|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕੀ ਦੌਰੇ ਵਕਤ ਮਹਿੰਗੇ ਹੋਟਲ 'ਚ ਨਹੀਂ ਰੁਕਣਗੇ ਇਮਰਾਨ ਖਾਨ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : 21 ਜੁਲਾਈ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਦੇ ਤਿੰਨ ਦਿਨੀਂ ਦੌਰੇ 'ਤੇ ਜਾਣਗੇ। ਇਸ ਦੌਰਾਨ ਉਹ ਅਮਰੀਕਾ ਦੇ ਕਿਸੇ ਮਹਿੰਗੇ ਹੋਟਲ ਵਿਚ ਨਹੀਂ ਰਹਿਣਗੇ ਸਗੋਂ ਆਪਣੇ ਦੇਸ਼ ਦੇ ਰਾਜਦੂਤ ਦੀ ਰਸਮੀ ਰਿਹਾਇਸ਼ ਵਿਚ ਰੁਕਣਗੇ। ਸੋਮਵਾਰ ਨੂੰ ਇਹ ਜਾਣਕਾਰੀ ਮੀਡੀਆ ਰਿਪੋਰਟਾਂ ਵਿਚ ਦਿੱਤੀ ਗਈ। ਪਾਕਿਸਤਾਨੀ ਨਿਊਜ਼ ਵੈਬਸਾਈਟ ਡਾਨ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : 21 ਜੁਲਾਈ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਦੇ ਤਿੰਨ ਦਿਨੀਂ ਦੌਰੇ 'ਤੇ ਜਾਣਗੇ। ਇਸ ਦੌਰਾਨ ਉਹ ਅਮਰੀਕਾ ਦੇ ਕਿਸੇ ਮਹਿੰਗੇ ਹੋਟਲ ਵਿਚ ਨਹੀਂ ਰਹਿਣਗੇ ਸਗੋਂ ਆਪਣੇ ਦੇਸ਼ ਦੇ ਰਾਜਦੂਤ ਦੀ ਰਸਮੀ ਰਿਹਾਇਸ਼ ਵਿਚ ਰੁਕਣਗੇ। ਸੋਮਵਾਰ ਨੂੰ ਇਹ ਜਾਣਕਾਰੀ ਮੀਡੀਆ ਰਿਪੋਰਟਾਂ ਵਿਚ ਦਿੱਤੀ ਗਈ। ਪਾਕਿਸਤਾਨੀ ਨਿਊਜ਼ ਵੈਬਸਾਈਟ ਡਾਨ ਦੀ ਰਿਪੋਰਟ ਮੁਤਾਬਕ ਇਮਰਾਨ ਖਾਨ ਦੇ ਪਾਕਿਸਤਾਨ ਦੇ ਰਾਜਦੂਤ ਅਸਦ ਮਜੀਦ ਦੇ ਘਰ ਰਹਿਣ ਨਾਲ ਉਨ੍ਹਾਂ ਦੇ ਦੌਰੇ ਵਿਚ ਆਉਣ ਵਾਲੇ ਖਰਚ ਵਿਚ ਕਮੀ ਆਵੇਗੀ।

ਸੰਬੰਧਿਤ ਖ਼ਬਰਾਂ

ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਆਈਡੀਆ 'ਤੇ ਨਾ ਤਾਂ ਅਮਰੀਕੀ ਸੀਕਰਟ ਸਰਵਿਸ ਅਤੇ ਨਾ ਹੀ ਸ਼ਹਿਰੀ ਪ੍ਰਸ਼ਾਸਨ ਵਿਚਾਰ ਲਈ ਗੰਭੀਰ ਹੈ। ਅਮਰੀਕੀ ਸੀਕਰਟ ਸਰਵਿਸ ਦਾ ਕੰਮ ਹੋਰ ਦੇਸ਼ਾਂ ਤੋਂ ਆਏ ਰਾਸ਼ਟਰ ਪ੍ਰਮੁੱਖਾਂ ਦੇ ਵਾਸ਼ਿੰਗਟਨ ਪਹੁੰਚਦੇ ਹੀ ਉਨ੍ਹਾਂ ਦੀ ਸੁਰੱਖਿਆ 'ਤੇ ਧਿਆਨ ਦੇਣਾ ਹੁੰਦਾ ਹੈ। ਉੱਥੇ ਸ਼ਹਿਰ ਦਾ ਪ੍ਰਸ਼ਾਸਨ ਇਹ ਯਕੀਨੀ ਕਰਦਾ ਹੈ ਕਿ ਦੌਰੇ ਨਾਲ ਵਾਸ਼ਿੰਗਟਨ ਦੀ ਆਵਾਜਾਈ ਵਿਚ ਕੋਈ ਰੁਕਾਵਟ ਨਾ ਪਵੇ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!