|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਮਰਾਨ ਦੀ ਪਾਰਟੀ ਦੇ ਨੇਤਾਵਾਂ ਨੇ ਡਿਪਟੀ ਸਪੀਕਰ ਨਾਲ ਕੀਤੀ ਕੁੱਟ-ਮਾਰ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ ’ਚ ਇਮਰਾਨ ਖਾਨ ਦੀ ਪਾਰਟੀ ਪੀ. ਟੀ. ਆਈ. ਦੇ ਨੇਤਾਵਾਂ ਨੇ ਮਰਿਆਦਾਵਾਂ ਨੂੰ ਤਾਰ-ਤਾਰ ਕਰ ਦਿੱਤਾ। ਅਸੈਂਬਲੀ ’ਚ ਸੈਸ਼ਨ ਸ਼ੁਰੂ ਹੁੰਦੇ ਹੀ ਪੀ. ਟੀ. ਆਈ. ਨੇਤਾ ਵੇਲ ’ਚ ਆ ਗਏ ਅਤੇ ਡਿਪਟੀ ਸਪੀਕਰ ਮੁਹੰਮਦ ਮਜਰੀ ਦੀ ਥੱਪੜਾਂ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਪਹਿਲਾਂ ਲੋਟਾ ਸੁੱਟ ਕੇ ਹਮਲਾ ਕੀ

NRI Post Desk · 1684 ਦਿਨ ਪਹਿਲਾਂ · ਅੱਪਡੇਟ 1684 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਮਰਾਨ ਦੀ ਪਾਰਟੀ ਦੇ ਨੇਤਾਵਾਂ ਨੇ ਡਿਪਟੀ ਸਪੀਕਰ ਨਾਲ ਕੀਤੀ ਕੁੱਟ-ਮਾਰ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ ’ਚ ਇਮਰਾਨ ਖਾਨ ਦੀ ਪਾਰਟੀ ਪੀ. ਟੀ. ਆਈ. ਦੇ ਨੇਤਾਵਾਂ ਨੇ ਮਰਿਆਦਾਵਾਂ ਨੂੰ ਤਾਰ-ਤਾਰ ਕਰ ਦਿੱਤਾ। ਅਸੈਂਬਲੀ ’ਚ ਸੈਸ਼ਨ ਸ਼ੁਰੂ ਹੁੰਦੇ ਹੀ ਪੀ. ਟੀ. ਆਈ. ਨੇਤਾ ਵੇਲ ’ਚ ਆ ਗਏ ਅਤੇ ਡਿਪਟੀ ਸਪੀਕਰ ਮੁਹੰਮਦ ਮਜਰੀ ਦੀ ਥੱਪੜਾਂ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਪਹਿਲਾਂ ਲੋਟਾ ਸੁੱਟ ਕੇ ਹਮਲਾ ਕੀਤਾ ਤੇ ਫਿਰ ਡਿਪਟੀ ਸਪੀਕਰ ਦੇ ਵਾਲ ਖਿੱਚੇ ਅਤੇ ਥੱਪੜ ਵਰ੍ਹਾਉਣੇ ਸ਼ੁਰੂ ਕਰ ਦਿੱਤੇ।

ਸੰਬੰਧਿਤ ਖ਼ਬਰਾਂ

ਦਰਅਸਲ, ਲਾਹੌਰ ਹਾਈ ਕੋਰਟ ਦੇ ਨਿਰਦੇਸ਼ ’ਤੇ ਪੰਜਾਬ ਲਈ ਨਵਾਂ ਮੁੱਖ ਮੰਤਰੀ ਚੁਣਿਆ ਜਾਣਾ ਹੈ। ਜਿਸ ਨੂੰ ਲੈ ਕੇ ਸੈਸ਼ਨ ਬੁਲਾਇਆ ਗਿਆ। ਮੁੱਖ ਮੰਤਰੀ ਅਹੁਦੇ ਲਈ ਹਮਜਾ ਸ਼ਾਹਬਾਜ ਅਤੇ ਚੌਧਰੀ ਪ੍ਰਵੇਜ਼ ਇਲਾਹੀ ਵਿਚਾਲੇ ਮੁਕਾਬਲਾ ਹੈ। ਜਾਣਕਾਰੀ ਅਨੁਸਾਰ, ਜਿਵੇਂ ਹੀ ਸੈਸ਼ਨ ਸ਼ੁਰੂ ਹੋਇਆ, ਪਹਿਲਾਂ ਤੋਂ ਤਿਆਰੀ ਕਰ ਕੇ ਬੈਠੇ ਪੀ. ਟੀ. ਆਈ. ਨੇਤਾਵਾਂ ਨੇ ਵਿਧਾਨ ਸਭਾ ’ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਡਿਪਟੀ ਸਪੀਕਰ ਨੇ ਪੀ. ਟੀ. ਆਈ. ਨੇਤਾਵਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਡਿਪਟੀ ਸਪੀਕਰ ’ਤੇ ਹਮਲਾ ਬੋਲ ਦਿੱਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!