|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਾਕਿ ਦੀ ਟੈਕਸਟਾਈਲ ਮਾਰਕੀਟ ਸੰਕਟ 'ਚ,ਭਾਰਤੀ ਕਪਾਹ 'ਤੇ ਰੋਕ ਹਟਾਉਣ ਲਈ ਕਿਹਾ

ਇਸਲਾਮਾਬਾਦ,(ਦੇਵ ਇੰਦਰਜੀਤ) :ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਦੇ ਵਿਰੋਧ ਵਿਚ ਪਾਕਿਸਤਾਨ ਦੇ ਤੇਵਰਾਂ ਵਿਚ ਆਈ ਗਰਮੀ ਹੁਣ ਠੰਡੀ ਪੈਣ ਲੱਗੀ ਹੈ।ਵਿਗੜਦੇ ਆਰਥਿਕ ਹਾਲਾਤ ਕਾਰਨ ਪਾਕਿਸਤਾਨ ਹੁਣ ਭਾਰਤ ਨਾਲ ਚੰਗੇ ਸਬੰਧਾਂ ਦੀ ਪਹਿਲ ਕਰਨਾ ਚਾਹੁੰਦਾ ਹੈ।ਧਾਰਾ 370 ਹਟਾਉਣ ਦੌਰਾਨ ਕਪਾਹ ਦੀ ਦਰਾਮਦ 'ਤੇ ਰੋਕ ਪਿੱਛੋਂ ਹੁਣ ਪਾਕਿਸਤਾਨ ਮੁੜ ਹਾਲਾਤ ਆਮ ਵਾਂਗ ਕਰਨਾ ਚਾਹੁੰਦਾ ਹ

NRI Post Desk · 2067 ਦਿਨ ਪਹਿਲਾਂ · ਅੱਪਡੇਟ 2067 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਾਕਿ ਦੀ ਟੈਕਸਟਾਈਲ ਮਾਰਕੀਟ ਸੰਕਟ 'ਚ,ਭਾਰਤੀ ਕਪਾਹ 'ਤੇ ਰੋਕ ਹਟਾਉਣ ਲਈ ਕਿਹਾ
📷 NRI Post Desk

ਇਸਲਾਮਾਬਾਦ,(ਦੇਵ ਇੰਦਰਜੀਤ) :ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਦੇ ਵਿਰੋਧ ਵਿਚ ਪਾਕਿਸਤਾਨ ਦੇ ਤੇਵਰਾਂ ਵਿਚ ਆਈ ਗਰਮੀ ਹੁਣ ਠੰਡੀ ਪੈਣ ਲੱਗੀ ਹੈ।ਵਿਗੜਦੇ ਆਰਥਿਕ ਹਾਲਾਤ ਕਾਰਨ ਪਾਕਿਸਤਾਨ ਹੁਣ ਭਾਰਤ ਨਾਲ ਚੰਗੇ ਸਬੰਧਾਂ ਦੀ ਪਹਿਲ ਕਰਨਾ ਚਾਹੁੰਦਾ ਹੈ।ਧਾਰਾ 370 ਹਟਾਉਣ ਦੌਰਾਨ ਕਪਾਹ ਦੀ ਦਰਾਮਦ 'ਤੇ ਰੋਕ ਪਿੱਛੋਂ ਹੁਣ ਪਾਕਿਸਤਾਨ ਮੁੜ ਹਾਲਾਤ ਆਮ ਵਾਂਗ ਕਰਨਾ ਚਾਹੁੰਦਾ ਹੈ। ਇਸ ਲਈ ਸਰਕਾਰੀ ਪੱਧਰ 'ਤੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਰੋਕ ਨਾਲ ਪਾਕਿਸਤਾਨ ਦੀ ਟੈਕਸਟਾਈਲ ਇੰਡਸਟਰੀਜ਼ ਸੰਕਟ ਵਿਚ ਆ ਗਈ ਹੈ।

ਸੰਬੰਧਿਤ ਖ਼ਬਰਾਂ

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਧੀਨ ਕੰਮ ਕਰਨ ਵਾਲੇ ਟੈਕਸਟਾਈਲ ਮੰਤਰਾਲੇ ਨੇ ਕੱਚੇ ਮਾਲ ਦੀ ਜ਼ਬਰਦਸਤ ਕਮੀ ਕਾਰਨ ਭਾਰਤ ਤੋਂ ਕਪਾਹ ਅਤੇ ਸੂਤੀ ਧਾਗੇ ਦੀ ਦਰਾਮਦ ਲਈ ਤੁਰੰਤ ਰੋਕ ਹਟਾਉਣ ਦੀ ਸਹਿਮਤੀ ਆਰਥਿਕ ਤਾਲਮੇਲ ਕਮੇਟੀ ਨੂੰ ਦਿੱਤੀ ਹੈ।ਇਸ ਮਾਮਲੇ ਵਿਚ ਇਕ ਹਫ਼ਤਾ ਪਹਿਲੇ ਹੀ ਦਰਾਮਦ ਤੋਂ ਰੋਕ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਫ਼ੈਸਲਾ ਕੈਬਨਿਟ ਨੇ ਕਰਨਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!