|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਪ੍ਰਵਾਸੀਆਂ ਅਤੇ ਰਫਿਊਜੀਆਂ ਲਈ ਕੈਨੇਡਾ 'ਚ ਮਾਹੌਲ ਖਰਾਬ, ਮਿਲੀ ਪਰਿਵਾਰ ਸਣੇ ਜਾਨੋਂ ਮਾਰਨ ਦੀ ਧਮਕੀ

ਓਂਟਾਰੀਓ ਡੈਸਕ (Vikram Sehajpal) : ਪ੍ਰਵਾਸੀਆਂ ਅਤੇ ਰਫਿਊਜੀਆਂ ਲਈ ਕੈਨੇਡਾ 'ਚ ਮਾਹੌਲ ਖਤਰਨਾਕ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਪ੍ਰਵਾਸੀਆਂ ਵਲੋਂ ਆਪਣੇ ਕੰਮ ਧੰਦੇ ਬੰਦ ਕੀਤੇ ਜਾ ਰਹੇ ਹਨ। ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਟੋਰਾਂਟੋ ਦੇ ਇਕ ਰੈਸਟੋਰੈਂਟ ਨਾਲ ਸਬੰਧਿਤ ਮਾਲਕ ਨੂੰ ਪਰਿਵਾਰ ਸਣੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਅਤੇ ਘਬਰਾਇਆ ਪਰਿਵਾਰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (Vikram Sehajpal) : ਪ੍ਰਵਾਸੀਆਂ ਅਤੇ ਰਫਿਊਜੀਆਂ ਲਈ ਕੈਨੇਡਾ 'ਚ ਮਾਹੌਲ ਖਤਰਨਾਕ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਪ੍ਰਵਾਸੀਆਂ ਵਲੋਂ ਆਪਣੇ ਕੰਮ ਧੰਦੇ ਬੰਦ ਕੀਤੇ ਜਾ ਰਹੇ ਹਨ। ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਟੋਰਾਂਟੋ ਦੇ ਇਕ ਰੈਸਟੋਰੈਂਟ ਨਾਲ ਸਬੰਧਿਤ ਮਾਲਕ ਨੂੰ ਪਰਿਵਾਰ ਸਣੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਅਤੇ ਘਬਰਾਇਆ ਪਰਿਵਾਰ ਰੈਸਟੋਰੈਂਟ ਬੰਦ ਕਰਨ ਲਈ ਮਜਬੂਰ ਹੋ ਗਿਆ।

ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਅਰ ਦੇ ਸਮਰਥਕਾਂ ਅਤੇ ਰੈਸਟੋਰੈਂਟ ਮਾਲਕ ਦੇ ਪੁੱਤਰ ਦਰਮਿਆਨ ਹੋਏ ਝਗੜੇ ਮਗਰੋਂ ਪੂਰੇ ਪਰਿਵਾਰ ਨੂੰ ਕਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ 2017 ਵਿਚ ਖੁੱਲ੍ਹੇ ਸੀਰੀਆਈ ਰੈਸਟੋਰੈਂਟ ਸੋਫੀਜ਼ ਨੂੰ ਰਫਿਊਜੀਆਂ ਦੀ ਕੈਨੇਡੀਅਨ ਸਮਾਜ ਵਿਚ ਸਫਲਤਾ ਦਾ ਪ੍ਰਤੀਕ ਮੰਨਿਆ ਜਾ ਰਿਹਾ ਸੀ ਪਰ ਅਚਾਨਕ ਮੌਤ ਦੀਆਂ ਧਮਕੀਆਂ ਨੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਰੋਤ ਬੰਦ ਕਰਵਾ ਦਿੱਤਾ।

ਸੰਬੰਧਿਤ ਖ਼ਬਰਾਂ

ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਅਰ ਦੇ ਇਕ ਸਮਾਗਮ ਦੌਰਾਨ ਕੁਝ ਉਨ੍ਹਾਂ ਦੀਆਂ ਇੰਮੀਗ੍ਰੇਸ਼ਨ ਨੀਤੀਆਂ ਦਾ ਵਿਰੋਧ ਕਰ ਰਹੇ ਸਨ ਅਤੇ ਇਸੇ ਦੌਰਾਨ ਦੋਹਾਂ ਧਿਰਾਂ ਵਿਚਾਲੇ ਝੜਪ ਹੋ ਗਈ। ਰੈਸਟੋਰੈਂਟ ਮਾਲਕ ਦਾ ਬੇਟਾ ਵੀ ਮੁਜ਼ਾਹਰਾਕਾਰੀਆਂ ਵਿਚ ਸ਼ਾਮਲ ਸੀ, ਜਿਸ ਨੂੰ ਬਰਨੀਅਰ ਦੇ ਸਮਰਥਕਾਂ ਨੇ ਬੁਰੀ ਤਰ੍ਹਾਂ ਕੁੱਟਿਆ। ਇਹ ਘਟਨਾਕ੍ਰਮ ਕੈਨੇਡਾ ਵਿਚ ਸ਼ੁਰੂ ਹੋ ਰਹੇ ਨਵੇਂ ਰੁਝਾਨ ਵੱਲ ਇਸ਼ਾਰਾ ਕਰਦਾ ਹੈ, ਜਿਸ ਤਹਿਤ ਪ੍ਰਵਾਸੀਆਂ ਜਾਂ ਰਫਿਊਜੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਦੱਸ ਦਈਏ ਕਿ ਰੈਸਟੋਰੈਂਟ ਮਾਲਕ ਹੁਸਮ ਅਲ ਸੋਫੀ ਦੇ ਬੇਟੇ ਅਲਾ ਅਲ ਸੋਫੀ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਉਸ ਨੂੰ ਇਕ ਬਜ਼ੁਰਗ ਔਰਤ ਦੇ ਪਤੀ ਦਾ ਰਾਹ ਰੋਕਦਿਆਂ ਵੇਖਿਆ ਜਾ ਸਕਦਾ ਹੈ ਪਰ ਸੋਫੀ ਪਰਿਵਾਰ ਨੇ ਇਸ ਘਟਨਾ ਲਈ ਮੁਆਫੀ ਮੰਗ ਲਈ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!