ਫ਼ਤਹਿਗੜ੍ਹ ਸਾਹਿਬ : ਪੁਲਿਸ ਨੇ ਸਿਆਸੀ ਰੈਲੀਆਂ ਤੇ ਸਮਾਗਮਾਂ ਵਿਚ ਜੇਬਾਂ ਕੱਟਣ ਵਾਲੇ ਗਰੋਹ ਦੇ ਮਾਸਟਰ ਮਾਈਂਡ ਨੂੰ ਗਿ੍ਫ਼ਤਾਰ ਕਰਕੇ ਉਸ ਦੀ ਨਿਸ਼ਾਨਦੇਹੀ 'ਤੇ 48 ਹਜ਼ਾਰ ਰੁਪਏ ਅਤੇ 3 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਐੱਸਪੀ (ਡੀ) ਹਰਪਾਲ ਸਿੰਘ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਸੀਆਈਏ ਸਟਾਫ਼ ਇੰਚਾਰਜ ਥਾਣੇਦਾਰ ਅਮਰਪਾਲ ਕੌਰ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਕਰਦਿਆਂ ਏਐੱਸਆਈ ਨਰਿੰਦਰ ਸਿੰਘ ਵੱਲੋਂ ਵੀਵੀਆਈਪੀਜ਼ ਦੀਆਂ ਜੇਬਾਂ ਕੱਟਣ ਵਾਲੇ ਅੰਤਰ ਰਾਜੀ ਗਰੋਹ ਦੇ ਮਾਸਟਰ ਮਾਈਂਡ ਤੇਜਿੰਦਰ ਸਿੰਘ ਉਰਫ਼ ਰਾਜੂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।
ਸੰਬੰਧਿਤ ਖ਼ਬਰਾਂ
ਤੇਜਿੰਦਰ ਸਿੰਘ ਆਪਣੀ ਪਾਰਟੀ ਸਮੇਤ ਵੱਖ-ਵੱਖ ਵੀਵੀਆਈਪੀਜ਼ ਦੇ ਸਮਾਗਮਾਂ ਵਿੱਚ ਜਾਂਦਾ ਸੀ। ਇਹ ਗਰੋਹ ਖ਼ੁਦ ਨੂੰ ਹਾਈ ਪ੍ਰਰੋਫਾਈਲ ਦਿਖ ਦੇ ਕੇ ਪ੍ਰਰੋਗਰਾਮਾਂ ਰੈਲੀਆਂ ਵਿੱਚ ਸਟੇਜ 'ਤੇ ਜਾ ਕੇ ਸਿਆਸੀ ਆਗੂਆਂ ਦੀਆਂ ਜੇਬਾਂ ਕੱਟ ਲੈਂਦਾ ਸੀ। ਇਸ ਗਰੋਹ ਨੇ ਕੁਝ ਦਿਨ ਪਹਿਲਾਂ ਅਮਲੋਹ, ਫ਼ਤਹਿਗੜ੍ਹ ਸਾਹਿਬ, ਭੁੱਚੋ ਮੰਡੀ, ਮਾਨਸਾ, ਪਟਿਆਲਾ, ਮਾਲੇਰਕੋਟਲਾ ਅਤੇ ਸੰਗਰੂਰ ਵਿਖੇ ਹੋਏ ਸਿਆਸੀ ਪ੍ਰਰੋਗਰਾਮਾਂ ਵਿੱਚ ਜੇਬਾਂ ਕੱਟੀਆਂ ਸਨ। ਅਜਿਹੀ ਹੀ ਇਕ ਘਟਨਾ ਸਬੰਧੀ 29 ਮਈ 2019 ਨੂੰ ਇਕ ਕੇਸ ਥਾਣਾ ਅਮਲੋਹ ਵਿਖੇ ਦਰਜ ਕੀਤਾ ਗਿਆ ਸੀ|
ਜਿਸ ਵਿੱਚ ਰਜਿੰਦਰ ਸਿੰਘ ਉਰਫ਼ ਮਿੰਨਾ ਵਾਸੀ ਤਾਜਪੁਰ ਰੋਡ, ਥਾਣਾ ਟਿੱਬਾ ਜ਼ਿਲ੍ਹਾ ਲੁਧਿਆਣਾ, ਕਰਨ ਕੁਮਾਰ ਉਰਫ਼ ਰਾਹੁਲ ਉਰਫ਼ ਅੰਗਰੇਜ਼ ਉਰਫ ਲਾਟੂ ਵਾਸੀ ਗੁਰਬਚਨ ਕਲੋਨੀ, ਲੋਹਾਰਾ ਥਾਣਾ ਡਾਬਾ ਜ਼ਿਲ੍ਹਾ ਲੁਧਿਆਣਾ, ਰਾਜੇਸ਼ ਬਾਂਸਲ ਉਰਫ਼ ਜੌਨੀ ਵਾਸੀ ਲੁਧਿਆਣਾ ਅਤੇ ਤੇਜਿੰਦਰ ਸਿੰਘ ਉਰਫ ਰਾਜਾ ਵਾਸੀ ਲੁਧਿਆਣਾ ਨੂੰ ਨਾਮਜ਼ਦ ਕੀਤਾ ਗਿਆ ਸੀ। ਹਰਪਾਲ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਪਾਸੋਂ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ ਤੇ ਇਸ ਗਰੋਹ ਦੇ ਇਕ ਮੈਂਬਰ ਰਾਜੇਸ਼ ਬਾਂਸਲ ਉਰਫ਼ ਜੌਨੀ ਨੂੰ ਹਾਲੇ ਿਗ਼੍ਫ਼ਤਾਰ ਕੀਤਾ ਜਾਣਾ ਬਾਕੀ ਹੈ।






