰਕਾਰ ਜਾਂ ਸਰਕਾਰੀ ਨੁਮਾਇੰਦਿਆਂ ਵਲੋਂ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਪੜ ਤੇ ਮੋਹਾਲੀ 'ਚ ਹੀ ਗੁੰਡਾ ਟੈਕਸ ਨਾਲ ਸਬੰਧਤ ਅਨੇਕਾਂ ਮਾਮਲੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿਚ ਇਰਾਦਾ ਕਤਲ ਵਰਗੇ ਮਾਮਲੇ ਵੀ ਸ਼ਾਮਿਲ ਹਨ।

ਸੰਬੰਧਿਤ ਖ਼ਬਰਾਂ

ਬਿਨਾਂ ਨੰਬਰ ਪਲੇਟਾਂ ਤੋਂ ਗੱਡੀਆਂ 'ਚ ਘੁੰਮ ਰਹੇ ਹਥਿਆਰਬੰਦ ਕਰਿੰਦਿਆਂ ਵਲੋਂ ਪਤਰਕਾਰਾਂ ਨੂੰ ਵੀ ਧਮਕੀਆਂ ਭੇਜੀਆਂ ਜਾ ਚੁੱਕੀਆਂ ਹਨ। ਕਰੈਸ਼ਰ ਇੰਡਸਟਰੀ ਦੇ ਮਾਲਕ ਧਰਨੇ ਪ੍ਰਦਰਸ਼ਨ ਵੀ ਕਰ ਚੁੱਕੇ ਹਨ ਪਰ ਫਿਰ ਵੀ ਸਰਕਾਰ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਸੜਕਾਂ 'ਤੇ ਲੱਗੇ ਇਹ ਨਾਕੇ ਮਨਜ਼ੂਰਸ਼ੁਦਾ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸਥਿਤੀ ਨੂੰ ਸਪਸ਼ਟ ਕਰਨ ਲਈ ਸਰਕਾਰ ਅਤੇ ਸਬੰਧਤ ਮੰਤਰੀ ਸਰਕਾਰ ਵਲੋਂ ਲਗਵਾਏ ਅਜਿਹੇ ਨਾਕਿਆਂ ਦੀ ਸੂਚੀ ਜਨਤਾ ਲਈ ਜਾਰੀ ਕਰਨ ਤਾਂ ਜੋ ਬਿਨਾਂ ਮਨਜ਼ੂਰੀ ਚੱਲ ਰਹੇ ਅਜਿਹੇ ਨਾਕਿਆਂ ਨੂੰ ਸਬੰਧਤ ਪੰਚਾਇਤਾਂ ਤੇ ਲੋਕ ਆਪਣੇ ਹੱਕਾਂ ਅਨੁਸਾਰ ਨਜਿੱਠ ਸਕਣ।

ਉਨ੍ਹਾਂ ਦੱਸਿਆ ਕਿ ਰੋਪੜ ਜ਼ਿਲ੍ਹੇ 'ਚ ਖੂਹੀ ਤੋਂ ਗੜ੍ਹਸ਼ੰਕਰ ਰੋਡ 'ਤੇ ਕਲਮਾਂ ਮੋੜ ਤੇ ਝੱਜ ਚੌਕ ਤੋਂ ਸ੍ਰੀ ਅਨੰਦਪੁਰ ਸਾਹਿਬ ਰੋਡ ਤੇ ਅਗਮਪੁਰ ਵਿਖੇ ਭਰਤਗੜ੍ਹ ਵਿਖੇ ਘਾੜ ਇਲਾਕੇ ਸਮੇਤ ਹੋਰ ਥਾਵਾਂ 'ਤੇ ਅਜਿਹੇ ਨਾਕੇ ਸ਼ਰੇਆਮ ਦੇਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਬਿਨਾਂ ਵਾਤਾਵਰਨ ਕਲੀਅਰੈਂਸ ਤੋਂ ਸ਼ਰੇਆਮ ਅੰਨ੍ਹੇਵਾਹ ਨਾਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ। ਇਸ ਸਾਰੇ ਮਾਮਲੇ ਸਬੰਧੀ ਸੂਬਾ ਸਰਕਾਰ ਦੇ ਸਬੰਧਤ ਮੰਤਰੀ ਸਾਹਿਬ ਤੁਰੰਤ ਇਕ ਜਨਤਕ ਸੂਚਨਾ ਜਾਰੀ ਕਰਨ ਕਿ ਮੁੱਖ ਸੜਕਾਂ 'ਤੇ ਲੱਗੇ ਇਨ੍ਹਾਂ ਨਾਕਿਆਂ 'ਚੋਂ ਕਿਹੜੇ ਨਾਕੇ ਕਨੂੰਨੀ ਹਨ ਤੇ ਕਿਹੜੇ ਗ਼ੈਰ-ਕਨੂੰਨੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!