|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਿੰਡ ਭੁਲੇਰੀਆਂ ਦੇ ਚਰਨਜੀਤ ਸਿੰਘ ਦੀ ਹੈਪੀ ਸੀਡਰ ਨਾਲ ਬੀਜੀ ਕਣਕ ਝੱਖੜ ਵਿਚ ਵੀ ਨਹੀਂ ਡਿੱਗੀ

ਸ੍ਰੀ ਮੁਕਤਸਰ ਸਾਹਿਬ (ਇੰਦਰਜੀਤ ਸਿੰਘ ਚਾਹਲ) : ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਖਿਲਾਫ ਚਲਾਈ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਜਿੰਨਾਂ ਕਿਸਾਨਾਂ ਨੇ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਸੀ ਉਹ ਕਿਸਾਨ ਹੁਣ ਭਰਪੂਰ ਫਸਲ ਵੇਖ ਕੇ ਖੁਸ਼ ਹਨ। ਅਜਿਹ ਹੀ ਕਿਸਾਨ ਹੈ ਪਿੰਡ ਭੁਲੇਰੀਆਂ ਦਾ ਚਰਨਜੀਤ ਸਿੰਘ ਜਿਸ ਨੇ 4 ਏਕੜ ਵਿਚ ਹੈਪੀਸੀਡਰ ਨਾਲ ਕਣਕ ਦੀ ਬਿਜਾਈ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸ੍ਰੀ ਮੁਕਤਸਰ ਸਾਹਿਬ (ਇੰਦਰਜੀਤ ਸਿੰਘ ਚਾਹਲ) : ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਖਿਲਾਫ ਚਲਾਈ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਜਿੰਨਾਂ ਕਿਸਾਨਾਂ ਨੇ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਸੀ ਉਹ ਕਿਸਾਨ ਹੁਣ ਭਰਪੂਰ ਫਸਲ ਵੇਖ ਕੇ ਖੁਸ਼ ਹਨ। ਅਜਿਹ ਹੀ ਕਿਸਾਨ ਹੈ ਪਿੰਡ ਭੁਲੇਰੀਆਂ ਦਾ ਚਰਨਜੀਤ ਸਿੰਘ ਜਿਸ ਨੇ 4 ਏਕੜ ਵਿਚ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀ। ਚਰਨਜੀਤ ਸਿੰਘ ਨੇ ਦੱਸਿਆ ਕਿ ਉਸਨੇ ਕ੍ਰਿਸ਼ੀ ਵਿਗਿਆਨ ਕੇਂਦਰ ਗੋਣੇਆਣਾ ਦੀ ਸਲਾਹ ਨਾਲ ਹੈਪੀ ਸੀਡਰ ਨਾਲ ਕਣਕ ਬੀਜੀ ਸੀ। ਕੇ.ਵੀ.ਕੇ ਦੇ ਵਿਗਿਆਨੀ ਆਪ ਆ ਕੇ ਉਸਦੇ ਖੇਤ ਤੇ ਆਪਣੀ ਮਸ਼ੀਨ ਨਾਲ ਇਹ ਕਣਕ ਬਿਜਵਾ ਕੇ ਗਏ ਸਨ। ਇਸ ਨਾਲ ਉਸਨੂੰ ਖੇਤ ਦੀ ਵਹਾਈ ਦੇ ਖਰਚੇ ਨਹੀਂ ਕਰਨੇ ਪਏ ਅਤੇ ਪਰਾਲੀ ਨੂੰ ਬਿਨਾਂ ਸਾੜੇ ਹੀ ਕਣਕ ਦੀ ਬਿਜਾਈ ਪਰਾਲੀ ਦੇ ਵਿਚੇ ਹੀ ਕਰ ਦਿੱਤੀ ਗਈ।

ਚਰਨਜੀਤ ਸਿੰਘ ਦੱਸਦਾ ਹੈ ਕਿ ਉਸਦੇ ਖੇਤ ਦੀ ਫਸਲ ਬਹੁਤ ਹੀ ਵਧੀਆ ਹੈ ਅਤੇ ਹੈਪੀ ਸੀਡਰ ਨਾਲ ਬੀਜੀ ਗਈ ਕਣਕ ਦੂਸਰੇ ਪ੍ਰੰਪਰਾਗਤ ਤਰੀਕਿਆਂ ਨਾਲ ਬੀਜੀ ਕਣਕ ਤੋਂ ਬਿਹਤਰ ਹੈ। ਉਸਨੇ ਦੱਸਿਆ ਕਿ ਬੀਤੀ ਰਾਤ ਆਏ ਝਖੜ ਵਿਚ ਹੈਪੀ ਸੀਡਰ ਨਾਲ ਬੀਜੀ ਕਣਕ ਦੂਸਰੀ ਕਣਕ ਦੇ ਮੁਕਾਬਲੇ ਘੱਟ ਨੁਕਸਾਨ ਹੋਇਆ ਹੈ। ਉਸਨੇ ਦੱਸਿਆ ਕਿ ਇਸ ਖੇਤ ਵਿਚ ਉਸਨੂੰ ਕੋਈ ਨਦੀਨ ਨਾਸ਼ਕ ਵੀ ਨਹੀਂ ਵਰਤਨਾ ਪਿਆ ਸੀ। ਚਰਨਜੀਤ ਸਿੰਘ ਦਾ ਆਖਣਾ ਹੈ ਕਿ ਇਹ ਤਕਨੀਕ ਇਕ ਪਾਸੇ ਜਿੱਥੇ ਖਰਚੇ ਘੱਟ ਕਰਦੀ ਹੈ ਉਥੇ ਵਾਤਾਵਰਨ ਦੀ ਸੰਭਾਲ ਵੀ ਹੁੰਦੀ ਹੈ। ਉਸਨੇ ਕਿਸਾਨ ਵੀਰ ਨੂੰ ਅਪੀਲ ਕੀਤੀ ਕਿ ਉਹ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਦੀ ਤਕਨੀਕ ਪੱਕੇ ਤੌਰ ਤੇ ਅਪਨਾ ਲੈਣ ਕਿਉਂਕਿ ਇਹ ਪੂਰੀ ਤਰਾਂ ਨਾਲ ਕਿਸਾਨ ਹਿੱਤ ਦੀ ਤਕਨੀਕ ਹੈ।

