|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੁਢਲਾਡਾ ਵਿਖੇ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਭਾਜਪਾ ਖਿਲਾਫ ਸ਼ਹਿਰ ਅੰਦਰ ਪੈਦਲ ਰੋਸ ਮਾਰਚ ਕੀਤਾ

ਬੁਢਲਾਡਾ (ਕਰਨ) - ਪਿਛਲੇ ਕਰੀਬ 178 ਦਿਨਾਂ ਤੋਂ ਬੁਢਲਾਡਾ ਵਿਖੇ ਚੱਲ ਰਹੇ ਭਾਜਪਾ ਆਗੂਆਂ ਦੇ ਘਰਾਂ ਦੇ ਘਿਰਾਓ ਦੌਰਾਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਭਾਰਤੀ ਜਨਤਾ ਪਾਰਟੀ ਦੀਆ ਨੀਤੀਆਂ ਖਿਲਾਫ ਸ਼ਹਿਰ ਅੰਦਰ ਕੀਤੇ ਗਏ ਵਿਸ਼ਾਲ ਮਾਰਚ ਮੌਕੇ ਮੋਦੀ ਸਰਕਾਰ ਖਿਲਾਫ ਧੂਆਂਧਾਰ ਨਾਅਰੇਬਾਜੀ ਕੀਤੀ ਗਈ। ਰਇਲ ਸਿਟੀ ਤੋਂ ਸ਼ੁਰੂ ਹੋਇਆ ਇਹ ਰੋਸ ਮਾਰਚ ਜਿਸ ਵਿਚ ਵੱਡੀ

NRI Post Desk · 2058 ਦਿਨ ਪਹਿਲਾਂ · ਅੱਪਡੇਟ 2058 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੁਢਲਾਡਾ ਵਿਖੇ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਭਾਜਪਾ ਖਿਲਾਫ ਸ਼ਹਿਰ ਅੰਦਰ ਪੈਦਲ ਰੋਸ ਮਾਰਚ ਕੀਤਾ
📷 NRI Post Desk

ਬੁਢਲਾਡਾ (ਕਰਨ) - ਪਿਛਲੇ ਕਰੀਬ 178 ਦਿਨਾਂ ਤੋਂ ਬੁਢਲਾਡਾ ਵਿਖੇ ਚੱਲ ਰਹੇ ਭਾਜਪਾ ਆਗੂਆਂ ਦੇ ਘਰਾਂ ਦੇ ਘਿਰਾਓ ਦੌਰਾਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਭਾਰਤੀ ਜਨਤਾ ਪਾਰਟੀ ਦੀਆ ਨੀਤੀਆਂ ਖਿਲਾਫ ਸ਼ਹਿਰ ਅੰਦਰ ਕੀਤੇ ਗਏ ਵਿਸ਼ਾਲ ਮਾਰਚ ਮੌਕੇ ਮੋਦੀ ਸਰਕਾਰ ਖਿਲਾਫ ਧੂਆਂਧਾਰ ਨਾਅਰੇਬਾਜੀ ਕੀਤੀ ਗਈ। ਰਇਲ ਸਿਟੀ ਤੋਂ ਸ਼ੁਰੂ ਹੋਇਆ ਇਹ ਰੋਸ ਮਾਰਚ ਜਿਸ ਵਿਚ ਵੱਡੀ ਗਿਣਤੀ ਔਰਤਾਂ ਮੌਜੂਦ ਸਨ, ਦੀ ਅਗਵਾਈ ਯੂਨੀਅਨ ਦੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਅਤੇ ਹੋਰਨਾਂ ਆਗੂਆਂ ਨੇ ਕੀਤੀ।

ਸੰਬੰਧਿਤ ਖ਼ਬਰਾਂ

ਉਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀਬਾੜੀ ਕਾਨੂੰਨਾਂ ਖਿਲਾਫ਼ ਦਿੱਲੀ ਵਿਖੇ ਜਾਰੀ ਅੰਦੋਲਨ ਦੌਰਾਨ ਤਕਰੀਬਨ 3 ਸੌ ਕਿਸਾਨ-ਮਜਦੂਰ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ ਪਰ ਕੇਂਦਰ ਸਰਕਾਰ ਤੇ ਪੰਜਾਬ ਭਾਜਪਾ ਵਲੋਂ ਇੰਨਾਂ ਕਾਨੂੰਨਾਂ ਨੂੰ ਵਾਪਸ ਕਰਨ ਵੱਲ ਕੋਈ ਕਦਮ ਨਹੀਂ ਪੁੱਟਿਆ ਜਾ ਰਿਹਾ, ਜਿਸਦੇ ਵਿਰੋਧ ’ਚ ਭਾਜਪਾ ਖਿਲਾਫ ਅੱਜ ਇਹ ਪ੍ਰਦਰਸ਼ਨ ਕੀਤਾ ਗਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਕਿਸਾਨ ਪੂਰੇ ਹੌਂਸਲੇ ਨਾਲ ਡਟੇ ਹੋਏ ਹਨ ਅਤੇ ਧਰਨੇ ਦੇ ਮੁੱਖ ਆਗੂਆਂ ਵਲੋਂ ਦਿੱਤੇ ਜਾਣ ਵਾਲੇ ਹਰ ਸੰਦੇਸ਼ ਪ੍ਰਤੀ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ।

ਇਸ ਮੌਕੇੇ ਮੇਜਰ ਸਿੰਘ ਗੋਬਿੰਦਪੁਰਾ, ਗੁਰਇੰਦਰ ਸਿੰਘ ਚੱਕ ਭਾਈਕੇ , ਭੂਰਾ ਸਿੰਘ ਭਾਦੜਾ, ਅਜੈਬ ਸਿੰਘ ਦੋਦੜਾ, ਮੇਜਰ ਸਿੰਘ ਬੱਛੋਆਣਾ, ਰਮੇਸ਼ ਸਿੰਘ ਮੰਡੇਰ, ਗੱਗੂ ਸਿੰਘ ਕਣਕਵਾਲ, ਮੁਖਤਿਆਰ ਕੌਰ, ਜਰਨੈਲ ਕੌਰ, ਪਾਲ ਕੌਰ, ਕੈਲੋ ਕੌਰ, ਕਰਮਜੀਤ ਕੌਰ, ਤੇਜ ਕੌਰ ਬੱਛੋਆਣਾ, ਕਰਮਜੀਤ ਕੌਰ ਦਲੇਲਵਾਲਾ, ਪੱਪੂ ਸਿੰਘ ਬੱਛੋਆਣਾ, ਨਾਇਬ ਸਿੰਘ ਦਲੇਲਵਾਲਾ ਅਤੇ ਪਲਵਿੰਦਰ ਸਿੰਘ ਆਦਿ ਮੌਜੂਦ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!