|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੀਤੇ 24 ਘੰਟਿਆਂ ਦੇਸ਼ 42,625 ਨਵੇਂ ਕੋਰੋਨਾ ਕੇਸ ਅਤੇ 562 ਲੋਕਾਂ ਦੇ ਮੌਤ

ਦਿੱਲੀ (ਦੇਵ ਇੰਦਰਜੀਤ) : ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਬੀਤੇ 24 ਘੰਟਿਆਂ 'ਚ 40 ਫ਼ੀਸਦ ਵਾਧਾ ਹੋਇਆ ਹੈ। ਦੱਖਣੀ ਭਾਰਤੀ ਸੂਬੇ ਕੇਰਲ 'ਚ ਲਗਾਤਾਰ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਬੀਤੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਵਿਚ ਕੋਰੋਨਾ ਦੇ 42,625 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜੋ ਬੀਤੇ ਦਿਨ ਦੇ ਮੁਕਾਬਲੇ 40 ਫ਼ੀਸਦ ਜ਼ਿਆਦਾ ਹੈ। ਦੇਸ਼ ਵਿਚ

NRI Post Desk · 1940 ਦਿਨ ਪਹਿਲਾਂ · ਅੱਪਡੇਟ 1940 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੀਤੇ 24 ਘੰਟਿਆਂ ਦੇਸ਼ 42,625 ਨਵੇਂ ਕੋਰੋਨਾ ਕੇਸ ਅਤੇ 562 ਲੋਕਾਂ ਦੇ ਮੌਤ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਬੀਤੇ 24 ਘੰਟਿਆਂ 'ਚ 40 ਫ਼ੀਸਦ ਵਾਧਾ ਹੋਇਆ ਹੈ। ਦੱਖਣੀ ਭਾਰਤੀ ਸੂਬੇ ਕੇਰਲ 'ਚ ਲਗਾਤਾਰ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਬੀਤੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਵਿਚ ਕੋਰੋਨਾ ਦੇ 42,625 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜੋ ਬੀਤੇ ਦਿਨ ਦੇ ਮੁਕਾਬਲੇ 40 ਫ਼ੀਸਦ ਜ਼ਿਆਦਾ ਹੈ। ਦੇਸ਼ ਵਿਚ ਮੰਗਲਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ ਕੁੱਲ 30,549 ਨਵੇਂ ਮਾਮਲੇ ਆਏ ਸਨ। ਬੀਤੇ 24 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਅੱਧੇ ਨਾਲੋਂ ਜ਼ਿਆਦਾ ਕੇਰਲ ਦੇ ਹਨ, ਜਿੱਥੇ ਇਕ ਵਾਰ ਫਿਰ ਰਿਕਾਰਡ 23 ਹਜ਼ਾਰ 676 ਕੇਸ ਦਰਜ ਕੀਤੇ ਗਏ ਹਨ। ਇਸ ਦੌਰਾਨ ਦੇਸ਼ ਭਰਵਿਚ ਕੋਰੋਨਾ ਨਾਲ 562 ਲੋਕਾਂ ਦੀ ਜਾਨ ਵੀ ਗਈ ਹੈ।

ਸੰਬੰਧਿਤ ਖ਼ਬਰਾਂ

ਬੀਤੇ 24 ਘੰਟੇ 'ਚ ਕੋਰੋਨਾ ਮਹਾਮਾਰੀ ਤੋਂ 36,668 ਮਰੀਜ਼ ਠੀਕ ਵੀ ਹੋਏ ਹਨ। ਫਿਲਹਾਲ ਦੇਸ਼ ਵਿਚ ਕੋਰੋਨਾ ਦੇ 4,10,353 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜੋ ਕਿ ਦੇਸ਼ ਵਿਚ ਆਏ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦਾ 1.29 ਫ਼ੀਸਦ ਹੈ। ਹੁਣ ਤਕ ਦੇਸ਼ ਵਿਚ ਕੋਰੋਨਾ ਤੋਂ ਕੁੱਲ 3 ਕਰੋੜ 9 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ। ਫਿਲਹਾਲ ਭਾਰਤ 'ਚ ਰਿਕਵਰੀ ਰੇਟ 97.37 ਫ਼ੀਸਦ ਹੈ।

ਸਿਹਤ ਮੰਤਰਾਲੇ ਮੁਤਾਬਕਕ ਦੇਸ਼ ਵਿਚ 3 ਅਗਸਤ ਤਕ 48 ਕਰੋੜ 52 ਲੱਖ ਕੋਰੋਨਾ ਵੈਕਸੀਨ ਦੀ ਡੋਜ਼ ਲਗਵਾ ਚੁੱਕੇ ਹਨ। ਬੀਤੇ 24 ਘੰਟਿਆਂ 'ਚ 62.53 ਲੱਖ ਟੀਕੇ ਲਗਾਏ ਗਏ, ਉੱਥੇ ਹੀ ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ ਨੇ ਦੱਸਿਆ ਕਿ ਹੁਣ ਤਕ 47 ਕਰੋੜ 31 ਲੱਖ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ ਕਰੀਬ 18 ਲੱਖ ਕੋਰੋਨਾ ਸੈਂਪਲ ਦਾ ਪ੍ਰੀਖਣ ਕੀਤਾ ਗਿਆ, ਪਾਜ਼ੇਟੀਵਿਟੀ ਰੇਟ 3 ਫ਼ੀਸਦ ਤੋਂ ਘੱਟ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!