|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਕੈਲਗਰੀ 'ਚ 30 ਹਜ਼ਾਰ ਡਾਲਰ ਦੇ ਨਸ਼ੀਲੇ ਪਦਾਰਥ ਸਣੇ 1 ਵਿਅਕਤੀ ਗਿ੍ਫ਼ਤਾਰ

ਕੈਲਗਰੀ ਡੈਸਕ (ਵਿਕਰਮ ਸਹਿਜਪਾਲ) : ਕੈਲਗਰੀ ਪੁਲਿਸ ਨੇ ਜਨਤਾ ਵੱਲੋਂ ਮਿਲੀ ਨਿਸ਼ਾਨਦੇਹੀ ਤੇ ਸੂਚਨਾ 'ਤੇ ਕਾਰਵਾਈ ਕਰਦਿਆਂ 30 ਹਜ਼ਾਰ ਡਾਲਰ ਕੀਮਤ ਦੇ ਨਸ਼ੀਲੇ ਪਦਾਰਥ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਉਸ ਦੇ ਖ਼ਿਲਾਫ਼ ਦੋਸ਼ ਲਗਾਏ ਗਏ ਹਨ। ਸਾਊਥ ਈਸਟ ਦੇ ਪੈਨਜ਼ਬਰਗ਼ ਵੇਅ ਦੇ ਇਕ ਘਰ ਵਿਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਚੱਲਦੇ ਹੋਣ ਦੀ ਸੂਚਨਾ ਕੈਲਗਰੀ ਪੁਲਿਸ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਲਗਰੀ ਡੈਸਕ (ਵਿਕਰਮ ਸਹਿਜਪਾਲ) : ਕੈਲਗਰੀ ਪੁਲਿਸ ਨੇ ਜਨਤਾ ਵੱਲੋਂ ਮਿਲੀ ਨਿਸ਼ਾਨਦੇਹੀ ਤੇ ਸੂਚਨਾ 'ਤੇ ਕਾਰਵਾਈ ਕਰਦਿਆਂ 30 ਹਜ਼ਾਰ ਡਾਲਰ ਕੀਮਤ ਦੇ ਨਸ਼ੀਲੇ ਪਦਾਰਥ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਉਸ ਦੇ ਖ਼ਿਲਾਫ਼ ਦੋਸ਼ ਲਗਾਏ ਗਏ ਹਨ। ਸਾਊਥ ਈਸਟ ਦੇ ਪੈਨਜ਼ਬਰਗ਼ ਵੇਅ ਦੇ ਇਕ ਘਰ ਵਿਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਚੱਲਦੇ ਹੋਣ ਦੀ ਸੂਚਨਾ ਕੈਲਗਰੀ ਪੁਲਿਸ ਨੂੰ ਦਿੱਤੀ ਗਈ ਸੀ। 6 ਜੂਨ ਨੂੰ ਪੁਲਿਸ ਨੇ ਸਰਚ ਵਾਰੰਟ ਹਾਸਲ ਕਰਕੇ ਇਸ ਘਰ 'ਤੇ ਛਾਪਾਮਾਰੀ ਕੀਤੀ ਤਾਂ ਅੰਦਰ 17 ਵਿਅਕਤੀ ਮੌਜੂਦ ਸਨ।

ਸੰਬੰਧਿਤ ਖ਼ਬਰਾਂ

ਪੁਲਿਸ ਨੂੰ 309 ਗ੍ਰਾਮ ਮੀਥਮਫੀਟਾਮਾਇਨ, 36.6 ਗ੍ਰਾਮ ਕੋਕੀਨ, ਇਕ ਟੇਜ਼ਰ ਦੇ ਨਾਲਾ ਨਾਲ 1350 ਡਾਲਰ ਨਕਦੀ ਦੀ ਬਰਾਮਦਗੀ ਹੋਈ ਸੀ। 58 ਸਾਲਾ ਇਰਵਿਨ ਲੀ ਫ੍ਰੈਡਰਿਕ ਨਾਂ ਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਦੋਸ਼ ਲਗਾ ਦਿੱਤੇ ਗਏ ਹਨ। 6 ਹੋਰਨਾਂ ਨੂੰ ਵੀ ਦੂਜੇ ਮਾਮਲਿਆਂ ਵਿਚ ਹਿਰਾਸਤ 'ਚ ਲਏ ਜਾਣ ਦੀ ਖ਼ਬਰ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!