ਸੰਬੰਧਿਤ ਖ਼ਬਰਾਂ

ਕੇਵਲ ਬੀਜ ਵਾਲੀ ਫਸਲ ਤੇ ਛਿੜਕੋ ਫੰਫੁਦੀ ਨਾਸ਼ਕ

ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾਇਰੈਕਟਰ ਸ੍ਰੀ ਐਨ.ਐਸ.ਧਾਲੀਵਾਲ ਨੇ ਕਿਸਾਨ ਵੀਰਾਂ ਨੂੰ ਕਿਹਾ ਹੈ ਕਿ ਜ਼ਿਲੇ ਵਿਚ ਕਿਤੇ ਵੀ ਪੀਲੀ ਕੁੰਗੀ ਦਾ ਕੋਈ ਹਮਲਾ ਨਹੀਂ ਹੈ। ਉਨਾਂ ਆਖਿਆ ਕਿ ਕਿਸਾਨ ਖੇਤਾਂ ਦਾ ਲਗਾਤਾਰ ਨੀਰਿਖਣ ਕਰਦੇ ਰਹਿਣ। ਪੀਲੀ ਕੁੰਗੀ ਕਾਰਨ ਪੀਲੇ ਹੋਏ ਪੱਤਿਆਂ ਨੂੰ ਜਦ ਉਂਗਲਾਂ ਵਿਚ ਲੈ ਕੇ ਖਿੱਚਦੇ ਹਾਂ ਤਾਂ ਹੱਥਾਂ ਤੇ ਪੀਲਾ ਪਾਉਡਰ ਲਗਦਾ ਹੈ। ਜੇਕਰ ਅਜਿਹਾ ਨਹੀਂ ਤਾਂ ਪੀਲੇ ਹੋਏ ਪੱਤਿਆ ਦਾ ਕਾਰਨ ਕੋਈ ਹੋਰ ਹੋਵੇਗਾ। ਕੇਵੀਕੇ ਦੇ ਖੇਤੀ ਮਾਹਿਰ ਡਾ. ਬਲਕਰਨ ਸਿੰਘ ਤੇ ਕਰਮਜੀਤ ਸ਼ਰਮਾ ਨੇ ਕਿਸਾਨਾਂ ਨੂੰ ਕਿਹਾ ਕਿ ਪੀਲੀ ਕੁੰਗੀ ਦੀ ਰੋਕਥਾਮ ਲਈ ਵਰਤੀ ਜਾਂਦੀ ਦਵਾਈ ਕਿਸਾਨ ਕੇਵਲ ਬੀਜ ਵਾਲੀ ਫਸਲ ਤੇ ਹੀ ਵਰਤਨ ਅਤੇ ਬਾਕੀ ਖੇਤ ਤੇ ਇਸਦੇ ਛਿੜਕਾਅ ਦੀ ਫਿਲਹਾਲ ਜਰੂਰਤ ਨਹੀਂ ਹੈ। ਉਨਾਂ ਨੇ ਕਿਹਾ ਕਿ ਜਿਸ ਖੇਤ ਵਿਚੋਂ ਅਗਲੀ ਫਸਲ ਲਈ ਬੀਜ ਤਿਆਰ ਕੀਤਾ ਜਾਣਾ ਹੈ ਉਥੇ ਪ੍ਰਤੀ ਏਕੜ 200 ਮਿਲੀ ਲਿਟਰ ਜਾ 160 ਗ੍ਰਾਮ ਨਟੀਵੋ ਦਵਾਈ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕੀ ਜਾ ਸਕਦੀ ਹੈ ਪਰ ਫਿਲਹਾਲ ਇਹ ਸਾਰੇ ਖੇਤ ਵਿਚ ਨਾ ਛਿੜਕੀ ਜਾਵੇ ਅਤੇ ਕੇਵਲ ਬੀਜ ਵਾਲੇ ਖੇਤ ਤੇ ਹੀ ਛਿੜਕੀ ਜਾਵੇ। ਇਸ ਨਾਲ ਕਿਸਾਨਾਂ ਦੇ ਖੇਤੀ ਖਰਚੇ ਘੱਟਣਗੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!